25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਜ਼ੋਨ ਹਰਸ਼ਾ ਛੀਨਾ ਦੇ ਬਲਾਕ ਭਿਟੇਵੱਡ ਤੋਂ ਅਕਾਲੀ ਦਲ ਨੇ ਮਾਰੀ ਬਾਜ਼ੀ <br/>

Ad Position 21
No active advertisement
ਅਜੀਤ ਡੈਸਕ 18-12-2025
ਰਾਮ ਤੀਰਥ, 17 ਦਸੰਬਰ (ਧਰਵਿੰਦਰ ਸਿੰਘ ਔਲਖ)-ਬਲਾਕ ਹਰਸ਼ਾ ਛੀਨਾ ਦੇ ਜ਼ੋਨ ਨੰਬਰ 6 ਭਿੱਟੇਵੱਡ ਤੋਂ ਅਕਾਲੀ ਦਲ ਦੇ ਉਮੀਦਵਾਰ ਬਚਨ ਨਾਥ ਨੇ ਬਾਜ਼ੀ ਮਾਰ ਲਈ ਹੈ | ਉਸ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਪਾਲ ਸਿੰਘ ਮਾਹਲਾ ਨੂੰ 223 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ | ਜੇਤੂ ਉਮੀਦਵਾਰ ਬਚਨ ਨਾਥ ਨੇ 1016, ਆਪ ਦੇ ਹਰਪਾਲ ਸਿੰਘ ਮਾਹਲਾ ਨੇ 793 ਅਤੇ ਭਾਜਪਾ ਦੇ ਉਮੀਦਵਾਰ ਬਿੱਟੂ ਸਿੰਘ ਨੇ 166 ਵੋਟਾਂ ਪ੍ਰਾਪਤ ਕੀਤੀਆਂ | ਇਸ ਮੌਕੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਜਥੇ. ਸੁਰਜੀਤ ਸਿੰਘ ਭਿੱਟੇਵੱਡ, ਸਾਬਕਾ ਸਰਪੰਚ ਸਰਬਜੀਤ ਸਿੰਘ ਰਾਜੂ ਭਿੱਟੇਵੱਡ, ਸ਼ਾਨਵੀਰ ਸਿੰਘ, ਕੁਲਰਾਜ ਸਿੰਘ ਸਾਬਕਾ ਸਰਪੰਚ, ਕੇਵਲ ਸਿੰਘ ਮੈਂਬਰ, ਚੇਅਰਮੈਨ ਬਲਦੇਵ ਸਿੰਘ, ਸਤਨਾਮ ਸਿੰਘ ਪੰਚ ਭਲਵਾਨ, ਗੁਰਨਾਮ ਸਿੰਘ ਆੜ੍ਹਤੀ, ਦਲਵਿੰਦਰ ਸਿੰਘ ਨੰਬਰਦਾਰ, ਰਣਜੀਤ ਸਿੰਘ ਪੰਚ, ਫਰੰਗੀ ਨਾਥ ਪੰਚ, ਹਰਪ੍ਰਤਾਪ ਸਿੰਘ, ਜੋਬਨਜੀਤ ਸਿੰਘ ਭਲਵਾਨ, ਪ੍ਰਭਜੋਤ ਸਿੰਘ, ਗੁਰਪ੍ਰੀਤ ਸਿੰਘ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਕਾਲੀ ਦਲ ਦੀ ਇਹ ਵੀ ਇਕ ਵੱਡੀ ਜਿੱਤ ਹੈ |

Ad Position 22
No active advertisement
ਪਿਛਲੀ ਖ਼ਬਰ ਬਲਾਕ ਸੰਮਤੀ ਜ਼ੋਨ ਸਠਿਆਲਾ ਤੋਂ ਅਕਾਲੀ ਦਲ ਦੇ ਬੀਬੀ ਰਣਜੀਤ ਕੌਰ ਬੱਲ ਜੇਤੂ <br/> ਅਗਲੀ ਖ਼ਬਰ ਅਟਾਰੀ ਤੋਂ ਅਕਾਲੀ ਦਲ ਦੇ ਸਮਰਥਨ ਵਾਲਾ ਆਜ਼ਾਦ ਉਮੀਦਵਾਰ ਜੇਤੂ <br/>
Ad Position 24