30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਬਲਾਕ ਸੰਮਤੀ ਮਜੀਠਾ ਅਤੇ ਮਜੀਠਾ-2 ਵਾਸਤੇ 84 ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਸਿਰਫ ਇਕ ਦੇ ਪੇਪਰ ਹੋਏ ਰੱਦ

Ad Position 21
No active advertisement
ਅਜੀਤ ਡੈਸਕ 07-12-2025
ਮਜੀਠਾ, 6 ਦਸੰਬਰ (ਮਨਿੰਦਰ ਸਿੰਘ ਸੋਖੀ)-ਬਲਾਕ ਸੰਮਤੀ ਦੇ ਜੋਨ ਮਜੀਠਾ ਅਤੇ ਮਜੀਠਾ-2 ਵਾਸਤੇ ਨਾਮਜ਼ਦਗੀ ਪੱਤਰ ਲੈਣ ਅਤੇ ਇਨ੍ਹਾਂ ਦੀ ਪੜਤਾਲ ਦਾ ਕੰਮ ਮੁਕੰਮਲ ਹੋ ਚੁੱਕਾ ਹੈ | ਇਸ ਸੰਬੰਧੀ ਰਿਟਰਨਿੰਗ ਅਫਸਰ ਕਮ ਖੇਤਰੀ ਟਰਾਂਸਪੋਰਟ ਅਫਸਰ ਖੁਸ਼ਦਿਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਲਾਕ ਸੰਮਤੀ ਜ਼ੋਨ ਮਜੀਠਾ ਵਾਸਤੇ 36 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਾਏ ਸਨ, ਜਿਨ੍ਹਾਂ ਵਿਚੋਂ ਬਲਾਕ ਸੰਮਤੀ ਟਰਪਈ ਜਿਹੜੀ ਕਿ ਅਨੁਸੂਚਿਤ ਜਾਤੀ ਇਸਤਰੀ ਵਾਸਤੇ ਰਾਖਵੀਂ ਸੀਟ ਹੈ | ਦੋ ਉਮੀਦਵਾਰਾਂ ਵਲੋਂ ਪੇਪਰ ਭਰੇ ਗਏ ਸਨ ਜਿਨ੍ਹਾਂ ਵਿਚੋਂ ਇੱਕ ਉਮੀਦਵਾਰ ਦੇ ਪੇਪਰ ਰੱਦ ਹੋਏ ਹਨ | ਇਸੇ ਤਰ੍ਹਾਂ ਬਲਾਕ ਸੰਮਤੀ ਜ਼ੋਨ ਮਜੀਠਾ-2 ਵਾਸਤੇ 45 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ ਸਨ, ਜਿਨ੍ਹਾਂ ਸਾਰੇ ਉਮੀਦਵਾਰਾਂ ਦੇ ਪੇਪਰ ਸਹੀ ਪਾਏ ਗਏ | ਉਨ੍ਹਾਂ ਦੱਸਿਆ ਕਿ ਹੁਣ ਬਲਾਕ ਸੰਮਤੀ ਮਜੀਠਾ ਵਾਸਤੇ 35 ਅਤੇ ਮਜੀਠਾ-2 ਵਾਸਤੇ 45 ਉਮੀਦਵਾਰ ਮੈਦਾਨ ਵਿਚ ਹਨ | ਇਸ ਤਰ੍ਹਾਂ ਕੁੱਲ 80 ਉਮੀਦਵਾਰ ਹਨ | ਜਿਨ੍ਹਾਂ ਨੂੰ ਚੋਣ ਨਿਸ਼ਾਨ ਅਲਾਟ ਕੀਤੇ ਗਏ |
Ad Position 22
No active advertisement
ਪਿਛਲੀ ਖ਼ਬਰ ਧੱਕੇਸ਼ਾਹੀ ਨਾਲ ਚੋਗਾਵਾਂ ਤੇ ਹਰਸ਼ਾ ਛੀਨਾ ਤੋਂ ਅਕਾਲੀ ਦਲ ਦੀਆਂ ਨਾਮਜ਼ਦਗੀਆਂ ਕੀਤੀਆਂ ਰੱਦ : ਲੋਪੋਕੇ ਅਗਲੀ ਖ਼ਬਰ ਬੇਦਾਦਪੁਰ ਤੋਂ 'ਆਪ' ਦੇ ਸਰਕਲ ਪ੍ਰਧਾਨ ਸਰਵਣ ਸਿੰਘ ਬਲਸਰਾਏ ਬਿਨਾਂ ਮੁਕਾਬਲੇ ਜੇਤੂ
Ad Position 24