17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

'ਬਲਾਕ ਤਰਸਿੱਕਾ ਬਚਾਓ ਮੋਰਚੇ' ਦਾ ਦੋ-ਟੁੱਕ ਫ਼ੈਸਲਾ ਬਹਾਲੀ ਤੋਂ ਬਿਨਾਂ ਸਮਝੌਤਾ ਨਹੀਂ, 29 ਤੋਂ ਬਾਅਦ ਹੋਵੇਗਾ ਵੱਡਾ ਐਕਸ਼ਨ

Ad Position 21
No active advertisement
ਸ਼ਿਵਰਾਜ ਸਿੰਘ ਸਾਬਕਾ ਸਰਪੰਚ ਤਰਸਿੱਕਾ ਗੁਰਦੁਆਰਾ ਭਗਤਾਂ ਦਾ ਡੇਰਾ ਤਰਸਿੱਕਾ ਵਿਖੇ ਬਲਾਕ ਤਰਸਿੱਕਾ ਬਚਾਓ ਮੋਰਚੇ ਦੇ ਆਗੂ ਤੇ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ | ਤਸਵੀਰ : ਅਤਰ ਸਿੰਘ ਤਰਸਿੱਕਾ <br/> 27-09-2025
ਤਰਸਿੱਕਾ, 26 ਸਤੰਬਰ (ਅਤਰ ਸਿੰਘ ਤਰਸਿੱਕਾ, ਗੁਰਪ੍ਰੀਤ ਸਿੰਘ ਮੱਤੇਵਾਲ)-ਬਲਾਕ ਤਰਸਿੱਕਾ ਨੂੰ ਬਹਾਲ ਕਰਵਾਉਣ ਲਈ ਬਣੇ 'ਬਲਾਕ ਤਰਸਿੱਕਾ ਬਚਾਓ ਮੋਰਚੇ' ਦੀ ਅੰਤਿ੍ੰਗ ਕਮੇਟੀ ਨੇ ਗੁਰਦੁਆਰਾ ਭਗਤਾਂ ਦਾ ਡੇਰਾ ਤਰਸਿੱਕਾ ਵਿਖੇ ਮੀਟਿੰਗ ਕਰਕੇ ਆਪਣੀ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਹੈ | ਕੋਰ ਕਮੇਟੀ ਮੈਂਬਰਾਂ ਨੇ ਦੋ-ਟੁੱਕ ਸ਼ਬਦਾਂ ਵਿਚ ਕਿਹਾ ਕਿ ਬਲਾਕ ਦੀ ਬਹਾਲੀ ਤੋਂ ਬਿਨਾਂ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ ਅਤੇ ਸੰਘਰਸ਼ ਬਲਾਕ ਦੀ ਬਹਾਲੀ ਤੋਂ ਬਾਅਦ ਹੀ ਸਮਾਪਤ ਹੋਵੇਗਾ | ਈ. ਟੀ. ਓ. ਹਰਭਜਨ ਸਿੰਘ 'ਤੇ ਸਿੱਧਾ ਹਮਲਾ ਕਰਦਿਆਂ ਮੋਰਚੇ ਦੇ ਆਗੂਆਂ ਨੇ ਸਰਕਾਰ ਦੀ ਨੀਅਤ ਅਤੇ ਨੀਤੀ 'ਤੇ ਸਵਾਲ ਖੜ੍ਹੇ ਕਰਦਿਆਂ ਸਿੱਧੇ ਤੌਰ 'ਤੇ ਈ. ਟੀ. ਓ. ਹਰਭਜਨ ਸਿੰਘ 'ਤੇ ਤਰਸਿੱਕਾ ਬਲਾਕ ਨੂੰ ਖਤਮ ਕਰਕੇ ਜੰਡਿਆਲਾ ਵਿਚ ਸ਼ਾਮਿਲ ਕਰਨ ਲਈ ਮਿਲੀਭੁਗਤ ਦਾ ਦੋਸ਼ ਲਗਾਇਆ ਹੈ | ਮੋਰਚੇ ਨੇ 26 ਤੋਂ 29 ਸਤੰਬਰ ਤੱਕ ਚੱਲ ਰਹੇ ਵਿਧਾਨ ਸਭਾ ਸੈਸ਼ਨ ਦੌਰਾਨ ਈ.ਟੀ.ਓ. ਹਰਭਜਨ ਸਿੰਘ ਤੋਂ ਬਲਾਕ ਬਹਾਲੀ ਦਾ ਮਤਾ ਲਿਆਉਣ ਦੀ ਆਸ ਪ੍ਰਗਟਾਈ ਹੈ | ਜੇਕਰ ਬਹਾਲੀ ਨਾ ਹੋਈ, ਤਾਂ 29 ਸਤੰਬਰ ਤੋਂ ਬਾਅਦ ਐਕਸ਼ਨ ਪਲਾਨ ਤਿਆਰ ਹੈ ਜਿਸ ਤਹਿਤ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਡੀ.ਸੀ. ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਜੀਤ ਸਿੰਘ ਲਾਲੀ, ਸ਼ਿਵਰਾਜ ਸਿੰਘ ਪ੍ਰਧਾਨ, ਮਨਜੀਤ ਸਿੰਘ ਸਾਬਕਾ ਚੇਅਰਮੈਨ, ਸੁਖਵਿੰਦਰ ਸਿੰਘ ਜੋਤੀ ਪੰਚ, ਜਰਨੈਲ ਸਿੰਘ ਚੇਅਰਮੈਨ ਐਗਰੋਫੈਡ, ਗਗਨਦੀਪ ਸਿੰਘ ਰਸੂਲਪੁਰ, ਤਰਲੋਕ ਸਿੰਘ ਬਾਬੇ, ਬਲਵੰਤ ਸਿੰਘ ਬਾਬੇ, ਦਿਲਬਾਗ ਸਿੰਘ ਸ਼ਾਹ, ਤਰਸੇਮ ਸਿੰਘ ਗ੍ਰੰਥੀਆਂ ਦੇ ਨਛੱਤਰ ਸਿੰਘ ਪੰਚ, ਹਰਮੀਤ ਸਿੰਘ ਬੱਬੂ, ਮਨਜੀਤ ਸਿੰਘ ਪੰਚ, ਕਾਬਲ ਸਿੰਘ ਤਰਸਿੱਕਾ, ਹਰਜੀਤ ਸਿੰਘ ਗੋਲੂ, ਨਿਸ਼ਾਨ ਸਿੰਘ ਜੰਡ, ਸਿਵ ਕੁਮਾਰ, ਕੁਲਰਾਜ ਸਿੰਘ, ਸਾਹਬ ਸਿੰਘ, ਬਲਵਿੰਦਰ ਸਿੰਘ ਬਿੱਲਾ, ਸਰਨੈਲ ਸਿੰਘ, ਕੰਵਲ ਰਸੂਲਪੁਰ, ਅਜਾਦਬਿੰਦਰ ਸਿੰਘ ਸੋਭਾ, ਰੇਸ਼ਮ ਸਿੰਘ, ਸਰਬਜੀਤ ਸਿੰਘ ਕਾਲਾ, ਅਜਮੇਰ ਸਿੰਘ ਨੰਬਰਦਾਰ, ਸੋਭਾ ਸਿੰਘ ਸਾਬਕਾ ਪੰਚ, ਜਸਪਾਲ ਸਿੰਘ ਸ਼ਾਹ, ਦਿਲਸ਼ੇਰ ਸਿੰਘ ਲਕਸ਼ਰੀ ਵਾਲੇ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ-3 ਵਿਚ ਪਾਣੀ ਕਮੀ ਦੂਰ ਕਰਨ ਦੀ ਮੰਗ <br/> ਅਗਲੀ ਖ਼ਬਰ ਅਜਨਾਲਾ ਭਿਆਨਕ ਹੜ੍ਹ ਤ੍ਰਾਸਦੀ <br/>
Ad Position 24