26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

6 ਜ਼ੋਨਾਂ 'ਚ 'ਆਪ' ਦੇ 5 ਅਤੇ ਕਾਂਗਰਸ ਦਾ ਇਕ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ

Ad Position 21
No active advertisement
ਅਜੀਤ ਡੈਸਕ 08-12-2025
ਬਾਬਾ ਬਕਾਲਾ ਸਾਹਿਬ, 7 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਪੰਜਾਬ ਵਿਚ 14 ਦਸੰਬਰ ਨੂੰ ਹੋਣ ਵਾਲੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਬਲਾਕ ਸੰਮਤੀ ਬਲਾਕ ਰਈਆ ਨਾਲ ਸੰਬੰਧਿਤ 25 ਜ਼ੋਨਾਂ ਲਈ, ਜਿਨ੍ਹਾਂ ਵਿਚ ਵੱਖ-ਵੱਖ ਪਾਰਟੀਆਂ ਵਲੋਂ ਬੀਤੇ ਦਿਨ ਕੁਲ 129 ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ ਸਨ, ਜਿਨ੍ਹਾਂ ਵਿਚ 25 ਜ਼ੋਨਾਂ ਵਿਚੋਂ 6 ਜ਼ੋਨਾਂ ਵਿਚ ਆਪ ਦੇ 5 ਉਮੀਦਵਾਰ ਅਤੇ ਕਾਂਗਰਸ ਦਾ ਇਕ ਉਮੀਦਵਾਰ ਬਿਨਾਂ ਮੁਕਾਬਲੇ ਜੇਤੂ ਰਹੇ ਹਨ | ਬਲਾਕ ਸੰਮਤੀ ਜ਼ੋਨ-3 ਵਡਾਲਾ ਕਲਾਂ ਤੋਂ ਪਰਮਜੀਤ ਕੌਰ ਪਤਨੀ ਨਰਿੰਦਰ ਸਿੰਘ, ਜ਼ੋਨ ਨੰ:-4 ਬੇਦਾਦਪੁਰ ਤੋਂ ਸਰਵਣ ਸਿੰਘ ਬਲਸਰਾਏ ਬਲਾਕ ਪ੍ਰਧਾਨ, ਜ਼ੋਨ-18 ਟੌਂਗ ਤੋਂ ਜੋਗਬੀਰ ਸਿੰਘ ਟੌਂਗ, ਜ਼ੋਨ-19 ਭਿੰਡਰ ਤੋਂ ਬੀਬੀ ਪਰਮਜੀਤ ਕੌਰ ਪਤਨੀ ਕੁਲਬੀਰ ਸਿੰਘ ਅਤੇ ਜ਼ੋਨ-25 ਲੋਹਗੜ੍ਹ ਤੋਂ ਬੀਬਾ ਮਨਜੀਤ ਕੌਰ ਪਤਨੀ ਦੀਦਾਰ ਸਿੰਘ (ਸਾਰੇ ਆਮ ਆਦਮੀ ਪਾਰਟੀ ਦੇ ਉਮੀਦਵਾਰ) ਅਤੇ ਜ਼ੋਨ ਨੰ:-10 ਜੋਧੇ ਤੋਂ ਸ: ਬਲਕਾਰ ਸਿੰਘ ਬੱਲ (ਕਾਂਗਰਸ ਪਾਰਟੀ) ਦੇ ਉਮੀਦਵਾਰ ਬਿਨਾਂ ਮੁਕਾਬਲੇ ਤੋਂ ਜੇਤੂ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਬੀਬੀ ਸਰਬਜੀਤ ਕੌਰ ਨੰਗਲ ਦੇ ਹੱਕ 'ਚ ਤੂਫ਼ਾਨੀ ਚੋਣ ਦੌਰਾ ਅਗਲੀ ਖ਼ਬਰ ਕਾਂਗਰਸੀ ਉਮੀਦਵਾਰ ਹਰਪਾਲ ਸਿੰਘ ਸੈਕਟਰੀ ਦੀ ਚੋਣ ਮੁਹਿੰਮ ਦਾ ਆਗਾਜ਼
Ad Position 24