26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਕਾਂਗਰਸੀ ਉਮੀਦਵਾਰ ਹਰਪਾਲ ਸਿੰਘ ਸੈਕਟਰੀ ਦੀ ਚੋਣ ਮੁਹਿੰਮ ਦਾ ਆਗਾਜ਼

Ad Position 21
No active advertisement
ਅਜੀਤ ਡੈਸਕ 08-12-2025
ਚੌਕ ਮਹਿਤਾ, 7 ਦਸੰਬਰ (ਜਗਦੀਸ਼ ਸਿੰਘ ਬਮਰਾਹ)-ਬਲਾਕ ਸੰਮਤੀ ਦੀਆਂ ਚੋਣਾਂ ਵਿਚ ਜ਼ੋਨ ਜਲਾਲ ਉਸਮਾ ਤੋਂ ਕਾਂਗਰਸੀ ਉਮੀਦਵਾਰ,ਹਰਪਾਲ ਸਿੰਘ ਸੈਕਟਰੀ ਦੀ ਚੋਣ ਮੁਹਿੰਮ ਦਾ ਜਬਰਦਸਤ ਢੰਗ ਨਾਲ ਆਗਾਜ਼, ਸਾਬਕਾ ਸਰਪੰਚ ਸਲਵਿੰਦਰ ਸਿੰਘ ਟੋਨਾ ਮਹਿਸਮਪੁਰ ਦੀ ਰਹਿਨੁਮਾਈ ਹੇਠ ਇਕ ਵੱਡੀ ਮੀਟਿੰਗ ਕਰਕੇ ਕੀਤਾ ਗਿਆ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਚੋਣ ਮੈਂ ਸਮੂਹ ਵੋਟਰਾਂ ਦੇ ਸਹਿਯੋਗ ਨਾਲ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਵਿਚ ਪਾਵਾਂਗਾ | ਇਸ ਮੌਕੇ ਸਲਵਿੰਦਰ ਸਿੰਘ ਟੋਨਾ ਮਹਿਸਮਪੁਰ, ਕਸ਼ਮੀਰ ਸਿੰਘ ਮਹਿਤਾ, ਹਰਜਿੰਦਰ ਸਿੰਘ ਜੱਜ ਚੌਂਕ ਮਹਿਤਾ (ਸਾਰੇ ਸਾਬਕਾ ਸਰਪੰਚ), ਚੇਅਰਮੈਨ ਸੁਖਦੇਵ ਸਿੰਘ ਜਲਾਲ ਉਸਮਾ, ਡਾ. ਅਜੇਪਾਲ ਸਿੰਘ, ਸਤਨਾਮ ਸਿੰਘ ਸਰਪੰਚ, ਗੁਰਮੇਜ ਸਿੰਘ ਰੰਧਾਵਾ ਸਰਪੰਚ ਉਦੋ ਨੰਗਲ, ਅਰਜਨ ਸਿੰਘ, ਲੱਖਾ ਸਿੰਘ, ਬਲਕਾਰ ਸਿੰਘ, ਪ੍ਰਭਜੀਤ ਸਿੰਘ, ਕੈਪਟਨ ਸਿੰਘ, ਸੂਬੇਦਾਰ ਅਜੀਤ ਸਿੰਘ, ਦਲਬੀਰ ਸਿੰਘ ਫੌਜੀ, ਦਵਿੰਦਰ ਸਿੰਘ, ਭਜਨ ਸਿੰਘ, ਅਜੀਤ ਸਿੰਘ ਫੌਜੀ, ਹਰਪਿੰਦਰ ਸਿੰਘ, ਮਨੀ, ਗੁਰਜੀਤ ਸਿੰਘ, ਕੁਲਜੀਤ ਸਿੰਘ ਮੈਂਬਰ, ਕੁਲਵੰਤ ਸਿੰਘ ਆੜਤੀਆ, ਲਖਵਿੰਦਰ ਸਿੰਘ ਨੰਬਰਦਾਰ, ਮਨਜੀਤ ਸਿੰਘ, ਦਿਲਬਾਗ ਸਿੰਘ ਅਤੇ ਹੋਰ ਬਹੁਤ ਸਮਰਥਕ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ 6 ਜ਼ੋਨਾਂ 'ਚ 'ਆਪ' ਦੇ 5 ਅਤੇ ਕਾਂਗਰਸ ਦਾ ਇਕ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਅਗਲੀ ਖ਼ਬਰ ਜਥੇਦਾਰ ਤਲਵੰਡੀ, ਖ਼ਾਲਸਾ, ਸੰਧੂ ਤੇ ਧਾਲੀਵਾਲ ਵਲੋਂ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਚੋਣਾਂ ਜਿੱਤਣ ਲਈ ਵਿਆਪਕ ਯੋਜਨਾ ਤਿਆਰ...
Ad Position 24