09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-12-2025

ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਨੇੜੇ ਵੀ ਖੰਡਾ ਚੌਂਕ ਦੀ ਤਰਜ਼ 'ਤੇ ਟਰੈਫ਼ਿਕ ਪੋਸਟ ਸਥਾਪਿਤ ਕੀਤੀ ਜਾਵੇ- ਪ੍ਰੋ. ਬਡੂੰਗਰ <br/>

Ad Position 21
No active advertisement
ਅਜੀਤ ਡੈਸਕ 06-12-2025
ਪਟਿਆਲਾ, 5 ਦਸੰਬਰ (ਅ.ਸ. ਆਹਲੂਵਾਲੀਆ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿ੍ਪਾਲ ਸਿੰਘ ਬਡੂੰਗਰ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੋਂ ਮੰਗ ਕੀਤੀ ਹੈ ਕਿ ਜਿਸ ਤਰ੍ਹਾਂ ਗੁਰਦੁਆਰਾ ਮੋਤੀ ਬਾਗ ਸਾਹਿਬ ਨੇੜੇ ਖੰਡਾ ਚੌਂਕ ਬਣਾਇਆ ਹੈ, ਉਸੇ ਤਰਜ਼ 'ਤੇ ਗੁਰਦੁਆਰਾ ਸ੍ਰੀ ਦੂਖ-ਨਿਵਾਰਨ ਸਾਹਿਬ ਨੇੜੇ ਵੀ ਇਕ ਖੰਡਾ ਚੌਂਕ ਜਾਂ ਟਰੈਫ਼ਿਕ ਪੋਸਟ ਸਥਾਪਿਤ ਕਰਵਾ ਦਿੱਤੀ ਜਾਵੇ ਤਾਂਕਿ ਵਾਪਰਦੇ ਹਾਦਸਿਆਂ ਤੋਂ ਲੋਕਾਂ ਨੂੰ ਨਿਜਾਤ ਮਿਲ ਸਕੇ | ਪ੍ਰੋ. ਬਡੂੰਗਰ ਨੇ ਕਿਹਾ ਕਿ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਤੱਕ ਉਨ੍ਹਾਂ ਨੇ ਲਿਖਤੀ ਮੰਗ ਭੇਜੀ ਸੀ ਕਿ ਸ਼ਹਿਰ ਵਿਚ ਟਰੈਫ਼ਿਕ ਕਾਰਨ ਜਿੱਥੇ ਲੋਕ ਉਲਝੇ ਪਏ ਹਨ ਉੱਥੇ ਹੀ ਸਰਹਿੰਦ ਰੋਡ, ਮਿੰਨੀ ਸਕੱਤਰੇਤ ਅਤੇ ਪਾਸੀ ਰੋਡ 'ਤੇ ਰਹਿਣ ਵਾਲੀ ਟਰੈਫ਼ਿਕ ਕਾਰਨ ਅਕਸਰ ਹਾਦਸੇ ਵਾਪਰਦੇ ਹਨ, ਅਜਿਹੇ ਹਾਦਸਿਆਂ ਨੂੰ ਰੋਕਣ ਲਈ ਗੁਰਦੁਆਰਾ ਸਾਹਿਬ ਨੇੜਿਉਂ ਲੰਘਦੀ ਪਾਸੀ ਰੋਡ ਦੇ ਵਿਚਕਾਰ ਅਜਿਹਾ ਚੌਂਕ ਸਥਾਪਤ ਹੋ ਜਾਵੇ ਤਾਂ ਜੋ ਲੋਕਾਂ ਨੂੰ ਟਰੈਫ਼ਿਕ ਤੋਂ ਰਾਹਤ ਮਿਲ ਸਕੇ ਅਤੇ ਹਾਦਸਿਆਂ ਤੋਂ ਵੀ ਬਚਾਅ ਹੋ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਯੂਨੀਵਰਸਿਟੀ 'ਚ ਹੋਵੇਗੀ ਪਹਿਲੀ ਅੰਤਰਰਾਸ਼ਟਰੀ ਕਬੱਡੀ ਕਾਨਫ਼ਰੰਸ-ਚੱਠਾ, ਖਰੌੜ, ਡਾ. ਗਿੱਲ ਅਗਲੀ ਖ਼ਬਰ ਵੋਟਰਾਂ ਦਾ ਫਤਵਾ ਲੈ ਕੇ ਬਲਾਕ ਸੰਮਤੀ ਚੋਣਾਂ ਜਿੱਤਾਂਗਾ-ਯੋਧਾ ਖੁਜਾਲਾ
Ad Position 24