ਗੱਗੋਮਾਹਲ/ਰਮਦਾਸ, 26 ਸਤੰਬਰ (ਸੰਧੂ, ਵਾਹਲਾ)-ਮਹਾਂਰਿਸ਼ੀ ਵਾਲਮੀਕ ਏਕਤਾ ਵੈਲਫੇਅਰ ਕਲੱਬ ਸੰਬੰਧਿਤ ਯੁਵਕ ਸੇਵਾਵਾਂ ਵਿਭਾਗ ਪੰਜਾਬ ਸਰਕਾਰ ਵਲੋਂ ਜੈ ਭੀਮ ਮਹਾਂ ਸੰਘ ਦੇ ਸਹਿਯੋਗ ਨਾਲ ਹੜ੍ਹ ਪੀੜ੍ਹਤਾਂ ਲਈ ਰਮਦਾਸ ਵਿਖੇ ਵਿਸ਼ੇਸ਼ ਮੈਡੀਕਲ ਕੈਂਪ ਲਗਾਇਆ ਗਿਆ | ਕੈਂਪ 'ਚ 200 ਤੋਂ ਵੱਧ ਮਰੀਜ਼ਾਂ ਦੇ ਮੁਫ਼ਤ ਟੈਸਟ ਕੀਤੇ ਗਏ ਤੇ ਲੋੜਵੰਦ ਮਰੀਜਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ | ਇਸ ਸਮੇਂ ਮਹਾਂਰਿਸ਼ੀ ਵਾਲਮੀਕ ਏਕਤਾ ਵੈਲਫੇਅਰ ਕਲੱਬ ਰਮਦਾਸ ਵਲੋਂ ਹੜ੍ਹਾਂ ਦੌਰਾਨ ਜਿਨ੍ਹਾਂ ਬੱਚਿਆਂ ਦੀਆਂ ਕਾਪੀਆਂ, ਕਿਤਾਬਾਂ ਰੁੜ ਗਈਆਂ ਸਨ | ਉਨ੍ਹਾਂ ਬੱਚਿਆਂ ਨੂੰ ਕਾਪੀਆਂ ਕਿਤਾਬਾਂ ਵੀ ਦਿੱਤੀਆਂ ਗਈਆਂ | ਇਸ ਮੌਕੇ ਚੇਅਰਮੈਨ ਮਿੱਠੂ ਰਮਦਾਸ, ਪ੍ਰਧਾਨ ਮਨੀ ਸਿੰਘ, ਜਰਨਲ ਸਕੱਤਰ ਡਿੰਪਲ ਕੁਮਾਰ ਰਮਦਾਸ, ਸੀਨੀਅਰ ਸਲਾਹਕਾਰ ਕਿਸ਼ਨ ਚੰਦ, ਰਜਿੰਦਰ ਕਾਠੀਆ, ਸਕੱਤਰ ਦਲਬੀਰ ਸਿੰਘ ਲਾਲੀ, ਹਰਜੀਤ ਸਿੰਘ, ਅਮਿਤ ਭੀਮ, ਰਮੇਸ਼ ਕੁਮਾਰ ਆਦਿ ਹਾਜ਼ਰ ਸਨ |