ਵਡਾਲਾ ਭਿੱਟੇਵੱਡ ਵਿਖੇ ਸਾਲਾਨਾ ਜੋੜ ਮੇਲਾ ਸ਼ਰਧਾ ਭਾਵਨਾ ਨਾਲ ਮਨਾਇਆ
ਰਾਮ ਤੀਰਥ, 1 ਅਕਤੂਬਰ (ਧਰਵਿੰਦਰ ਸਿੰਘ ਔਲਖ)-ਬਾਬਾ ਭਾਈ ਪੂਰੋ ਜੀ ਅਤੇ ਬਾਬਾ ਭਾਈ ਫੰਦੀ ਜੀ ਦੇ ਅਸਥਾਨ ਗੁਰਦੁਆਰਾ ਬਾਬਾ ਭਾਈ ਪੂਰੋ ਜੀ ਅਤੇ ਭਾਈ ਫੰਦੀ , ਪਿੰਡ ਵਡਾਲਾ ਭਿੱਟੇਵੱਡ ਵਿਖੇ ਸਾਲਾਨਾ ਜੋੜ ਮੇਲਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਰੀ ਦੀਵਾਨ ਸਜਾਏ ਗਏ।
ਰਾਮ ਤੀਰਥ, 1 ਅਕਤੂਬਰ (ਧਰਵਿੰਦਰ ਸਿੰਘ ਔਲਖ)-ਬਾਬਾ ਭਾਈ ਪੂਰੋ ਜੀ ਅਤੇ ਬਾਬਾ ਭਾਈ ਫੰਦੀ ਜੀ ਦੇ ਅਸਥਾਨ ਗੁਰਦੁਆਰਾ ਬਾਬਾ ਭਾਈ ਪੂਰੋ ਜੀ ਅਤੇ ਭਾਈ ਫੰਦੀ , ਪਿੰਡ ਵਡਾਲਾ ਭਿੱਟੇਵੱਡ ਵਿਖੇ ਸਾਲਾਨਾ ਜੋੜ ਮੇਲਾ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਰੀ ਦੀਵਾਨ ਸਜਾਏ ਗਏ। ਦੀਵਾਨ ਦੌਰਾਨ ਭਾਈ ਬਲਦੇਵ ਸਿੰਘ ਵਡਾਲਾ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ । ਉਪਰੰਤ ਭਾਈ ਸੁਖਪ੍ਰੀਤ ਸਿੰਘ ਸਭਰਾਵਾਂ ਵਾਲੇ, ਭਾਈ ਮੁਖਤਾਰ ਸਿੰਘ ਗੁਮਾਨਪੁਰਾ, ਭਾਈ ਬਲਵਿੰਦਰ ਸਿੰਘ ਦਾਦੂਪੁਰਾ, ਭਾਈ ਨਿਰੰਜਨ ਸਿੰਘ ਬੋਪਾਰਾਏ, ਭਾਈ ਪ੍ਰਿਤਪਾਲ ਸਿੰਘ ਬੋਪਾਰਾਏ, ਭਾਈ ਗੱਜਣ ਸਿੰਘ ਗਹਿਰੀ, ਭਾਈ ਗੁਰਦੇਵ ਸਿੰਘ ਪੱਧਰੀ, ਭਾਈ ਅਜਮੇਰ ਸਿੰਘ ਚੰਨ ਅਦਲੀਵਾਲਾ, ਭਾਈ ਕਸ਼ਮੀਰ ਸਿੰਘ ਤਾਜੇਚੱਕ, ਭਾਈ ਕਸ਼ਮੀਰ ਸਿੰਘ ਰਡਾਲਾ, ਭਾਈ ਕੁਲਦੀਪ ਸਿੰਘ ਦਰਾਜਕੇ, ਭਾਈ ਸਵਿੰਦਰ ਸਿੰਘ ਘਨੂੰਪੁਰ ਕਾਲੇ ਅਤੇ ਭਾਈ ਪਲਵਿੰਦਰ ਸਿੰਘ ਖਾਸਾ ਦੇ ਕਵੀਸ਼ਰੀ ਤੇ ਢਾਡੀ ਜਥਿਆਂ ਨੇ ਗੁਰ ਇਤਿਹਾਸ ਦੀਆਂ ਵਾਰਾਂ ਅਤੇ ਪ੍ਰਸੰਗ ਪੇਸ਼ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਕਥਾਵਾਚਕ ਭਾਈ ਹਰਪ੍ਰੀਤ ਸਿੰਘ ਮੱਖੂ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ । ਭਾਈ ਹਰਚਰਨ ਸਿੰਘ ਨੇ ਸਟੇਜ ਸਕੱਤਰ ਦੇ ਫਰਜ਼ ਬਾਖੂਬੀ ਨਿਭਾਏ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ, ਮੀਤ ਪ੍ਰਧਾਨ ਸੁਰਜੀਤ ਸਿੰਘ, ਮਹਿਤਾਬ ਸਿੰਘ ਵਡਾਲਾ, ਦਲਬੀਰ ਸਿੰਘ, ਰਜਵੰਤ ਸਿੰਘ ਵਡਾਲਾ, ਵਜ਼ੀਰ ਸਿੰਘ, ਦਿਲਬਾਗ ਸਿੰਘ, ਗੁਰਜੀਤ ਸਿੰਘ ਮਿੰਟੂ, ਬਲਜੀਤ ਸਿੰਘ, ਬਲਕਾਰ ਸਿੰਘ ਦੋਧੀ, ਕਰਨਜੀਤ ਸਿੰਘ, ਯੂਸਫ਼, ਸਰਪੰਚ ਮਦਨ ਸਿੰਘ ਅਤੇ ਲਵ ਮੈਂਬਰ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ ।