26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਤਲਬੀਰ ਗਿੱਲ ਨੇ 'ਆਪ' ਉਮੀਦਵਾਰ ਸਰਬਜੀਤ ਕੌਰ ਰੰਗੀਲਪੁਰਾ ਦੇ ਹੱਕ 'ਚ ਕੀਤੀ ਚੋਣ ਮੀਟਿੰਗ

Ad Position 21
No active advertisement
ਅਜੀਤ ਡੈਸਕ 08-12-2025
ਕੱਥੂਨੰਗਲ, 7 ਦਸੰਬਰ (ਦਲਵਿੰਦਰ ਸਿੰਘ ਰੰਧਾਵਾ)-ਹਲਕਾ ਮਜੀਠਾ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਜ਼ਮੀਨੀ ਪੱਧਰ 'ਤੇ ਪਾਰਟੀ ਨੂੰ ਮਜਬੂਤ ਕਰਨ ਲਈ ਸਰਵਪੱਖੀ ਵਿਕਾਸ ਕਾਰਜ ਕਰਵਾ ਰਹੇ ਹਨ ਤੇ ਹੁਣ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ 'ਚ 'ਆਪ' ਉਮੀਦਵਾਰ ਦੇ ਹੱਕ 'ਚ ਧੂੰਆਂ ਧਾਰ ਪ੍ਰਚਾਰ ਕਰ ਰਹੇ ਹਨ, ਜਿਸ ਨੂੰ ਮੁੱਖ ਰੱਖਦਿਆਂ ਤਲਬੀਰ ਗਿੱਲ ਵਲੋਂ ਜ਼ਿਲ੍ਹਾ ਪ੍ਰੀਸਦ ਉਮੀਦਵਾਰ ਬੀਬੀ ਸਰਬਜੀਤ ਕੌਰ ਪਤਨੀ ਸਾਹਿਬ ਸਿੰਘ ਬਿੱਟਾ ਰੰਗੀਲਪੁਰ ਦੇ ਹੱਕ 'ਚ ਅੱਜ ਭੰਗਾਲੀ ਜ਼ੋਨ ਦੇ ਪਿੰਡ ਮਝਵਿੰਡ ਗੋਪਾਲਪੁਰਾ ਵਿਖੇ 'ਆਪ' ਵਰਕਰਾਂ ਦੀ ਭਰਵੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਗਿੱਲ ਨੇ ਕਿਹਾ ਕਿ ਆਪ ਸਪਰੀਮੋ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਨੂੰ ਰੰਗਲਾ ਬਣਾਉਣ ਲਈ ਹਰ ਯਤਨ ਕਰ ਰਹੇ ਹਨ ਜਿਸ ਵਿਚ ਉਹ ਕਾਮਯਾਬ ਵੀ ਹੋ ਰਹੇ ਹਨ ਪਰ ਵਿਰੋਧੀ ਪਾਰਟੀਆਂ ਅਕਾਲੀ ਦਲ ਤੇ ਕਾਂਗਰਸ ਨੇ ਹਮੇਸਾਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਸਿਆਸਤ ਕੀਤੀ ਪਰ ਹੁਣ ਲੋਕ ਉਨ੍ਹਾਂ ਦੀਆਂ ਲੋਕ ਮਾਰੂ ਨੀਤੀਆਂ ਨੂੰ ਪਛਾਣ ਚੁੱਕੇ ਹਨ | ਅਖੀਰ ਉਨ੍ਹਾਂ ਭੰਗਾਲੀ ਜ਼ੋਨ ਦੇ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਬੀਬਾ ਸਰਬਜੀਤ ਕੌਰ ਰੰਗੀਲਪੁਰਾ ਨੂੰ ਭਾਰੀ ਬਹੁਮੱਤ ਨਾਲ ਜ਼ਿਲ੍ਹਾ ਪ੍ਰੀਸ਼ਦ ਸੀਟ ਜਿਤਾਉਣ | ਇਸ ਮੌਕੇ ਬਲਵਿੰਦਰ ਸਿੰਘ ਮਰੜੀ ਕਲਾਂ, ਮਨਿੰਦਰ ਸਿੰਘ ਬੱਬੀ, ਹਰਭਜਨ ਸਿੰਘ ਮਰੜੀ ਕਲਾਂ, ਬਲਜੀਤ ਸਿੰਘ ਜਿੱਜੇਆਣੀ, ਰਾਜ ਕੁਮਾਰ ਲੁੱਧੜ, ਪਰਮਿੰਦਰ ਸਿੰਘ ਉੱਪਲ, ਸੁਖਦੇਵ ਸਿੰਘ ਸਰਪੰਚ, ਬਾਊ ਵਿਜੈ ਕੁਮਾਰ, ਤਰਸੇਮ ਸਿੰਘ ਗਿੱਲ, ਪ੍ਰਤਾਪ ਸਿੰਘ ਕੈਰੋ, ਕਰਨਬੀਰ ਸਿੰਘ, ਲਖਵਿੰਦਰ ਸਿੰਘ ਬੇਗੇਵਾਲ, ਰੇਸਮ ਸਿੰਘ ਬੇਗੇਵਾਲ, ਜਸਪਾਲ ਸਿੰਘ ਤਰਗੜ, ਹਰਜੀਤ ਸਿੰਘ ਜਲਾਲਪੁਰਾ ਸਮੇਤ ਹੋਰ ਸ਼ਾਮਿਲ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ੋਨ ਬੁਤਾਲਾ ਤੋਂ ਅਕਾਲੀ ਦਲ ਦੇ ਉਮੀਦਵਾਰ ਬੀਬੀ ਹਰਮੀਤ ਕੌਰ ਦੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ ਅਗਲੀ ਖ਼ਬਰ ਬੀਬੀ ਸਰਬਜੀਤ ਕੌਰ ਨੰਗਲ ਦੇ ਹੱਕ 'ਚ ਤੂਫ਼ਾਨੀ ਚੋਣ ਦੌਰਾ
Ad Position 24