ਨਵਾਂ ਪਿੰਡ, 5 ਦਸੰਬਰ (ਜਸਪਾਲ ਸਿੰਘ)- ਜ਼ਿਲ੍ਹਾ ਪ੍ਰੀਸ਼ਦਾਂ ਤੇ ਬਲਾਕ ਸੰਮਤੀਆਂ ਦੀਆਂ ਚੋਣਾਂ ਲਈ ਕੱਲ ਕਾਗਜ ਦਾਖਲ ਕਰਨ ਦੇ ਆਖਰੀ ਦਿਨ ਤੋਂ ਬਾਅਦ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਦੇ ਚੋਣ ਪ੍ਰਚਾਰ 'ਚ ਇਕ ਦਮ ਤੇਜੀ ਆ ਗਈ ਹੈ, ਦੇ ਚੱਲਦਿਆਂ ਵਿਧਾਨ ਸਭਾ ਹਲਕਾ ਤੇ ਬਲਾਕ ਜੰਡਿਆਲਾ ਗੁਰੂ ਅਧੀਨ ਜ਼ੋਨ ਨਵਾਂ ਪਿੰਡ ਤੋਂ ਬਾਬਾ ਮੇਜਰ ਸਿੰਘ ਸੋਢੀ ਮੁੱਖੀ ਦਸਮੇਸ਼ ਤਰਨਾ ਦਲ ਦੀ ਹਮਾਇਤ ਪ੍ਰਾਪਤ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਬੀਬੀ ਸਰਬਜੀਤ ਕੌਰ ਦੇ ਹੱਕ 'ਚ ਸੀਨੀਅਰ ਅਕਾਲੀ ਆਗੂਆਂ ਬਲਵਿੰਦਰ ਸਿੰਘ ਸੇਠ ਸਾਬਕਾ ਮੈਂਬਰ ਬਲਾਕ ਸੰਮਤੀ ਤੇ ਜਥੇਦਾਰ ਬਲਦੇਵ ਸਿੰਘ ਦੀ ਅਗਵਾਈ ਅਕਾਲੀ ਵਰਕਰਾਂ ਵਲੋਂ ਨਵਾਂ ਪਿੰਡ ਵਿਖੇ ਚੋਣ ਪ੍ਰਚਾਰ ਦਾ ਬਿਗਲ ਵਜਾਉਂਦਿਆਂ ਇਥੋਂ ਤੇ ਜ਼ੋਨ ਅਧੀਨ ਪਿੰਡ ਫ਼ਤਹਿਪੁਰ ਰਾਜਪੂਤਾਂ, ਨਜੋਆਨੀ, ਤੀਰਥਪੁਰ ਤੇ ਨੰਗਲ ਦਿਆਲ ਸਿੰਘ 'ਚ ਘਰ-ਘਰ ਜਾ ਕੇ ਉਨ੍ਹਾਂ ਦੇ ਲਈ ਵੋਟਾਂ ਮੰਗੀਆਂ ਗਈਆਂ | ਇਸ ਮੌਕੇ ਸੇਠ ਤੇ ਜਥੇ. ਬਲਦੇਵ ਸਿੰਘ ਨੇ ਪ੍ਰਧਾਨ ਫੌਜ਼ੀ ਨੂੰ ਭਰੋਸਾ ਦਿਵਾਉਂਦਿਆਂ ਕਿਹਾ ਕਿ ਇਥੋਂ ਹਲਕਾ ਇੰਚਾਰਜ ਸੰਦੀਪ ਸਿੰਘ ਏ. ਆਰ. ਦੀ ਅਗਵਾਈ 'ਚ ਬੀਬੀ ਸਰਬਜੀਤ ਕੌਰ ਨੂੰ ਵੱਡੇ ਫਰਕ ਨਾਲ ਜਿਤਾ ਕੇ ਇਹ ਸੀਟ ਪਾਰਟੀ ਪ੍ਰਧਾਨ ਸੁੱਖਬੀਰ ਸਿੰਘ ਬਾਦਲ ਦੀ ਝੋਲੀ ਪਾਉਣਗੇ | ਜ਼ਿਕਰਯੋਗ ਹੈ ਕਿ ਬੀਬੀ ਸਰਬਜੀਤ ਕੌਰ ਧੰਨ ਬਾਬਾ ਜੀਵਨ ਸਿੰਘ ਸਰਬ ਸਾਂਝੀ ਸੇਵਾ ਸੁਸਾਇਟੀ, (ਪੰਜਾਬ) ਜੋ ਕਿ ਇੱਕ ਸਵੈ-ਸੇਵੀ ਸਮਾਜਿਕ ਸੰਸਥਾ ਹੈ | ਇਹ ਸੰਸਥਾ ਪਿੱਛਲੇ ਲੰਬੇ ਸਮੇਂ ਤੋਂ ਲੋਕ ਭਲਾਈ ਦੇ ਕਾਰਜ ਕਰ ਰਹੀ ਹੈ, ਤੇ ਇਸ ਦੇ ਮੁੱਖ ਸੇਵਾਦਾਰ ਭਾਈ ਮਨਜੀਤ ਸਿੰਘ ਹਨ ਦੇ ਬੀਬੀ ਸਰਬਜੀਤ ਕੌਰ ਭਰਜਾਈ ਤੇ ਪ੍ਰਧਾਨ ਹਰਵਿੰਦਰ ਸਿੰਘ ਫੌਜ਼ੀ ਦੇ ਧਰਮ ਸਪੁੱਤਨੀ ਹਨ | ਜਿਸਦਾ ਉਨ੍ਹਾਂ ਨੂੰ ਯਕੀਨਨ ਲਾਭ ਮਿਲੇਗਾ |