25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਜ਼ਿਲ੍ਹਾ ਪ੍ਰੀਸ਼ਦ ਜ਼ੋਨ ਤਰਸਿੱਕਾ ਤੋਂ 'ਆਪ' ਉਮੀਦਵਾਰ ਬਲਜੀਤ ਕੌਰ 905 ਵੋਟਾਂ ਨਾਲ ਜੇਤੂ <br/>

Ad Position 21
No active advertisement
ਅਜੀਤ ਡੈਸਕ 18-12-2025

ਮੱਤੇਵਾਲ, 17 ਦਸੰਬਰ (ਗੁਰਪ੍ਰੀਤ ਸਿੰਘ ਮੱਤੇਵਾਲ)-ਹਲਕਾ ਮਜੀਠਾ ਅਤੇ ਹਲਕਾ ਜੰਡਿਆਲਾ ਗੁਰੂ ਦੇ ਸਾਂਝੇ ਜੋਨ ਤਰਸਿੱਕਾ ਜਿਸ ਵਚ ਹਲਕਾ ਮਜੀਠਾ ਦੇ 31 ਪਿੰਡਾਂ ਦੇ ਮਾਈ ਭਾਗੋ ਕਾਲਜ ਅੰਮਿ੍ਤਸਰ ਦੇ ਨਤੀਜੇ ਦਾ ਐਲਾਨ ਕੀਤਾ ਗਿਆ, ਤਾਂ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਪਤਾ ਲੱਗਾ ਜੰਡਿਆਲਾ ਦੇ ਪਿੰਡ ਤਰਸਿਕਾ ਸਮੇਤ 7 ਪਿੰਡਾਂ ਦੇ 13 ਬੂਥਾਂ ਦੇ ਬਕਸੇ ਜੰਡਿਆਲਾ ਗੁਰੂ ਵਿਖੇ ਜਮ੍ਹਾਂ ਕਰਵਾ ਦਿੱਤੇ ਗਏ ਸਨ, ਜਿਸ ਤੋਂ ਉਮੀਦਵਾਰ ਬਿਲਕੁਲ ਅਣਜਾਣ ਸਨ ਅਤੇ ਉਨ੍ਹਾਂ ਬੂਥਾਂ ਦੀ ਗਿਣਤੀ ਲਈ ਉਮੀਦਵਾਰਾਂ ਵਲੋਂ ਆਪਣੇ ਏਜੰਟ ਵੀ ਨਹੀਂ ਭੇਜੇ ਗਏ ਸਨ | ਫੋਨਾਂ ਰਾਹੀਂ ਉਮੀਦਵਾਰਾਂ ਨੂੰ ਦੱਸਿਆ ਗਿਆ ਕਿ ਜੰਡਿਆਲਾ ਗੁਰੂ ਦੇ ਸਾਰੇ ਬੂਥਾਂ ਤੋਂ ਆਪ ਜੇਤੂ ਰਹੀ ਅਤੇ ਆਪ ਉਮੀਦਵਾਰ ਬਲਜੀਤ ਕੌਰ ਨੂੰ 905 ਵੋਟਾਂ ਨਾਲ ਜੇਤੂ ਕਰਾਰ ਕੀਤਾ | ਇਨ੍ਹਾਂ ਨਤੀਜਿਆ ਨੂੰ ਸਰਕਾਰ ਦੀ ਧੱਕੇਸ਼ਾਹੀ ਕਰਾਰ ਦਿੰਦੀਆਂ ਅਕਾਲੀ ਦਲ ਦੀ ਉਮੀਦਵਾਰ ਪਵਨਪ੍ਰੀਤ ਕੌਰ ਨੇ ਇਸ ਚੋਣ ਨਤੀਜਿਆਂ ਨੂੰ ਗਲਤ ਦੱਸਦਿਆਂ ਕਿਹਾ ਕਿ ਰਿਟਰਨਿੰਗ ਅਫ਼ਸਰ ਵਲੋਂ ਜੰਡਿਆਲਾ ਗੁਰੂ ਨਾਲ ਸੰਬੰਧਤ ਪਿੰਡਾਂ ਦੀ ਗਿਣਤੀ ਤੋਂ ਪਹਿਲਾਂ ਸੈਂਟਰ ਬਦਲਣ ਸੰਬੰਧੀ ਕੋਈ ਸੂਚਨਾ ਨਹੀਂ ਦਿੱਤੀ ਗਈ ਅਤੇ ਪ੍ਰਸ਼ਾਸਨ ਵਲੋਂ ਜੰਡਿਆਲਾ ਗੁਰੂ ਵਿਚ ਬਿਨਾਂ ਏਜੰਟਾਂ ਦੀ ਹਾਜ਼ਰੀ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਜੋ ਕਿ ਸਰਕਾਰ ਦੀ ਸਰਾਸਰ ਧੱਕੇਸ਼ਾਹੀ ਹੈ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਵਜਿੰਦਰਪਾਲ ਸਿੰਘ ਗਾਂਧੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਧੱਕੇਸ਼ਾਹੀ ਨੂੰ ਕਦੇ ਬਰਦਾਸਤ ਨਹੀਂ ਕਰੇਗੀ ਅਤੇ ਇਨ੍ਹਾਂ ਨਤੀਜਿਆਂ ਨੂੰ ਚੈਲੇਂਜ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਸੋਹੀਆਂ ਕਲਾਂ ਦੀ ਸੀਟ ਕਾਂਗਰਸ ਨੇ ਵੱਡੇ ਫਰਕ ਨਾਲ ਜਿੱਤ ਕੇ ਸੱਤਾਧਾਰੀਆਂ ਨੂੰ ਜੁਆਬ ਦਿੱਤਾ-ਸੱਚਰ <br/> ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਚੋਗਾਵਾਂ ਤੋਂ ਰੇਸ਼ਮ ਵੜੈਚ ਤੇ ਜ਼ੋਨ ਲੋਪੋਕੇ ਤੋਂ ਰਾਜਵਿੰਦਰ ਕੌਰ ਜੇਤੂ <br/>
Ad Position 24