ਚੌਂਕ ਮਹਿਤਾ, 5 ਦਸੰਬਰ (ਜਗਦੀਸ਼ ਸਿੰਘ ਬਮਰਾਹ-ਪਿੰਡ ਉਦੋ ਨੰਗਲ ਦੇ ਵਸਨੀਕ ਅਤੇ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਪੰਜਾਬ ਬਲਜੀਤ ਸਿੰਘ ਚਾਹਲ ਦੀ ਧਰਮ ਪਤਨੀ ਸ਼੍ਰੀਮਤੀ ਰਜਵੰਤ ਕੌਰ ਚਾਹਲ ਨੂੰ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਵਲੋਂ ਬਲਾਕ ਸੰਮਤੀ ਜ਼ੋਨ ਮਹਿਤਾ ਚੌਂਕ ਤੋਂ ਚੋਣ ਲੜਨ ਲਈ ਹਰੀ ਝੰਡੀ ਦਿੱਤੀ ਗਈ ਹੈ | ਉਨ੍ਹਾਂ ਨੇ ਸਮੂਹ ਵੋਟਰਾਂ ਨੂੰ ਕਿਹਾ ਕਿ ਬਲਜੀਤ ਸਿੰਘ ਚਾਹਲ ਵਰਗੇ ਵਰਕਰ ਜੋ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ, ਦੀ ਧਰਮ ਪਤਨੀ ਨੂੰ ਜਿਤਾ ਕੇ ਉਨ੍ਹਾਂ ਦਾ ਮਾਣ ਸਨਮਾਨ ਕਰਨਾ ਆਮ ਆਦਮੀ ਪਾਰਟੀ ਦੀ ਦਿਲੀ ਇੱਛਾ ਹੈ | ਇਸ ਮੌਕੇ ਮਹਿਤਾ ਚੌਂਕ ਦੇ ਸਰਪੰਚ ਸ਼੍ਰੀ ਅਜੈ ਕੁਮਾਰ ਗਾਂਧੀ, ਚੇਅਰਮੈਨ ਗੁਰਵਿੰਦਰ ਸਿੰਘ, ਗੁਰਜਿੰਦਰ ਸਿੰਘ ਕੁਹਾਟ ਵਿੰਡ, ਜਥੇਦਾਰ ਅਮਰਜੀਤ ਸਿੰਘ ਭੋਲਾ, ਸਰਪੰਚ ਮਨਜੀਤ ਸਿੰਘ, ਸਰਪੰਚ ਬਲਜੀਤ ਸਿੰਘ ਸੈਦੋਕੇ, ਹਰਪ੍ਰੀਤ ਸਿੰਘ ਦੀਪੂ, ਜਰਮਨਜੀਤ ਸਿੰਘ ਰੰਧਾਵਾ, ਬੌਬੀ ਚੂੰਘ ਆਦਿ ਨੇ ਸ: ਈ. ਟੀ. ਓ. ਨੂੰ ਭਰੋਸਾ ਦਿਵਾਇਆ ਕਿ ਉਹ ਆਪਣੇ ਆਪਣੇ ਪਿੰਡਾਂ ਵਿਚੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਸਾਰੀਆਂ ਸੀਟਾਂ ਪਾਰਟੀ ਦੀ ਝੋਲੀ ਵਿਚ ਪਾਉਣਗੇ |