ਜੰਡਿਆਲਾ ਗੁਰੂ, 21 ਨਵੰਬਰ (ਪ੍ਰਮਿੰਦਰ ਸਿੰਘ ਜੋਸਨ)ਭਾਰਤੀ ਜਨਤਾ ਪਾਰਟੀ ਸਰਕਲ ਜੰਡਿਆਲਾ ਗੁਰੂ ਦਿਹਾਤੀ ਦੇ ਸਰਕਲ ਪ੍ਰਧਾਨ ਬੀਬੀ ਸੁਖਵਿੰਦਰ ਕੌਰ ਵਡਾਲੀ ਨੇ ਭਾਰਤੀ ਜਨਤਾ ਪਾਰਟੀ ਦੀ ਪ੍ਰਦੇਸ਼ ਲੀਡਰਸ਼ਿਪ ਅਤੇ ਭਾਰਤੀ ਜਨਤਾ ਪਾਰਟੀ ਜ਼ਿਲਾ ਅੰਮਿ੍ਤਸਰ ਦਿਹਾਤੀ ਦੇ ਪ੍ਰਧਾਨ ਅਤੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਹਰਦੀਪ ਸਿੰਘ ਗਿੱਲ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਆਪਣੀ ਟੀਮ ਦਾ ਵਿਸਥਾਰ ਕਰਦਿਆਂ ਸਰਕਲ ਦੇ ਅਹੁਦੇਦਾਰਾਂ ਦਾ ਐਲਾਨ ਕਰ ਦਿੱਤਾ ਹੈ | ਸਰਕਲ ਪ੍ਰਧਾਨ ਬੀਬੀ ਸੁਖਵਿੰਦਰ ਕੌਰ ਵਡਾਲੀ ਵਲੋਂ ਜ਼ਿਲਾ ਪ੍ਰਧਾਨ ਹਰਦੀਪ ਸਿੰਘ ਗਿੱਲ ਦੀ ਹਾਜ਼ਰੀ ਵਿਚ ਜਾਰੀ ਕੀਤੀ ਸੂਚੀ ਅਨੁਸਾਰ 4 ਮੀਤ ਪ੍ਰਧਾਨ, 2 ਜਰਨਲ ਸਕੱਤਰ, 4 ਸਕੱਤਰਾਂ ਤੇ ਵੱਖ- ਵੱਖ ਮੋਰਚਿਆਂ ਦੇ ਪ੍ਰਧਾਨਾਂ ਤੋਂ ਇਲਾਵਾ ਸਰਕਲ ਦੀ ਕਾਰਜਕਾਰਨੀ ਕਮੇਟੀ ਦਾ ਵੀ ਐਲਾਨ ਕੀਤਾ ਗਿਆ ਹੈ | ਐਲਾਨ ਕੀਤੇ ਅਹੁਦੇਦਾਰਾਂ ਵਿਚ ਸਾਹਿਬ ਸਿੰਘ, ਬਲਕਾਰ ਸਿੰਘ ਬੱਬੂ, ਸੁਰਜੀਤ ਸਿੰਘ, ਬਲਜਿੰਦਰ ਸਿੰਘ, (ਸਾਰੇ ਮੀਤ ਪ੍ਰਧਾਨ), ਭਗਵੰਤ ਸਿੰਘ ਹੀਰਾ, ਰਮਨ ਕੁਮਾਰ (ਜਨਰਲ ਸਕੱਤਰ), ਬਲਦੇਵ ਸਿੰਘ, ਨੰਬਰਦਾਰ ਗੁਰਦਿਆਲ ਸਿੰਘ, ਬਲਵੰਤ ਸਿੰਘ, ਬਾਬਾ ਜਸਬੀਰ ਸਿੰਘ (ਸਾਰੇ ਸਕੱਤਰ), ਮੋਰਚਿਆਂ ਦੇ ਪ੍ਰਧਾਨਾਂ ਵਿਚ ਸਰਬਜੀਤ ਕੌਰ ਮਹਿਲਾ ਮੋਰਚਾ, ਪਰਮਜੀਤ ਸਿੰਘ ਯੁਵਾ ਮੋਰਚਾ, ਬਲਜਿੰਦਰ ਸਿੰਘ ਐੱਸ. ਸੀ. ਮੋਰਚਾ, ਗੁਰਬਖ਼ਸ਼ੀਸ਼ ਸਿੰਘ ਆਈ.ਟੀ ਕਨਵੀਨਰ, ਬਿੱਟੂ ਮੇਹਰਬਾਨਪੁਰਾ ਸੋਸ਼ਲ ਮੀਡੀਆ ਕਨਵੀਨਰ, ਗੁਰਪ੍ਰੀਤ ਸਿੰਘ ਮੀਡੀਆ ਕਨਵੀਨਰ, ਅਮਨਦੀਪ ਕੌਰ ਕਮਲ ਸੁਨੇਹਾ ਕਨਵੀਨਰ, ਨਾਨਕ ਸਿੰਘ, ਮਹਿੰਦਰ ਸਿੰਘ, ਚਰਨ ਸਿੰਘ, ਜੈਮਲ ਸਿੰਘ, ਜਗਤਾਰ ਸਿੰਘ,ਕਸ਼ਮੀਰ ਸਿੰਘ, ਨਿਸ਼ਾਨ ਸਿੰਘ, ਦਿਲਾਵਰ ਸਿੰਘ ਸਾਰੇ ਕਾਰਜਕਾਰਨੀ ਮੈਂਬਰ ਨਿਯੁਕਤ ਕੀਤੇ ਗਏ ਹਨ | ਬੀਬੀ ਸੁਖਵਿੰਦਰ ਕੌਰ ਨੇ ਦੱਸਿਆ ਕਿ ਬਾਕੀ ਅਹੁਦੇਦਾਰਾਂ ਦਾ ਐਲਾਨ ਵੀ ਜਲਦ ਹੀ ਕਰ ਦਿੱਤਾ ਜਾਵੇਗਾ | ਉਹਨਾਂ ਕਿਹਾ ਕਿ ਸੂਚੀ ਵਿੱਚ ਹਰ ਵਰਗ ਨੂੰ ਪ੍ਰਤੀਨਿਧਤਾ ਦਿੱਤੀ ਗਈ ਹੈ ਤੇ ਸਰਕਲ ਕਮੇਟੀ ਤੋਂ ਬਾਅਦ ਮੋਰਚਿਆਂ ਦੇ ਅਹੁਦੇਦਾਰ ਅਤੇ ਬੂਥ ਅਨੁਸਾਰ ਕਮੇਟੀਆਂ ਵੀ ਬਣਾਈਆਂ ਜਾਣਗੀਆਂ ਤਾਂ ਜੋ ਪਾਰਟੀ ਦੀਆਂ ਨੀਤੀਆਂ ਨੂੰ ਹੇਠਾਂ ਤੱਕ ਪ੍ਰਚਾਰ ਤੇ ਪ੍ਰਸਾਰ ਕੀਤਾ ਜਾ ਸਕੇ | ਉਹਨਾਂ ਕਿਹਾ ਕਿ ਬੂਥ ਪੱਧਰ ਤੱਕ ਪਾਰਟੀ ਨੂੰ ਮਜਬੂਤ ਕਰਕੇ ਕੇਂਦਰ ਦੀ ਮੋਦੀ ਸਰਕਾਰ ਦੀਆਂ ਨੀਤੀਆਂ ਘਰ ਘਰ ਪਹੁੰਚਾਈਆਂ ਜਾਣਗੀਆਂ |