ਜੇਠੂਵਾਲ/ਟਾਹਲੀ ਸਾਹਿਬ, 5 ਦਸੰਬਰ (ਮਿੱਤਰਪਾਲ ਸਿੰਘ ਰੰਧਾਵਾ, ਵਿਨੋਦ ਭੀਲੋਵਾਲ)-ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬਲਾਕ ਸੰਮਤੀ ਜ਼ੋਨ ਮੱਖਣਵਿੰਡੀ ਤੋਂ ਉਮੀਦਵਾਰ ਜੋਧਬੀਰ ਸਿੰਘ ਯੋਧਾ ਖੁਜਾਲਾ ਦੀ ਚੋਣ ਮੁਹਿੰਮ ਦੌਰਾਨ ਪਿੰਡ ਮੱਖਣਵਿੰਡੀ ਵਿਖੇ ਹੋਈ ਚੋਣ ਮੀਟਿੰਗ ਦੌਰਾਨ ਜੋਧਾ ਖਜਾਲਾ ਨੇ ਅਕਾਲੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਸਮੂਹ ਪਿੰਡਾਂ ਦੇ ਵੋਟਰਾਂ ਦਾ ਫਤਵਾ ਲੈ ਕੇ ਬਲਾਕ ਸੰਮਤੀ ਚੋਣ ਵੱਡੀ ਲੀਡ ਨਾਲ ਜਿੱਤਾਂਗਾ ਤੇ ਵਿਰੋਧੀਆਂ ਵਲੋਂ ਜੋ ਇਹ ਚੋਣ ਜਿੱਤਣ ਲਈ ਦਾਅਵੇ ਕਰ ਰਹੇ ਹਨ ਸਭ ਦੇ ਭਰਮ ਭੁਲੇਖੇ ਦੂਰ ਕਰ ਦਿੱਤੇ ਜਾਣਗੇ, ਕਿਉਂਕਿ ਲੋਕ ਹੋਣ ਕਦੇ ਵੀ ਆਪ ਤੇ ਕਾਂਗਰਸ ਦੇ ਝਾਂਸਿਆਂ 'ਚ ਨਹੀਂ ਆਉਣਗੇ ਜੋ ਕੰਮ ਹਲਕਾ ਜੰਡਿਆਲਾ 'ਚ ਅਕਾਲੀ ਸਰਕਾਰ ਸਮੇਂ ਹੋਏ ਉਨ੍ਹਾਂ ਨੂੰ ਲੋਕ ਅੱਜ ਵੀ ਯਾਦ ਕਰ ਰਹੇ ਹਨ ਅਤੇ ਅਕਾਲੀ ਦਲ ਦੇ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਸੰਦੀਪ ਸਿੰਘ ਏ. ਆਰ. ਵਲੋਂ ਜੋ ਮੈਨੂੰ ਮੱਖਣਵਿੱਡੀ ਤੋਂ ਬਲਾਕ ਸੰਮਤੀ ਦੀ ਟਿਕਟ ਦੇ ਕੇ ਮਾਣ ਬਖਸ਼ਿਆ ਉਸ ਦਾ ਮੈਂ ਹਮੇਸ਼ਾ ਰਿਣੀ ਰਹਾਂਗਾ ਅਤੇ ਇਹ ਸੀਟ ਸੰਮਤੀ ਦੀ ਜਿੱਤ ਕੇ ਏ. ਆਰ. ਦੀ ਝੋਲੀ 'ਚ ਪਾਵਾਂਗਾ | ਜੋਧਾ ਖਜਾਲਾ ਨੇ ਕਿਹਾ ਕਿ ਪਿੰਡ-ਪਿੰਡ ਵੋਟਰਾਂ ਦੇ ਭਰਵੇਂ ਹੁੰਗਾਰੇ ਨੇ ਸਪੱਸ਼ਟ ਕਰ ਦਿੱਤਾ ਕਿ ਲੋਕ ਅਕਾਲੀ ਦਲ ਨਾਲ ਅੱਜ ਵੀ ਚਟਾਨ ਵਾਗ ਖੜੇ ਹਨ | ਅਤੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਚੋਣ ਨਤੀਜੇ ਅਕਾਲੀ ਦਲ ਦੇ ਹੱਕ 'ਚ ਆਉਣ ਨਾਲ 2027 'ਚ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਨੀਂਹ ਪੱਥਰ ਰੱਖਣਗੇ | ਅਤੇ ਹਲਕੇ ਤੇ ਸੀਨੀਅਰ ਅਕਾਲੀ ਆਗੂ ਤੇ ਸਾਬਕਾ ਸਰਪੰਚ ਅੰਗਰੇਜ ਸਿੰਘ ਮੱਖਣਵਿੱਡੀ ਤੇ ਹੋਰ ਅਕਾਲੀ ਵਰਕਰਾਂ ਵਲੋਂ ਅਕਾਲੀ ਦਲ ਦੇ ਉਮੀਦਵਾਰ ਜੋਧਬੀਰ ਸਿੰਘ ਜੋਧਾ ਖਜਾਲਾ ਨੂੰ ਸਿਰੋਪਾਓ ਭੇਟ ਕਰਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਸਾਬਕਾ ਚੇਅਰਮੈਨ ਗੁਰਜਿੰਦਰ ਸਿੰਘ ਢੱਪਈਆਂ, ਸਾਬਕਾ ਚੇਅਰਮੈਨ ਮਨਜੀਤ ਸਿੰਘ ਤਰਸਿੱਕਾ, ਸਾਬਕਾ ਸਰਪੰਚ ਅੰਗਰੇਜ ਸਿੰਘ, ਮਲਕੀਤ ਸਿੰਘ ਸਾਬਕਾ ਸੰਮਤੀ ਮੈਂਬਰ, ਸਾਹਿਬ ਸਿੰਘ ਖਜਾਲਾ, ਦਿਲਬਾਗ ਸਿੰਘ ਸ਼ਾਹ ਤਰਸਿੱਕਾ, ਵਿਪਨਪ੍ਰੀਤ ਸਿੰਘ ਮੱਖਣਵਿੰਡੀ, ਮਨਜਿੰਦਰ ਸਿੰਘ ਸੋਨੂੰ ਮੱਖਣਵਿੰਡੀ, ਗੁਰਦੀਪ ਸਿੰਘ ਕਾਹਲੋਂ, ਗੁਰਸ਼ਰਨਦੀਪ ਸਿੰਘ ਕਾਹਲੋਂ, ਪ੍ਰਧਾਨ ਸ਼ਮਸ਼ੇਰ ਸਿੰਘ, ਗੁਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਸਿੱਧੂ, ਮਹਿੰਦਰ ਸਿੰਘ, ਗੁਰਮੇਜ ਸਿੰਘ ਸਾਬਕਾ ਪੰਚ ਸਮੇਤ ਵੱਡੀ ਗਿਣਤੀ 'ਚ ਅਕਾਲੀ ਵਰਕਰ ਸ਼ਾਮਿਲ ਸਨ |