ਜਲੰਧਰ, 26 ਸਤੰਬਰ (ਚੰਦੀਪ ਭੱਲਾ)-ਥਾਣਾ ਰਾਮਾ ਮੰਡੀ ਵਿਖੇ ਅਗਸਤ ਮਹੀਨੇ ਦਰਜ ਕੀਤੇ ਗਏ ਜਬਰਨ ਵਸੂਲੀ ਦੇ ਮਾਮਲੇ 'ਚ 22 ਸਤੰਬਰ ਨੂੰ ਜ਼ਮਾਨਤ 'ਤੇ ਬਾਹਰ ਆਏ ਜਲੰਧਰ ਕੇਂਦਰੀ ਹਲਕੇ ਦੇ ਵਿਧਾਇਕ ਰਮਨ ਅਰੋੜਾ ਅੱਜ ਆਪਣੇ ਵਕੀਲਾਂ ਦਰਸ਼ਨ ਸਿੰਘ ਦਿਆਲ ਅਤੇ ਨਵੀਨ ਚੱਢਾ ਨਾਲ ਜੇ.ਐਮ.ਆਈ.ਸੀ ਰਾਮ ਪਾਲ ਦੀ ਅਦਾਲਤ 'ਚ ਪੇਸ਼ ਹੋਏ ਤੇ ਅਦਾਲਤ ਨੇ ਅਗਲੀ ਸੁਣਵਾਈ ਦੇ ਲਈ 1 ਨਵੰਬਰ ਦੀ ਤਰੀਕ ਦਿੱਤੀ ਹੈ | ਵਕੀਲਾਂ ਦਰਸ਼ਨ ਸਿੰਘ ਦਿਆਲ ਅਤੇ ਨਵੀਨ ਚੱਢਾ ਨੇ ਦੱਸਿਆ ਕਿ ਰਮਨ ਅਰੋੜਾ ਦਾ ਜੁਡੀਸ਼ੀਅਲ ਰਿਮਾਂਡ ਅੱਜ ਖ਼ਤਮ ਹੋਣਾ ਸੀ ਤੇ ਉਨ੍ਹਾਂ ਦੀ ਜ਼ਮਾਨਤ ਪਹਿਲਾਂ ਹੀ ਹੋ ਚੁੱਕੀ ਹੈ ਤੇ ਇਸੇ ਲਈ ਅੱਜ ਉਹ ਅਦਾਲਤ 'ਚ ਪੇਸ਼ ਹੋਏ ਤੇ ਅਦਾਲਤ ਨੇ ਪੇਸ਼ੀ ਤੋਂ ਬਾਅਦ ਅਗਲੀ ਸੁਣਵਾਈ ਲਈ 1 ਸਤੰਬਰ ਦੀ ਤਰੀਕ ਦਿੱਤੀ ਹੈ | ਇਸ ਤੋਂ ਪਹਿਲਾਂ ਜ਼ਮਾਨਤ ਦੌਰਾਨ ਅਦਾਲਤ ਨੇ ਇਹ ਵੀ ਹੁਕਮ ਕੀਤਾ ਸੀ ਕਿ ਰਮਨ ਅਰੋੜਾ ਅਦਾਲਤ ਨੂੰ ਦੱਸੇ ਬਿਨਾਂ ਬਾਹਰ ਨਹੀਂ ਜਾ ਸਕਦੇ ਹਨ ਤੇ ਨਾਲ ਹੀ ਉਨ੍ਹਾਂ ਨੂੰ ਹਰ ਤਰੀਕ 'ਤੇ ਅਦਾਲਤ 'ਚ ਵੀ ਪੇਸ਼ ਹੋਣਾ ਪਵੇਗਾ |