ਹਰਸਾ ਛੀਨਾ, 26 ਸਤੰਬਰ (ਕੜਿਆਲ)-ਸਥਾਨਕ ਬਲਾਕ ਅਧੀਨ ਪੈਂਦੀ ਇਕਲੌਤੀ ਖੇਤੀ ਆਧਾਰਿਤ ਇੰਡਸਰੀ 'ਦੀ ਅਜਨਾਲਾ ਸਹਿਕਾਰੀ ਖੰਡ ਮਿੱਲ ਭਲਾ ਪਿੰਡ' ਵਿਖੇ ਗੰਨਾਂ ਕਾਸ਼ਤਕਾਰਾਂ ਅਤੇ ਮਿੱਲ ਦੇ ਹਿੱਸੇਦਾਰਾਂ ਦਾ ਨੌਵਾਂ ਆਮ ਇਜਲਾਸ ਕਰਵਾਇਆ ਗਿਆ, ਜਿਸ ਵਿਚ ਮਿੱਲ ਦੇ ਹਿੱਸੇਦਾਰਾਂ ਤੇ ਗੰਨਾਂ ਕਾਸ਼ਤਕਾਰਾਂ ਵਲੋਂ ਵੱਡੀ ਗਿਣਤੀ ਵਿਚ ਹਿੱਸਾ ਲਿਆ ਗਿਆ | ਇਸ ਸੰਬੰਧੀ ਖੰਡ ਮਿੱਲ ਭਲਾ ਪਿੰਡ ਦੇ ਵਿਹੜੇ ਵਿਖੇ ਮਿੱਲ ਜਨਰਲ ਮੈਨੇਜਰ ਸ. ਰਜਿੰਦਰ ਪ੍ਰਤਾਪ ਸਿੰੰਘ ਦੀ ਅਗਵਾਈ ਹੇਠ ਕਰਵਾਏ ਸਾਲਾਨਾ ਆਮ ਇਜਲਾਸ ਦੌਰਾਨ ਵੱਡੀ ਗਿਣਤੀ ਵਿਚ ਇਕੱਤਰ ਗੰਨਾਂ ਕਾਸ਼ਤਕਾਰਾਂ ਤੇ ਮਿੱਲ ਹਿਸੇਦਾਰਾਂ ਨੂੰ ਸੰਬੋਧਨ ਕਰਦਿਆਂ ਮਿੱਲ ਦੇ ਚੇਅਰਮੈਨ ਦਲਜੀਤ ਸਿੰਘ ਰੰਧਾਵਾ, ਮਿੱਲ ਦੇ ਜਨਰਲ ਮੈਨੇਜਰ ਰਜਿੰਦਰਪ੍ਰਤਾਪ ਸਿੰਘ ਅਤੇ ਮਿੱਲ ਦੇ ਮੁੱਖ ਗੰਨਾਂ ਵਿਕਾਸ ਅਫਸ਼ਰ ਹੰਸਪ੍ਰੀਤ ਸਿੰਘ ਸੋਹੀ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਹੜ੍ਹਾਂ ਦੇ ਪਾਣੀਆਂ ਕਾਰਨ ਜਿਥੇ ਕਿਸਾਨਾਂ ਦੀਆਂ ਝੋਨੇ ਦੀਆਂ ਫਸਲਾਂ ਪੂਰੀ ਤਰ੍ਹਾਂ ਬਰਬਾਦ ਹੋਈਆਂ ਹਨ ਉਥੇ ਹੀ ਕਿਸਾਨਾਂ ਦੀ ਗੰਨੇ ਦੀ ਫਸਲ ਨੂੰ ਹੜ੍ਹਾਂ ਕਾਰਨ ਵੱਡਾ ਨੁਕਸਾਨ ਪੁੱਜਾ ਹੈ | ਇਸ ਤੋਂ ਪਹਿਲਾਂ ਆਮ ਇਜਲਾਸ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਤੇ ਗੰਨਾਂ ਕਾਸ਼ਤਕਾਰ ਸਵਿੰਦਰ ਸਿੰਘ ਬੱਲ, ਸਾ. ਚੇਅਰਮੈਨ ਤੇ ਗੰਨਾ ਕਾਸ਼ਤਕਾਰ ਗੁਰਨਾਮ ਸਿੰਘ ਸੈਦੋਗਾਜੀ ਨੇ ਮਿੱਲ ਪ੍ਰਬੰਧਨ ਤੇ ਸੂਬਾ ਸਰਕਾਰ ਤੋਂ ਹੜ੍ਹ ਪ੍ਰਭਾਵਿਤ ਗੰਨਾਂ ਕਾਸ਼ਤਕਾਰਾਂ ਦੀਆਂ ਪੈਨਲਟੀਆਂ ਮਾਫ ਕਾਰਨ ਤੇ ਹੋਰਨਾਂ ਮੰਗਾਂ ਨੂੰ ਪ੍ਰਵਾਨ ਕਰਨ ਦੀ ਮੰਗ ਕੀਤੀ | ਇਸ ਸਮੇਂ ਹੋਰਨਾਂ ਤੋਂ ਇਲਾਵਾ ਡਾਇਰੈਕਟਰ ਲਖਬੀਰ ਸਿੰਘ, ਮੁਲਾਜਮ ਆਗੂ ਪਲਵਿੰਦਰ ਸਿੰਘ ਗਿੱਲ, ਪ੍ਰਧਾਨ ਜਗਰੂਪ ਸਿੰਘ ਰੂਪੋਵਾਲੀ, ਚੇਅਰਮੈਨ ਬਲਦੇਵ ਸਿੰਘ ਬੱਬੂ, ਸੁਪਰਡੈਂਟ ਕੁਲਵੰਤ ਸਿੰਘ, ਜਸਵਿੰਦਰ ਸਿੰਘ ਮਹਿਲਾਂਵਾਲਾ, ਵਿਕਰਮਜੀਤ ਸਿੰਘ ਵਿੱਕੀ ਝੰਜੋਟੀ, ਜਸਪਾਲ ਸਿੰਘ ਜਗਦੇਵ ਕਲਾਂ, ਬਲਜੀਤ ਸਿੰਘ ਰੋਖੇ, ਇੰਸ. ਰਵੀਪਾਲ ਸਿੰਘ, ਇੰਸ. ਪ੍ਰਤੀਕ ਨੱਥ, ਬਲਵਿੰਦਰ ਸਿੰਘ ਢਾਂਡੇ, ਮਨਜੀਤ ਸਿੰਘ ਵੇਹਰਾ, ਕਰਮਜੀਤ ਸਿੰਘ ਅਜਨਾਲਾ ਸਮੇਤ ਵੱਡੀ ਗਿਣਤੀ ਵਿਚ ਕਿਸਾਨ, ਮੁਲਾਜਮ ਆਗੂ ਤੇ ਗੰਨਾ ਕਾਸ਼ਤਕਾਰ ਹਾਜ਼ਰ ਸਨ |