ਅਟਾਰੀ ਸਰਹੱਦ, 17 ਦਸੰਬਰ (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)-ਇਤਿਹਾਸਿਕ ਕਸਬਾ ਸ਼ਾਮ ਸਿੰਘ ਅਟਾਰੀ ਤੋਂ ਇਕਲੌਤੇ ਜੋਨ ਅਟਾਰੀ ਵਿਖੇ ਬਲਾਕ ਸੰਮਤੀ ਦੇ ਉਮੀਦਵਾਰ ਗੁਰਿੰਦਰ ਸਿੰਘ ਜੇ. ਈ. ਅਟਾਰੀ ਨੇ 157 ਵੋਟਾਂ ਨਾਲ ਅਟਾਰੀ ਤੋਂ ਜਿੱਤ ਹਾਸਿਲ ਕਰਕੇ ਬਲਾਕ ਸੰਮਤੀ ਦੇ ਮੈਂਬਰ ਚੁਣੇ ਗਏ ਹਨ | ਜੇਤੂ ਗੁਰਿੰਦਰ ਸਿੰਘ ਜੇ.ਈ ਦਾ ਸਾਬਕਾ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ, ਗੁਰਿੰਦਰਪਾਲ ਸਿੰਘ ਲਾਲੀ ਰਣੀਕੇ ਮੈਂਬਰ ਸ਼੍ਰੋਮਣੀ ਕਮੇਟੀ ਸ਼ਬੇਗ ਸਿੰਘ ਅਟਾਰੀ, ਸਰਪੰਚ ਹਰਪ੍ਰੀਤ ਸਿੰਘ ਅਟਾਰੀ, ਮੈਂਬਰ ਸ਼ਮਸ਼ੇਰ ਸਿੰਘ, ਜੋਧਬੀਰ ਸਿੰਘ ਜੋਧਾ, ਮੈਂਬਰ ਗੁਰਸਾਹਿਬ ਸਿੰਘ, ਸਨੀ ਬਾਠ, ਕੇਮੀ ਢਿੱਲੋਂ ਸਮੇਤ ਹੋਰਨਾਂ ਵਲੋਂ ਸਿਰੋਪਾਓ ਤੇ ਗਲੇ 'ਚ ਹਾਰ ਪਾ ਕੇ ਲੱਡੂਆਂ ਨਾਲ ਮੂੰਹ ਮਿੱਠੇ ਕਰਵਾਏ ਗਏ | ਇਸ ਮੌਕੇ ਕਸਬਾ ਅਟਾਰੀ ਦੇ ਉੱਤੇ ਪਹੁੰਚਣ 'ਤੇ ਜੇਤੂ ਉਮੀਦਵਾਰ ਗੁਰਿੰਦਰ ਸਿੰਘ ਜੇ.ਈ. ਦਾ ਢੋਲ ਧਮੱਕੇ ਨਾਲ ਅਟਾਰੀ ਬੱਸ ਸਟੈਂਡ, ਅਟਾਰੀ ਬਾਜ਼ਾਰ, ਨਿੱਕਾ ਅੱਡਾ ਵਿਖੇ ਥਾਂ-ਥਾਂ ਤੇ ਪਿੰਡ ਵਾਸੀਆਂ ਵਲੋਂ ਗਲਾਂ ਵਿਚ ਹਾਰ ਪਾ ਕੇ ਨਿੱਘਾ ਸਵਾਗਤ ਕੀਤਾ ਗਿਆ | ਇੱਥੇ ਦੱਸਣਯੋਗ ਹੈ ਕਿ ਅਕਾਲੀ ਦਲ ਦੇ ਸਮਰਥਨ ਵਾਲੇ ਗੁਰਿੰਦਰ ਸਿੰਘ ਜੇ. ਈ. ਨੇ ਸਿਆਸਤ ਦੇ ਥੰਮ ਹਰਦੇਵ ਸਿੰਘ ਲਾਲੀ ਅਟਾਰੀ ਸਾਬਕਾ ਚੇਅਰਮੈਨ ਨੂੰ ਹਰਾ ਕੇ ਜਿੱਤ ਹਾਸਿਲ ਕੀਤੀ ਹੈ |