ਬਾਬਾ ਬਕਾਲਾ ਸਾਹਿਬ, 2 ਨਵੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਟਾਂਕ ਕਸ਼ੱਤਰੀ ਸਭਾ ਬਾਬਾ ਬਕਾਲਾ ਸਾਹਿਬ ਵਲੋਂ ਬਾਬਾ ਨਾਮਦੇਵ ਜੀ ਦਾ ਜਨਮ ਦਿਹਾੜਾ ਭਗਤ ਨਾਮਦੇਵ ਜੀ, ਧਰਮਸ਼ਾਲਾ ਬਾਬਾ ਬਕਾਲਾ ਸਾਹਿਬ ਵਿਖੇ ਮਨਾਇਆ ਗਿਆ | ਇਸ ਮੌਕੇ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧਾਰਮਿਕ ਦੀਵਾਨ ਸਜਾਏ ਗਏੇ, ਜਿਸ ਵਿਚ ਭਾਈ ਮਨਪ੍ਰੀਤ ਸਿੰਘ ਦੇਵੀਦਾਸਪੁਰਾ-ਭਾਈ ਬਲਜਿੰਦਰ ਸਿੰਘ ਗਹਿਰੀ ਦੇ ਜਥੇ ਨੇ ਕੀਰਤਨ ਰਾਹੀਂ, ਢਾਡੀ ਭਾਈ ਕੁਲਜੀਤ ਸਿੰਘ ਦੇ ਜਥੇ ਨੇ ਢਾਡੀ ਵਾਰਾਂ ਰਾਹੀਂ, ਸਕੱਤਰ ਸਿੰਘ ਦੇ ਜਥੇ ਨੇ ਕਵੀਸ਼ਰੀ ਰਾਹੀਂ, ਪਰਮਜੀਤ ਸਿੰਘ ਭੱਟੀ ਸਠਿਆਲਾ ਅਤੇ ਬੀਬਾ ਕੁਲਵਿੰਦਰ ਕੌਰ ਦੇ ਜਥਿਆਂ ਨੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਸਾਬਕਾ ਵਿਧਾਇਕ ਜਥੇ. ਬਲਜੀਤ ਸਿੰਘ ਜਲਾਲ ਉਸਮਾ ਮੈਂਬਰ ਸ਼੍ਰੋਮਣੀ ਕਮੇਟੀ ਨੇ ਜਿੱਥੇ ਬਾਬਾ ਨਾਮਦੇਵ ਦੇ ਜੀਵਨ 'ਤੇ ਰੌਸ਼ਨੀ ਪਾਈ, ਉਥੇ ਸੰਗਤਾਂ ਨੂੰ ਜਨਮ ਦਿਹਾੜੇ ਦੀ ਵਧਾਈ ਦਿੱਤੀ | ਟਾਂਕ ਕਸ਼ੱਤਰੀ ਸਭਾ ਦੇ ਪ੍ਰਧਾਨ ਤੇਜਿੰਦਰ ਸਿੰਘ ਅਠੌਲਾ ਨੇ ਸਭ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਵਿਸ਼ੇਸ਼ ਤੌਰ 'ਤੇ ਪੁੱਜੇ ਮੈਨੇਜਰ ਭਾਈ ਬਲਜੀਤ ਸਿੰਘ ਕੰਗ, ਸੁਖਵਿੰਦਰ ਸਿੰਘ-ਜਸਵਿੰਦਰ ਸਿੰਘ (ਨੀਡਜ਼ ਹੋਲਸੇਲ ਵਾਲੇ) ਕੌਂਸਲਰ ਸੁਖਚੈਨ ਸਿੰਘ ਗਿੱਲ, ਕੁਲਦੀਪ ਸਿੰਘ ਧਾਮੀ, ਕਰਮ ਸਿੰਘ, ਕੁਲਵੰਤ ਸਿੰਘ ਰੰਧਾਵਾ, ਜੈਮਲ ਸਿੰਘ ਭੁੱਲਰ, ਗੁਰਮੀਤ ਸਿੰਘ ਪਨੇਸਰ (ਸਾਰੇ ਕੌਂਸਲਰ), ਪ੍ਰਤਾਪ ਸਿੰਘ, ਅਜੀਤ ਸਿੰਘ (ਦੋਵੇਂ ਸਾ: ਮੈਂਬਰ), ਪ੍ਰਧਾਨ ਗੁਰਦਿਆਲ ਸਿੰਘ, ਬਖਸ਼ੀਸ਼ ਸਿੰਘ, ਪ੍ਰਧਾਨ ਸਵਰਨ ਸਿੰਘ ਕਾਲਾ, ਜੋਗਿੰਦਰ ਸਿੰਘ, ਟਾਂਕ ਕਸ਼ੱਤਰੀ ਸਭਾ ਰਈਆ ਵਲੋਂ ਮੁਖਤਾਰ ਸਿੰਘ, ਬਲਵਿੰਦਰ ਸਿੰਘ ਸਮੇਤ ਸਮੁੱਚੀ ਟੀਮ ਦਾ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਕੁਲਦੀਪ ਸਿੰਘ ਪੁਰਬਾ, ਡਾ: ਜਸਵੰਤ ਸਿੰਘ ਚੀਨਾ, ਹਰਜਿੰਦਰਪਾਲ ਸਿੰਘ ਧਾਮੀ, ਮਾ: ਮਨਜੀਤ ਸਿੰਘ ਕੰਬੋ, ਅਮਰਜੀਤ ਸਿੰਘ ਧਾਮੀ, ਜਸਬੀਰ ਸਿੰਘ ਬਿੱਲਾ, ਜਗਦੀਪ ਸਿੰਘ ਮੁਨਿਆਰੀ ਵਾਲੇ, ਹਰਜਿੰਦਰ ਸਿੰਘ ਜਿੰਦਾ, ਗੁਰਮੀਤ ਸਿੰਘ ਗੀਤਾ, ਮਨਜਿੰਦਰ ਸਿੰਘ ਹੀਰਾ, ਜਗਜੀਤ ਸਿੰਘ ਧਾਮੀ, ਜਸਪਾਲ ਸਿੰਘ ਰਤਨ, ਸਵਰਨਜੀਤ ਸਿੰਘ ਕੰਬੋ, ਪਰਮਜੀਤ ਕੌਰ ਖਾਲਸਾ, ਡਾ: ਸੁਖਚੈਨ ਸਿੰਘ ਬੂਟਾ, ਡਾ: ਸੁਖਪਾਲ ਸਿੰਘ ਰਤਨ, ਗੁਰਮੀਤ ਸਿੰਘ ਗੀਤਾ, ਬਲਵਿੰਦਰ ਸਿੰਘ, ਬਲਵਿੰਦਰ ਸਿੰਘ ਅਠੌਲਾ, ਹਰਦੀਪ ਸਿੰਘ ਰਤਨ, ਹਰਦੀਪ ਸਿੰਘ ਗੋਲਡੀ ਅਤੇ ਹੋਰ ਹਾਜ਼ਰ ਸਨ |