ਚੋਗਾਵਾਂ, 21 ਨਵੰਬਰ (ਗੁਰਵਿੰਦਰ ਸਿੰਘ ਕਲਸੀ)-ਪਿੰਡ ਚੱਕ ਮਿਸ਼ਰੀ ਖਾਂ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਹਿਲਾ ਕਬੱਡੀ ਕੱਪ ਐੱਨ. ਆਰ. ਆਈ. ਵੀਰਾਂ ਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਸ ਮੌਕੇ ਗੋਪੀ ਫਰੰਦੀਪੁਰੀਆ ਸਪੋਰਟਸ ਕਲੱਬ, ਆਜ਼ਾਦ ਸਪੋਰਟਸ ਕਲੱਬ ਟਪਿਆਲਾ, ਬਾਬਾ ਬੁੱਢਾ ਕਲੱਬ ਰਮਦਾਸ, ਐੱਨ.ਆਰ.ਆਈ. ਮਾਲਵਾ ਲੋਈਨਸ ਅਤੇ ਲੜਕੀਆਂ ਦੇ ਕਬੱਡੀ ਸ਼ੋਅ ਮੈਚ ਦੇ ਸਖਤ ਮੁਕਾਬਲੇ ਵੇਖਣ ਨੂੰ ਮਿਲੇ | ਪ੍ਰਬੰਧਕਾਂ ਵਲੋਂ ਜੇਤੂ ਟੀਮਾਂ ਨੂੰ ਕਬੱਡੀ ਕੱਪ, ਸ਼ੀਲਡਾਂ ਅਤੇ ਲੱਖਾਂ ਰੁਪਏ ਦੀ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਬਲਜਿੰਦਰ ਸਿੰਘ, ਪ੍ਰਧਾਨ ਮਲਕੀਤ ਸਿੰਘ ਚੱਕ ਮਿਸ਼ਰੀ ਖਾਂ ਤੇ ਹੋਰਨਾ ਵਲੋਂ ਡੀ.ਐੱਸ.ਪੀ. ਨੀਰਜ ਕੁਮਾਰ, ਸਤਨਾਮ ਸਿੰਘ ਐੱਸ.ਐੱਚ.ਓ., ਸਰਪੰਚ ਗੁਰਸੇਵਕ ਸਿੰਘ ਗੈਵੀ ਤੇ ਹੋਰਨਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਅੰਗਰੇਜ਼ ਸਿੰਘ ਸਰਪੰਚ, ਬਲਜਿੰਦਰ ਸਿੰਘ, ਮਲਕੀਤ ਸਿੰਘ, ਜਗਦੀਸ਼ ਸਿੰਘ ਫੌਜੀ ਮੈਂਬਰ, ਮੈਂਬਰ ਜੋਗਾ ਸਿੰਘ, ਸਾਬਕਾ ਸਰਪੰਚ ਸਤਨਾਮ ਸਿੰਘ ਭੀਲੋਵਾਲ ਕੱਚਾ, ਮੈਂਬਰ ਸੁਖਦੀਪ ਸਿੰਘ, ਮੈਂਬਰ ਬੂਟਾ ਸਿੰਘ, ਮੈਂਬਰ ਰੇਸ਼ਮ ਸਿੰਘ, ਮੈਂਬਰ ਮੇਹਰ ਸਿੰਘ, ਮੈਂਬਰ ਟਹਿਲ ਸਿੰਘ, ਮੈਂਬਰ ਬਲਵਿੰਦਰ ਸਿੰਘ, ਮੈਂਬਰ ਮਿਨੀ ਚਮਕੀਲਾ, ਡਾ. ਕਾਰਜ ਸਿੰਘ, ਬਾਬਾ ਜੁਝਾਰ ਸਿੰਘ, ਜਗਬੀਰ ਸਿੰਘ, ਬੂਟਾ ਸਿੰਘ, ਰਣਜੀਤ ਸਿੰਘ ਪ੍ਰਧਾਨ, ਗੁਰਪ੍ਰੀਤ ਸਿੰਘ ਮੈਂਬਰ, ਦਿਲਬਾਗ ਸਿੰਘ, ਡਾ. ਧਰਮਵੀਰ ਸਿੰਘ, ਸਰਜੀਤ ਸਿੰਘ, ਸਿਮਰਨ ਸਿੰਘ ਕਰੋੜੀਆ, ਜਸਬੀਰ ਸਿੰਘ ਮੈਂਬਰ, ਗੁਰਜੀਤ ਸਿੰਘ ਬੱਬੂ, ਮਨਬੀਰ ਸਿੰਘ, ਬਾਬਾ ਗੁਰਦਿਆਲ ਸਿੰਘ ਧਰਮੀ ਫੌਜੀ, ਗ੍ਰੰਥੀ ਪ੍ਰਤਾਪ ਸਿੰਘ, ਬਾਬਾ ਦਵਿੰਦਰ ਸਿੰਘ ਪੱਪੂ, ਗੁਰਜੀਤ ਸਿੰਘ ਵਪਾਰੀ, ਸੁਖਬੀਰ ਸਿੰਘ ਔਲਖ, ਬਾਬਾ ਬਖਤਾਵਰ ਸਿੰਘ, ਗੁਰਪ੍ਰਤਾਪ ਸਿੰਘ, ਹਰਪ੍ਰੀਤ ਸਿੰਘ, ਗੁਰਦੇਵ ਸਿੰਘ ਸਾਬਕਾ ਮੈਂਬਰ, ਰਾਮ ਸਿੰਘ ਸਾਬਕਾ ਮੈਂਬਰ, ਮਨਤੇਜ ਸਿੰਘ ਪਹਿਲਵਾਨ, ਦਲੇਰ ਸਿੰਘ ਚੇਲੇਕੇ ਸਰਪੰਚ, ਗੁਰਪ੍ਰੀਤ ਸਿੰਘ ਸਾਬਕਾ ਸਰਪੰਚ, ਲਾਲ ਸਿੰਘ ਸਰਪੰਚ ਆਦਿ ਸਮੇਤ ਸਮੂਹ ਪਿੰਡ ਵਾਸੀ ਹਾਜ਼ਰ ਸਨ |