02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਕੇਂਦਰ ਦੀਆਂ ਧੱਕੇਸ਼ਾਹੀਆਂ ਖ਼ਿਲਾਫ਼ ਸਮੂਹ ਜਥੇਬੰਦੀਆਂ ਇਕ ਮੰਚ 'ਤੇ ਇਕੱਤਰ ਹੋਣ- ਵਿਧਾਇਕ ਤਿ੍ਪਤ ਬਾਜਵਾ

Ad Position 21
No active advertisement
ਅਜੀਤ ਡੈਸਕ 24-11-2025

ਅਜਨਾਲਾ/ ਰਮਦਾਸ/ ਗੱਗੋਮਾਹਲ, 23 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ, ਜਸਵੰਤ ਸਿੰਘ ਵਾਹਲਾ, ਬਲਵਿੰਦਰ ਸਿੰਘ ਸੰਧੂ)-ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਦੀ ਅਗਵਾਈ 'ਚ ਸਾਬਕਾ ਸਰਪੰਚ ਬਲਜੀਤ ਸਿੰਘ ਬਾਉਲੀ ਦੇ ਗ੍ਰਹਿ ਵਿਖੇ ਕਰਵਾਏ ਸਮਾਰੋਹ ਦੌਰਾਨ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋੜਵੰਦ ਪਰਿਵਾਰਾਂ ਨੂੰ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਵਿਧਾਇਕ ਵਿਧਾਇਕ ਤਿ੍ਪਤ ਰਜਿੰਦਰ ਸਿੰਘ ਬਾਜਵਾ ਵਲੋਂ ਐੱਨ. ਆਰ. ਆਈ. ਭਰਾਵਾਂ ਅਤੇ ਹਲਕਾ ਫ਼ਤਹਿਗੜ੍ਹ ਦੇ ਕਾਂਗਰਸੀ ਅਹੁਦੇਦਾਰਾਂ ਵਲੋਂ ਇਕੱਤਰ ਰਾਸ਼ੀ ਨਾਲ ਖ਼ਰੀਦਿਆਂ 500 ਰਜਾਈਆਂ ਅਤੇ ਤਲਾਈਆਂ ਦੀ ਵੰਡ ਕੀਤੀ ਗਈ | ਵਿਧਾਇਕ ਤਿ੍ਪਤ ਬਾਜਵਾ ਨੇ ਕਿਹਾ ਕਿ ਉਨ੍ਹਾਂ ਵਲੋਂ ਹਲਕਾ ਫ਼ਤਹਿਗੜ੍ਹ ਚੂੜੀਆਂ ਦੇ ਕਾਂਗਰਸੀ ਅਹੁਦੇਦਾਰਾਂ ਤੇ ਵਰਕਰਾਂ ਦੇ ਸਹਿਯੋਗ ਨਾਲ ਹੜ੍ਹ ਪੀੜਤਾਂ ਨੂੰ ਇੱਥੇ ਰਜਾਈਆਂ ਤਲਾਈਆਂ ਦੀ ਵੰਡ ਕੀਤੀ ਗਈ ਹੈ ਕਿਉਂਕਿ ਰਮਦਾਸ ਨੇੜਲੇ ਕਈ ਪਿੰਡਾਂ 'ਚ 5-5 ਫੁੱਟ ਤੋਂ ਉੱਪਰ ਪਾਣੀ ਆ ਜਾਣ ਕਾਰਨ ਜ਼ਿਆਦਾਤਰ ਪਰਿਵਾਰਾਂ ਕੋਲ ਸਰਦੀ ਵਾਲੇ ਗਰਮ ਕੱਪੜੇ ਵੀ ਖ਼ਰਾਬ ਹੋਣ ਤੋਂ ਨਹੀਂ ਬਚੇ ਸਨ | ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਵਿਧਾਇਕ ਤਿ੍ਪਤ ਬਾਜਵਾ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਵਲੋਂ ਸੰਵਿਧਾਨ 'ਚ 131ਵੀਂ ਸੋਧ ਦੇ ਨਾਂ 'ਤੇ ਪੰਜਾਬ ਦੇ ਹੱਕਾਂ ਨਾਲ ਖਿਲਵਾੜ ਕੀਤਾ ਤਾਂ ਇਹ ਸੋਧ ਸੰਘੀ ਢਾਂਚੇ ਦੇ ਸਿਧਾਂਤ ਦੀ ਘੋਰ ਉਲੰਘਣਾ ਹੋਵੇਗੀ | ਉਨ੍ਹਾਂ ਸਮੂਹ ਪੰਜਾਬੀਆਂ ਨੂੰ ਇਸ ਧੱਕੇ ਖ਼ਿਲਾਫ਼ ਲਾਮਬੰਦ ਹੋਣ ਦੀ ਅਪੀਲ ਕੀਤੀ | ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਨੇ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਤਿ੍ਪਤ ਬਾਜਵਾ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਡਾਇਰੈਕਟਰ ਕੰਵਰਪ੍ਰਤਾਪ ਸਿੰਘ ਅਜਨਾਲਾ, ਨਗਰ ਕੌਂਸਲ ਰਮਦਾਸ ਦੇ ਪ੍ਰਧਾਨ ਗੁਰਪਾਲ ਸਿੰਘ ਸਿੰਧੀ, ਸਵਿੰਦਰ ਸਿੰਘ ਕੋਟ ਗੁਰਬਖ਼ਸ਼, ਵਿੱਕੀ ਕੰਬੋਜ ਕੋਟ, ਪ੍ਰਧਾਨ ਦਿਲਬਾਗ ਸਿੰਘ, ਜਗਰੂਪ ਸਿੰਘ ਨੰਗਲ, ਰੁਪਿੰਦਰ ਸਿੰਘ, ਵਰਿੰਦਰਪਾਲ ਸਿੰਘ ਵਿੱਕੀ, ਮੇਜਰ ਸਿੰਘ ਮਾਛੀਵਾਹਲਾ, ਮਨਜੀਤ ਸਿੰਘ, ਗੁਰਦੇਵ ਸਿੰਘ ਥੋਬਾ, ਮੇਜਰ ਸਿੰਘ ਅਵਾਣ, ਪ੍ਰਧਾਨ ਦਰਯੋਦਨ, ਸਰਪੰਚ ਕੁਲਜਿੰਦਰ ਸਿੰਘ, ਸਰਪੰਚ ਸੁਖਜੀਤ ਸਿੰਘ ਮਲੂਕਵਾਲੀ, ਸਰਪੰਚ ਪਲਵਿੰਦਰ ਸਿੰਘ ਰੂਪੋਵਾਲੀ, ਲਵ ਸੇਖੋਵਾਲੀ, ਸਰਪੰਚ ਨਿਰਮਲ ਸਿੰਘ ਕਿਲ੍ਹ ਦੇਸਾ ਸਿੰਘ, ਸਰਪੰਚ ਗੁਰਸੇਵਕ ਸਿੰਘ ਮੰਜਿਆਂਵਾਲੀ, ਸਰਪੰਚ ਸੰਦੀਪ ਬੇਦੀ ਨਾਨਕਚੱਕ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ ਗ੍ਰਾਮ ਪੰਚਾਇਤ ਗੁਰੂ ਤੇਗ ਬਹਾਦਰ ਨਗਰ ਸਠਿਆਲਾ ਨੂੰ 50 ਲੱਖ ਦਾ ਚੈੱਕ ਭੇਟ ਅਗਲੀ ਖ਼ਬਰ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਵਲੋਂ ਮਹੀਨਾਵਾਰ ਸ਼ੁਕਰਾਨਾ ਸਮਾਗਮ
Ad Position 24