ਨਵਾਂ ਪਿੰਡ, 7 ਦਸੰਬਰ (ਜਸਪਾਲ ਸਿੰਘ)-ਜ਼ਿਲ੍ਹਾ ਪ੍ਰੀਸ਼ਦਾਂ ਤੇ ਬਲਾਕ ਸੰਮਤੀਆਂ ਦੀਆਂ ਚੋਣਾਂ 'ਚ ਮਹਿਜ 6 ਦਿਨ ਬਾਕੀ ਹਨ ਤੇ ਚੋਣ ਪ੍ਰਚਾਰ ਦਾ ਅਖਾੜਾ ਪੂਰੀ ਤਰ੍ਹਾਂ ਨਾਲ ਭਖ ਗਿਆ ਹੈ, ਦੇ ਚਲਦਿਆਂ ਬਲਾਕ ਜੰਡਿਆਲਾ ਗੁਰੂ ਅਧੀਨ ਜ਼ੋਨ ਫ਼ਤਹਿਪੁਰ ਰਾਜਪੂਤਾਂ ਤੋਂ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਮੁਖੀ ਦਸਮੇਸ਼ ਤਰਨਾ ਦਲ ਦੀ ਹਮਾਇਤ ਪ੍ਰਾਪਤ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਬੀਬੀ ਸ਼ਰਬਜੀਤ ਕੌਰ ਨੰਗਲ ਦੇ ਹੱਕ 'ਚ ਉਨ੍ਹਾਂ ਦੇ ਪਤੀ ਸਮਾਜ ਸੇਵੀ ਹਰਵਿੰਦਰ ਸਿੰਘ ਫੌਜੀ, ਸੀਨੀਅਰ ਅਕਾਲੀ ਆਗੂ ਬਲਵਿੰਦਰ ਸਿੰਘ ਸੇਠ ਤੇ ਸਾਬਕਾ ਚੇਅਰਮੈਨ ਜਥੇਦਾਰ ਬਲਦੇਵ ਸਿੰਘ ਦੀ ਅਗਵਾਈ 'ਚ ਟਕਸਾਲੀ ਅਕਾਲੀਆਂ ਵਲੋਂ ਜ਼ੋਨ ਦੇ ਨਵਾਂ ਪਿੰਡ, ਫ਼ਤਹਿਪੁਰ ਰਾਜਪੂਤਾਂ, ਨਾਜੋਆਨੀ, ਤੀਰਥਪੁਰ ਤੇ ਨੰਗਲ ਦਿਆਲ ਸਿੰਘ ਪਿੰਡਾਂ ਦਾ ਤੂਫ਼ਾਨੀ ਚੋਣ ਦੌਰਾ ਕੀਤਾ ਗਿਆ, ਤੇ ਘਰ -ਘਰ ਜਾ ਕੇ ਉਨ੍ਹਾਂ ਦੇ ਲਈ ਵੋਟਾਂ ਮੰਗੀਆਂ ਗਈਆਂ | ਇਸ ਮੌਕੇ ਪਿੰਡ ਨਾਜੋਆਨੀ ਤੇ ਫ਼ਤਹਿਪੁਰ ਰਾਜਪੂਤਾਂ ਵਿਖੇ ਬੀਬੀ ਸਰਬਜੀਤ ਕੌਰ ਦੇ ਹੱਕ 'ਚ ਚੋਣ ਪ੍ਰਚਾਰ ਦੇ ਲਈ ਪੁੱਜੇ ਜਥੇ. ਬਾਬਾ ਮੇਜਰ ਸੋਢੀ ਮੁਖੀ ਦਜਮੇਸ਼ ਤਰਨਾ ਦਲ ਤੇ ਉਨ੍ਹਾਂ ਤੋਂ ਇਲਾਵਾ ਬਾਬਾ ਬਿੱਕਾ ਸ਼ਾਹ ਵਲੋਂ ਬੀਬੀ ਸਰਬਜੀਤ ਕੌਰ ਨੂੰ ਸਮਰਥਨ ਦਿੰਦਿਆਂ ਉਨ੍ਹਾਂ ਨੇ ਵੋਟਰਾਂ ਨੂੰ ਬੀਬੀ ਸਰਬਜੀਤ ਕੌਰ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ |
ਬੀਬੀ ਸਰਬਜੀਤ ਕੌਰ ਨੰਗਲ ਦੇ ਹੱਕ 'ਚ ਤੂਫ਼ਾਨੀ ਚੋਣ ਦੌਰਾ
ਅਜੀਤ ਡੈਸਕ
08-12-2025