17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਪੰਜਾਬ ਦੀ ਮਾਨ ਸਰਕਾਰ ਨੰਬਰਦਾਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਪਹਿਲ ਦੇ ਆਧਾਰ 'ਤੇ ਕਰੇ ਲਾਗੂ-ਰਾਜਾ ਮੀਆਂ ਪੰਧੇਰ <br/>

Ad Position 21
No active advertisement
ਮਜੀਠਾ ਵਿਖੇ ਇਕੱਤਰਤਾ ਦੌਰਾਨ ਗੱਲਬਾਤ ਕਰਦੇ ਹੋਏ ਪੰਜਾਬ ਨੰਬਰਦਾਰਾ ਯੂਨੀਅਨ 643 ਦੇ ਤਹਿਸੀਲ ਪ੍ਰਧਾਨ ਰਣਜੀਤ ਸਿੰਘ ਰਾਜਾ ਮੀਆਂ ਪੰਧੇਰ ਨਾਲ ਅਵਤਾਰ ਸਿੰਘ ਰੂਪੋਵਾਲੀ ਅਤੇ ਹੋਰ | ਤਸਵੀਰ : ਮਨਿੰਦਰ ਸਿੰਘ ਸੋਖੀ <br/> 27-09-2025
ਮਜੀਠਾ, 26 ਸਤੰਬਰ (ਮਨਿੰਦਰ ਸਿੰਘ ਸੋਖੀ)-ਪੰਜਾਬ ਨੰਬਰਦਾਰਾ ਯੂਨੀਅਨ 643 ਦੀ ਇਕ ਅਹਿਮ ਇਕੱਤਰਤਾ ਤਹਿਸੀਲ ਪ੍ਰਧਾਨ ਰਣਜੀਤ ਸਿੰਘ ਰਾਜਾ ਮੀਆਂ ਪੰਧੇਰ ਅਤੇ ਜਨਰਲ ਸਕੱਤਰ ਅਵਤਾਰ ਸਿੰਘ ਰੂਪੋਵਾਲੀ ਦੀ ਸਾਂਝੀ ਅਗਵਾਈ ਹੇਠ ਹੋਈ | ਇਸ ਮੌਕੇ ਗੱਲਬਾਤ ਕਰਦਿਆਂ ਤਹਿਸੀਲ ਪ੍ਰਧਾਨ ਰਣਜੀਤ ਸਿੰਘ ਰਾਜਾ ਅਤੇ ਅਵਤਾਰ ਸਿੰਘ ਰੂਪੋਵਾਲੀ ਨੇ ਦੱਸਿਆ ਕਿ ਨੰਬਰਦਾਰ ਭਾਈਚਾਰੇ ਦੀਆਂ ਚਿਰਾਂ ਤੋਂ ਲਟਕਦੀਆਂ ਆ ਰਹੀਆਂ ਹੱਕੀ ਤੇ ਜਾਇਜ਼ ਮੰਗਾਂ ਬਾਰੇ ਵਿਚਾਰ ਚਰਚਾ ਕਰਨ ਵਾਸਤੇ ਇਹ ਇਕੱਤਰਤਾ ਕੀਤੀ ਅਤੇ ਮੰਗ ਕੀਤੀ ਕਿ ਮਾਨ ਸਰਕਾਰ ਨੰਬਰਦਾਰਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਪਹਿਲ ਦੇ ਆਧਾਰ 'ਤੇ ਲਾਗੂ ਕਰੇ | ਇਸ ਮੌਕੇ ਉਨ੍ਹਾਂ ਦੇ ਨਾਲ ਜਨਰਲ ਸਕੱਤਰ ਅਵਤਾਰ ਸਿੰਘ ਰੂਪੋਵਾਲੀ, ਬਲਬੀਰ ਸਿੰਘ ਚਾਚੋਵਾਲੀ, ਭੁਪਿੰਦਰ ਸਿੰਘ ਕੱਥੂਨੰਗਲ, ਅੰਮਿ੍ਤਪਾਲ ਸਿੰਘ, ਜਗਬੀਰ ਸਿੰਘ ਸੋਹੀਆਂ ਕਲਾਂ, ਗੁਰਲਾਲ ਸਿੰਘ ਤਲਵੰਡੀ ਦਸੌਂਧਾ ਸਿੰਘ, ਜਸਪਾਲ ਸਿੰਘ ਮਾਂਗਾਸਰਾਏ, ਸਰਬਜੀਤ ਸਿੰਘ ਨਵੇਂ ਨਾਗ, ਅਜੀਤ ਸਿੰਘ ਨੰਗਲ ਪੰਨੂੰਆਂ, ਕੁਲਵੰਤ ਸਿੰਘ ਮਜੀਠਾ, ਕਸ਼ਮੀਰ ਸਿੰਘ ਚੋਗਾਵਾਂ, ਬਲਜਿੰਦਰ ਸਿੰਘ ਚੋਗਾਵਾਂ, ਕਸ਼ਮੀਰ ਸਿੰਘ ਮੀਆਂ ਪੰਧੇਰ, ਗੁਰਪ੍ਰੀਤ ਸਿੰਘ ਮਜੀਠਾ ਆਦਿ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਅਜਨਾਲਾ 'ਚ 2 ਨੌਜਵਾਨਾਂ ਦੀ ਕੁੱਟਮਾਰ ਮਾਮਲੇ 'ਚ ਇਕੋ ਪਰਿਵਾਰ ਦੇ 4 ਜੀਆਂ ਖ਼ਿਲਾਫ਼ ਮਾਮਲਾ ਦਰਜ <br/> ਅਗਲੀ ਖ਼ਬਰ ਮੀਤ ਮੈਨੇਜਰ ਜਗਤਾਰ ਸਿੰਘ ਨੂੰ ਸਦਮਾ-ਪਿਤਾ ਦਾ ਦਿਹਾਂਤ
Ad Position 24