26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਜ਼ੋਨ ਬੁਤਾਲਾ ਤੋਂ ਅਕਾਲੀ ਦਲ ਦੇ ਉਮੀਦਵਾਰ ਬੀਬੀ ਹਰਮੀਤ ਕੌਰ ਦੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ

Ad Position 21
No active advertisement
ਅਜੀਤ ਡੈਸਕ 08-12-2025

ਬਾਬਾ ਬਕਾਲਾ ਸਾਹਿਬ, 7 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਤੋਂ ਬਲਾਕ ਸੰਮਤੀ ਜ਼ੋਨ ਬੁਤਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਹਰਮੀਤ ਕੌਰ ਧਰਮ ਪਤਨੀ ਗੁਰਮੀਤ ਸਿੰਘ ਸਾਬਕਾ ਸਰਪੰਚ ਦੀ ਚੋਣ ਮੁਹਿੰਮ ਨੂੰ ਉਦੋਂ ਤਕੜਾ ਹੁੰਗਾਰਾ ਮਿਲਿਆ, ਜਦੋਂ ਪੁਰਾਣੇ ਨਾਰਾਜ਼ ਅਕਾਲੀ ਵਰਕਰਾਂ ਨੇ ਸਾ: ਸਰਪੰਚ ਯਾਦਵਿੰਦਰ ਸਿੰਘ ਸਾਹਬੀ ਅਤੇ ਸਰਪੰਚ ਗੁਰਜਿੰਦਰ ਸਿੰਘ ਸਠਿਆਲਾ ਦੀ ਪ੍ਰੇਰਣਾ ਸਦਕਾ ਯੂਥ ਆਗੂ ਅਜਮੇਰ ਸਿੰਘ ਬੱਲ ਅਤੇ ਦਲਬੀਰ ਸਿੰਘ ਬੁਤਾਲਾ ਨੇ ਘਰ ਵਾਪਸੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਨਾਲ ਡਟਣ ਦਾ ਫ਼ੈਸਲਾ ਕੀਤਾ ਅਤੇ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਰਕਰ ਸੁਖਚੈਨ ਸਿੰਘ ਸੁੱਖਾ ਰਾਜਪੁਰ ਨੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ | ਇਸ ਮੌਕੇ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਹਲਕਾ ਇੰਚਾਰਜ ਨੇ ਉਕਤ ਵਰਕਰਾਂ ਦਾ ਧੰਨਵਾਦ ਕੀਤਾ ਅਤੇ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦੇਣ ਦਾ ਵਿਸ਼ਵਾਸ ਦਿਵਾਇਆ | ਜਥੇਦਾਰ ਜਲਾਲ ਉਸਮਾ ਅਤੇ ਸੁਖਵਿੰਦਰ ਸਿੰਘ ਸਰਪੰਚ ਬੁਤਾਲਾ ਨੇ ਸ: ਅਜਮੇਰ ਸਿੰਘ ਬੱਲ ਦੇ ਗ੍ਰਹਿ ਵਿਖੇ ਪੁੱਜੇ ਨਗਰ ਵਾਸੀਆਂ ਨੂੰ ਸੰਬੋਧਨ ਕਰਦਿਆਂ ਬੀਬੀ ਹਰਮੀਤ ਕੌਰ ਨੂੰ ਜਿਤਾਉਣ ਦੀ ਅਪੀਲ ਕੀਤੀ | ਇਸ ਮੌਕੇ ਸੁਖਵਿੰਦਰ ਸਿੰਘ ਸਰਪੰਚ ਬੁਤਾਲਾ ਨੇ ਕਿਹਾ ਕਿ ਤਿੰਨਾਂ ਪਿੰਡਾਂ ਦਾ ਸਰਵਪੱਖੀ ਵਿਕਾਸ ਹੀ ਸਾਡਾ ਮੁੱਖ ਮਕਸਦ ਹੈ | ਇਸ ਮੌਕੇ ਯੂਥ ਵਿੰਗ ਦੇ ਪ੍ਰਧਾਨ ਗੁਰਜਿੰਦਰ ਸਿੰਘ ਸਠਿਆਲਾ, ਗੁਰਪ੍ਰੀਤ ਸਿੰਘ ਗੋਪੀ, ਯਾਦਵਿੰਦਰ ਸਿੰਘ ਸਾਹਬੀ ਸਾ: ਸਰਪੰਚ, ਸੰਤੋਖ ਸਿੰਘ ਸਾ: ਸਰਪੰਚ ਰਾਜਪੁਰ, ਸਤਵੰਤ ਸਿੰਘ ਸਾ: ਸਰਪੰਚ ਰਾਜਪੁਰ, ਗਿਆਨ ਸਿੰਘ ਪ੍ਰਧਾਨ, ਹਰਵਿੰਦਰ ਸਿੰਘ ਫੌਜੀ, ਜਗਜੀਤ ਸਿੰਘ ਜੱਗਾ ਰਾਜਪੁਰ, ਰਘਬੀਰ ਸਿੰਘ ਨੰਬਰਦਾਰ ਰਾਜਪੁਰ, ਡਾ: ਪਰਮਜੀਤ ਪੰਮਾ ਰਾਜਪੁਰ, ਬਲਤੇਜ ਸਿੰਘ, ਹਰਜੀਤ ਸਿੰਘ, ਚਰਨਜੀਤ ਸਿੰਘ ਚੰਨਾ, ਗਗਨਦੀਪ ਸਿੰਘ, ਜਗਜੀਤ ਸਿੰਘ, ਲਖਵਿੰਦਰ ਸਿੰਘ, ਗੁਰਮੀਤ ਸਿੰਘ ਸਾਰੇ ਪੰਚ ਬੁਤਾਲਾ, ਸੁਖਜਿੰਦਰ ਸਿੰਘ ਮਿੱਠੂ ਖਜਾਨਚੀ, ਅਨੋਖ ਸਿੰਘ ਪ੍ਰਧਾਨ ਝਲਾੜੀ ਵਾਲੇ, ਦਿਲਬਾਗ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਪਾਰਟੀ ਦੇ ਸਾ: ਚੇਅਰਮੈਨ ਬਲਕਾਰ ਸਿੰਘ ਬੱਲ ਬਿਨਾਂ ਮੁਕਾਬਲਾ ਜੇਤੂ ਅਗਲੀ ਖ਼ਬਰ ਤਲਬੀਰ ਗਿੱਲ ਨੇ 'ਆਪ' ਉਮੀਦਵਾਰ ਸਰਬਜੀਤ ਕੌਰ ਰੰਗੀਲਪੁਰਾ ਦੇ ਹੱਕ 'ਚ ਕੀਤੀ ਚੋਣ ਮੀਟਿੰਗ
Ad Position 24