02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਮੁੱਖ ਮੰਤਰੀ ਵਲੋਂ ਗ੍ਰਾਮ ਪੰਚਾਇਤ ਗੁਰੂ ਤੇਗ ਬਹਾਦਰ ਨਗਰ ਸਠਿਆਲਾ ਨੂੰ 50 ਲੱਖ ਦਾ ਚੈੱਕ ਭੇਟ

Ad Position 21
No active advertisement
ਅਜੀਤ ਡੈਸਕ 24-11-2025

ਸਠਿਆਲਾ, 23 ਨਵੰਬਰ (ਜਗੀਰ ਸਿੰਘ ਸਫਰੀ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਹ ਅਸਥਾਨ ਦੇ ਨਾਮ 'ਤੇ ਬਣੀ ਗ੍ਰਾਮ ਪੰਚਾਇਤ ਗੁਰੂ ਤੇਗ ਬਹਾਦਰ ਨਗਰ ਸਠਿਆਲਾ ਨੂੰ 50 ਲੱਖ ਰੁ: ਦਾ ਚੈੱਕ ਭੇਟ ਕੀਤਾ ਗਿਆ | ਇਸ ਬਾਰੇ ਗ੍ਰਾਮ ਪੰਚਾਇਤ ਗੁਰੂ ਤੇਗ ਬਹਾਦਰ ਨਗਰ ਸਠਿਆਲਾ ਦੇ ਸਰਪੰਚ ਦਲਬੀਰ ਸਿੰਘ ਬੱਲ ਨੇ ਪ੍ਰੈਸ ਨੂੰ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਵਲੋਂ ਧੂਰੀ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਸਾਲ ਦੀ ਯਾਦਗਰ ਚਰਨ ਛੋਹ ਅਸਥਾਨ 'ਤੇ ਬੁਨਿਆਦੀ ਢਾਂਚੇ ਦਾ ਵਿਕਾਸਤ ਅਤੇ ਅਪਗ੍ਰੇਡੇਸ਼ਨ ਕਰਨ ਵਾਸਤੇ 50 ਲੱਖ ਰੁ: ਦਾ ਚੈੱਕ ਦਿੱਤਾ ਗਿਆ ਹੈ | ਸਰਪੰਚ ਬੱਲ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਨੇ ਵਿਸਤਿ੍ਤ ਦਿਸ਼ਾ-ਨਿਰਦੇਸ਼ ਤਹਿਤ ਪੱਤਰ ਵੀ ਦਿੱਤਾ ਗਿਆ, ਜਿਸ ਵਿਚ ਗੁਰੂ ਤੇਗ ਬਹਾਦਰ ਨਗਰ ਸਠਿਆਲਾ ਵਿਖੇ ਪੰਚਾਇਤ ਵਲੋਂ ਲਾਇਬ੍ਰੇਰੀ ਦੀ ਉਸਾਰੀ, ਖੇਡ ਮੈਦਾਨ ਅਤੇ ਇਨਡੋਰ ਸਟੇਡੀਅਮ ਦਾ ਵਿਕਾਸ, ਸੋਲਰ ਲਾਈਟਾਂ ਦੀ ਸਥਾਪਨਾ, ਮੌਜੂਦਾ ਖੇਡ ਮੈਦਾਨ ਵਾਸਤੇ ਖੇਡਾਂ ਦੀਆਂ ਸਹੂਲਤਾਂ, ਬੱਸ ਸਟੈਂਡ ਦੀ ਉਸਾਰੀ ਜਾਂ ਅਪਗ੍ਰੇਡੇਸ਼ਨ, ਆਂਗਣਵਾੜੀ ਕੇਂਦਰ ਦੀ ਸਥਾਪਨਾ, ਪੰਚਾਇਤ ਘਰਾਂ ਦੀ ਉਸਾਰੀ, ਓਪਨ, ਜਿੰਮ ਦੀ ਸਥਾਪਨਾ, ਵਿਰਾਸਤ ਗਲੀਆਂ ਦਾ (ਐੱਲ ਐਕਸ) ਵਿਕਾਸ, ਅਧੁਨਿਕ ਸੱਥਾਂ ਦਾ ਨਿਰਮਾਣ, ਹਾਲ ਦੀ ਉਸਾਰੀ, ਇਤਿਹਾਸਕ ਸਥਾਨਾਂ 'ਤੇ ਥੰਮਾਂ ਦੀ ਸਥਾਪਨਾ ਜਿਨ੍ਹਾਂ 'ਚ ਉਨ੍ਹਾਂ ਦੇ ਇਤਿਹਾਸਕ ਅਤੇ ਅਧੁਨਿਕ ਮਹੱਤਵ ਦਾ ਵੇਰਵਾ ਦਿੱਤਾ ਜਾਵੇ, ਕਮਿਊਨਿਟੀ ਹਾਲ ਦੀ ਉਸਾਰੀ ਕਰਨ ਸੰਬੰਧੀ ਸ਼ਰਤਾਂ ਵਾਲਾ ਪੱਤਰੀ ਜਾਰੀ ਕੀਤਾ | ਇਸ ਮੌਕੇ 'ਤੇ ਪੰਚਾਇਤ ਮੈਂਬਰ ਪਰਮਜੀਤ ਕੌਰ, ਹਰਦੀਪ ਸਿੰਘ, ਅਮਨਦੀਪ ਸਿੰਘ, ਬਾਬਾ ਨਰਿੰਦਰ ਸਿੰਘ, ਸਤਨਾਮ ਸਿੰਘ, ਮਨਦੀਪ ਕੌਰ, ਕਰਮ ਸਿੰਘ, ਬਲਬੀਰ ਕੌਰ ਵਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿਧਾਇਕ ਦਲਬੀਰ ਸਿੰਘ ਟੌਂਗ ਦਾ ਸ੍ਰੀ ਗੁਰੂੁ ਤੇਗ ਬਹਾਦਰ ਜੀ ਦੇ ਚਰਨ ਛੋਹ ਅਸਥਾਨ ਦਾ ਵਿਕਾਸ ਕਰਨ ਵਾਸਤੇ 50 ਲੱਖ ਰੁ: ਚੈੱਕ ਦੇਣ ਦਾ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਦਿੱਲੀ ਕਿਸਾਨ ਅੰਦੋਲਨ ਦੀ ਵਰ੍ਹੇਗੰਢ 26 ਨੂੰ ਮਨਾਈ ਜਾਵੇਗੀ : ਪ੍ਰਧਾਨ ਉਮਰਾਜ ਸਿੰਘ ਅਗਲੀ ਖ਼ਬਰ ਕੇਂਦਰ ਦੀਆਂ ਧੱਕੇਸ਼ਾਹੀਆਂ ਖ਼ਿਲਾਫ਼ ਸਮੂਹ ਜਥੇਬੰਦੀਆਂ ਇਕ ਮੰਚ 'ਤੇ ਇਕੱਤਰ ਹੋਣ- ਵਿਧਾਇਕ ਤਿ੍ਪਤ ਬਾਜਵਾ
Ad Position 24