ਬਾਬਾ ਬਕਾਲਾ ਸਾਹਿਬ, 26 ਸਤੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਇਤਿਹਾਸਕ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਗੁਰੂੁ ਤੇਗ ਬਹਾਦਰ ਸਾਹਿਬ ਜੀ ਅਤੇ ਮਾਤਾ ਗੁੱਜਰੀ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਚੱਲ ਰਹੇ ਸਮਾਗਮਾਂ ਲਈ ਰੌਣਕਾਂ ਆਰੰਭ ਹਨ | ਸੇਵਕ ਪਰਿਵਾਰਾਂ ਵਲੋਂ ਵਿਆਹ ਪੁਰਬ ਮੌਕੇ 28 ਸਤੰਬਰ ਨੂੰ ਸਜਾਏ ਜਾ ਰਹੇ 'ਬਰਾਤ ਰੂਪੀ ਨਗਰ ਕੀਰਤਨ' ਵਾਸਤੇ 'ਵਿਆਹ ਦੀ ਭਾਜੀ' ਤਿਆਰ ਕੀਤੀ ਜਾ ਰਹੀ ਹੈ | ਹਲਵਾਈਆਂ ਵਲੋਂ ਵੰਨ-ਸਵੰਨੀਆਂ ਮਠਿਆਈਆਂ ਤਿਆਰ ਕੀਤੀਆਂ ਜਾ ਰਹੀਆਂ ਹਨ | ਅੱਜ ਇੱਥੇ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਅਤੇ ਐਡੀਸ਼ਨਲ ਮੈਨੇਜਰ ਬਲਜੀਤ ਸਿੰਘ ਕੰਗ ਨੇ ਸੇਵਕਾਂ ਵਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ | ਇਸ ਮੌਕੇ ਸੇਵਕ ਪਰਿਵਾਰਾਂ ਵਿਚ ਠੇਕੇਦਾਰ ਰਵੀ ਜੱਲੂਵਾਲ, ਭੁਪਿੰਦਰ ਸਿੰਘ ਬਾਬਾ ਬਕਾਲਾ ਸਾਹਿਬ ਮੋੜ, ਮੋਹਣ ਸਿੰਘ ਕੰਗ ਪ੍ਰਧਾਨ ਸ਼ਹਿਰੀ, ਡਾ: ਸ਼ਮਿੰਦਰ ਸਿੰਘ ਰਾਮਪੁਰ, ਅਵਤਾਰ ਸਿੰਘ ਸੋਹਲ ਬੇਦਾਦਪੁਰ, ਸਰਬਜੀਤ ਸਿੰਘ ਜੱਲੂਵਾਲ, ਬਾਬਾ ਨਿਰਮਲ ਸਿੰਘ, ਜਥੇਦਾਰ ਹਰਭਿੰਦਰ ਸਿੰਘ ਧਾਰੋਵਾਲੀ, ਲਖਵਿੰਦਰ ਸਿੰਘ, ਨਿੱਕੂ ਸਿੰਘ ਆਦਿ ਹਾਜ਼ਰ ਸਨ |