ਚੋਗਾਵਾਂ, 17 ਦਸੰਬਰ (ਗੁਰਵਿੰਦਰ ਸਿੰਘ ਕਲਸੀ)-ਜੋਨ ਨੰਬਰ 6 ਵਣੀਏਕੇ ਤੋਂ ਬਲਾਕ ਸੰਮਤੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਸਰਬਜੀਤ ਕੌਰ ਪਤਨੀ ਜੀਵਨ ਸਿੰਘ 844 ਵੋਟਾਂ ਨਾਲ ਜੇਤੂ ਰਹੇ, ਉਨ੍ਹਾਂ ਬੀਜੇਪੀ ਦੇ ਉਮੀਦਵਾਰ ਸੰਦੀਪ ਕੌਰ ਨੂੰ ਹਰਾਇਆ, ਜਿਨ੍ਹਾਂ ਨੇ 216 ਵੋਟਾਂ ਪ੍ਰਾਪਤ ਕੀਤੀਆਂ | ਇਸ ਮੌਕੇ ਸਰਪੰਚ ਸਾਊਣ ਸਿੰਘ ਸ਼ਹੂਰਾ, ਬਲਾਕ ਪ੍ਰਧਾਨ ਅੰਮਿ੍ਤ ਪਾਲ ਸਿੰਘ, ਗੁਰਪਾਲ ਸਿੰਘ, ਯੋਧਾ ਸਿੰਘ, ਕੁਲਦੀਪ ਸਿੰਘ ਪੰਚ ਆਦਿ ਨੇ ਜੇਤੂ ਉਮੀਦਵਾਰ ਸਰਬਜੀਤ ਕੌਰ ਨੂੰ ਸਨਮਾਨਿਤ ਕੀਤਾ |