25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਗੱਡੀ 'ਚ ਗੱਡੀ ਵੱਜੀ, ਚਾਲਕ ਵਾਲ-ਵਾਲ ਬਚੇ <br/>

Ad Position 21
No active advertisement
ਅਜੀਤ ਡੈਸਕ 28-09-2025
ਜੈਂਤੀਪੁਰ, 27 ਸਤੰਬਰ (ਭੁਪਿੰਦਰ ਸਿੰਘ ਗਿੱਲ)-ਕਸਬੇ ਤੋਂ ਥੋੜੀ ਦੂਰ ਪੈਂਦੇ ਅੱਡਾ ਤਲਵੰਡੀ ਖੁੰਮਣ ਮੋੜ 'ਤੇ ਦੋ ਕਾਰਾਂ ਦੀ ਆਪਸੀ ਟੱਕਰ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਟੈਕਸੀ ਡਰਾਈਵਰ ਸੁਖਪ੍ਰੀਤ ਸਿੰਘ ਬਟਾਲਾ ਸਾਈਡ ਤੋਂ ਅੰਮਿ੍ਤਸਰ ਨੂੰ ਆਪਣੀ ਗੱਡੀ ਨੰਬਰ ਟੂ 525 ਪੀ. ਬੀ. 0082 ਡੀ 'ਤੇ ਸਵਾਰ ਹੋ ਕੇ ਅੰਮਿ੍ਤਸਰ ਵੱਲ ਨੂੰ ਆ ਰਿਹਾ ਸੀ ਜਦੋਂ ਤਲਵੰਡੀ ਖੁਮਣ ਦੇ ਮੋੜ ਕੋਲ ਪੁੱਜਿਆ ਤਾਂ ਪਿੱਛੋਂ ਆ ਰਹੀ ਕਰੇਟਾ ਗੱਡੀ ਨੰਬਰੀ ਪੀ.ਬੀ 06 ਏ.ਡੀ 9990 ਪਿੱਛੋਂ ਆ ਵੱਜੀ | ਇਸ ਸਬੰਧੀ ਇਕੱਤਰ ਹੋਏ ਲੋਕਾਂ ਨੇ ਦੱਸਿਆ ਕਿ ਇਕ ਗੱਡੀ ਵਲੋਂ ਅੱਗੇ ਬਰੇਕ ਮਾਰਨ ਕਾਰਨ ਜਦੋਂ ਦੂਸਰੀ ਗੱਡੀ ਨੇ ਪਿੱਛੋਂ ਬ੍ਰੇਕ ਮਾਰ ਦਿੱਤੀ ਤਾਂ ਪਿੱਛੋਂ ਆ ਰਹੀ ਗੱਡੀ ਤੇ ਗਿ੍ਫਤ ਆ ਕਿ ਵੱਜ ਗਈ | ਜਿਸ ਨਾਲ ਗੱਡੀਆਂ ਦਾ ਭਾਰੀ ਨੁਕਸਾਨ ਹੋਇਆ ਪਰ ਗੱਡੀ ਵਿਚ ਸਵਾਰ ਲੋਕਾਂ ਦਾ ਵਾਲ-ਵਾਲ ਬਚਾ ਹੋ ਗਿਆ | ਇਸ ਸੰਬੰਧੀ ਪੁਲਿਸ ਚੌਂਕੀ ਜੈਂਤੀਪੁਰ ਦੇ ਏ. ਐੱਸ. ਆਈ. ਅਵਤਾਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਤਾਂ ਹਾਲੇ ਆਪ ਨਹੀਂ ਸਮਝ ਲੱਗ ਰਹੀ ਅਸੀਂ ਤੁਹਾਨੂੰ ਕੀ ਦੱਸ ਦਈਏ ਅਸੀਂ ਇਸ ਦੀ ਇਨਕੁਆਰੀ ਕਰ ਰਹੇ ਹਾਂ ਇੰਨੀ ਗੱਲ ਕਹਿ ਕੇ ਚੌਂਕੀ ਦੇ ਦਫਤਰ ਵਿਚੋਂ ਇਕ-ਇਕ ਕਰਕੇ ਬਾਹਰ ਜਾਣੇ ਸ਼ੁਰੂ ਹੋ ਗਏ |

Ad Position 22
No active advertisement
ਪਿਛਲੀ ਖ਼ਬਰ ਸਰੱਬਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਸਰਹੱਦੀ ਪਿੰਡਾਂ 'ਚ 20 ਟਨ ਪਸ਼ੂ-ਚਾਰਾ ਵੰਡਿਆ <br/> ਅਗਲੀ ਖ਼ਬਰ ਸਮਾਜ ਸੇਵਕ ਸਭਾ ਵਲੋਂ 'ਸਵੱਛਤਾ ਹੀ ਸੇਵਾ' ਮੁਹਿੰਮ ਤਹਿਤ ਰਈਆ ਵਿਖੇ ਪੌਦੇ ਲਾਏ
Ad Position 24