ਜਲੰਧਰ, 26 ਸਤੰਬਰ (ਸ਼ਿਵ)-ਵਾਰਡ ਨੰਬਰ ਤਿੰਨ ਦੇ ਇਲਾਕੇ ਦੇ ਰਹਿਣ ਵਾਲੇ ਨਿਵਾਸੀ ਰਾਕੇਸ਼ ਨੇ ਦੱਸਿਆ ਕੀ ਉਨਾਂ ਦੇ ਇਲਾਕੇ ਵਿਚ ਪਿਛਲੇ 20 ਦਿਨਾਂ ਤੋਂ ਪਾਣੀ ਨਹੀਂ ਆ ਰਿਹਾ ਹੈ | ਲੋਕਾਂ ਦੇ ਘਰਾਂ ਤੋਂ ਇਲਾਵਾ ਫ਼ੈਕਟਰੀਆਂ ਵਿਚ ਵੀ ਪਾਣੀ ਦੀ ਕਮੀ ਹੈ | ਉੱਥੇ ਨਗਰ ਨਿਗਮ ਦਾ ਜੋਨ ਵੀ ਉੱਥੇ ਹੀ ਹੈ ਤੇ ਜਦੋਂ ਲੋਕ ਸ਼ਿਕਾਇਤ ਲੈ ਕੇ ਜਾਂਦੇ ਹਨ ਤਾਂ ਉੱਥੇ ਨਿਗਮ ਅਫ਼ਸਰਾਂ ਦਾ ਕਹਿਣਾ ਹੈ ਕਿ ਮੋਟਰਾਂ ਦੀਆਂ ਤਾਰਾਂ ਚੋਰੀ ਹੋ ਗਈਆਂ ਹਨ | ਉਸ ਦਾ ਕਹਿਣਾ ਸੀ ਕਿ ਉਹ ਪਿਛਲੇ 20 ਦਿਨਾਂ ਤੋਂ ਦੂਜੇ ਮੁਹੱਲਿਆਂ ਤੋਂ ਪਾਣੀ ਲੈ ਕੇ ਆ ਰਹੇ ਹਨ | ਉਨ੍ਹਾਂ ਨੂੰ ਖਾਣਾ ਬਣਾਉਣ ਤੇ ਨਹਾਉਣ ਲਈ ਪ੍ਰੇਸ਼ਾਨੀ ਆ ਰਹੀ ਹੈ | ਉਨਾਂ ਨੇ ਅੱਜ ਮੇਅਰ ਵਨੀਤ ਧੀਰ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਕਤ ਵਾਰਡ ਦੀ ਮੋਟਰ ਚਲਵਾਈ ਜਾਵੇ | ਵਾਰਡ ਨੰਬਰ ਦੋ ਦੇ ਕÏਾਸਲਰ ਹਰਪ੍ਰੀਤ ਵਾਲੀਆ ਦੀ ਫ਼ੈਕਟਰੀ ਵੀ ਇਸ ਇਲਾਕੇ ਵਿਚ ਹਨ ਤੇ ਉਨ੍ਹਾਂ ਨੇ ਵੀ ਦੱਸਿਆ ਕੀ ਤਾਰਾਂ ਨਵੀਆਂ ਲਗਾ ਦਿੱਤੀਆਂ ਗਈਆਂ ਹਨ ਪਰ ਕੋਈ ਸ਼ਰਾਰਤੀ ਗਰਿਪ ਕੱਢ ਕੇ ਲੈ ਜਾਂਦਾ ਹੈ ਜਿਸ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ | ਵਾਲੀਆ ਨੇ ਕਿਹਾ ਕਿ ਉਹ ਸੋਮਵਾਰ ਨੂੰ ਮੇਅਰ ਨੂੰ ਵੀ ਇਸ ਦੇ ਚੋਰੀ ਹੋਣ ਦੀ ਸ਼ਿਕਾਇਤ ਕਰਨਗੇ |