ਸਠਿਆਲਾ, 17 ਦਸੰਬਰ (ਜਗੀਰ ਸਿੰਘ ਸਫਰੀ)-ਬਲਾਕ ਸੰਮਤੀ ਰਈਆ ਤਹਿਤ ਜ਼ੋਨ ਸਠਿਆਲਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੀਬੀ ਰਣਜੀਤ ਕੌਰ ਬੱਲ ਨੇ ਆਪਣੀ ਵਿਰੋਧੀ 'ਆਪ' ਉਮੀਦਵਾਰ ਬੀਬੀ ਪਰਮਜੀਤ ਕੌਰ ਤੇ ਕਾਂਗਰਸ ਦੀ ਉਮੀਦਵਾਰ ਬੀਬੀ ਕਸ਼ਮੀਰ ਕੌਰ ਨੂੰ 700 ਤੋਂ ਵੱਧ ਵੱਧ ਵੋਟਾਂ ਨਾਲ ਹਰਾ ਕੇ ਜਿੱਤ ਹਾਸਿਲ ਕੀਤੀ | ਇਸ ਮੌਕੇ ਸੰਮਤੀ ਮੈਂਬਰ ਬੀਬੀ ਰਣਜੀਤ ਕੌਰ ਨੇ ਆਪਣੇ ਸਮਰਥਕਾਂ ਸਰਪੰਚ ਗੁਰਜਿੰਦਰ ਸਿੰਘ ਗਿੰਦਾ, ਸਰਕਲ ਪ੍ਰਧਾਨ ਬੂਟਾ ਸਿੰਘ ਸਠਿਆਲਾ, ਸਾ: ਸਰਪੰਚ ਦਲਵਿੰਦਰ ਸਿੰਘ, ਜਸਬੀਰ ਸਿੰਘ ਚੱਠਾ, ਨੰਬਰਦਾਰ ਸਿੰਮਾ ਪ੍ਰਧਾਨ ਬੱਲ, ਗਿਆਨੀ ਬੂਟਾ ਸਿੰਘ, ਮੈਂਬਰ ਹਰਜਿੰਦਰ ਸਿੰਘ ਰਾਜੂ ਵਲੋਂ ਗੁ: ਸ਼ਹੀਦਾਂ ਸਾਹਿਬ ਸਠਿਆਲਾ ਵਿਖੇ ਨਤਮਸਤਕ ਹੋਣ ਉਪਰੰਤ ਮਾਤਾ ਨਰਿੰਦਰ ਕੌਰ ਬੱਲ ਵਲੋਂ ਖੁਸ਼ੀ ਦੀ ਜਿੱਤ 'ਚ ਅਕਾਲੀ ਵਰਕਰਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ ਗਿਆ | ਇਸ ਮੌਕੇ ਉਕਤ ਅਕਾਲੀ ਆਗੂਆਂ ਨੇ ਕਿਹਾ ਕਿ ਬਲਾਕ ਸੰਮਤੀ ਦੀ ਜਿੱਤ ਸੀਟ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾ ਦੀ ਮਿਹਨਤ ਸਦਕਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਝੋਲੀ ਪਾਈ ਹੈ | ਇਸ ਮੌਕੇ ਗੁਰਪ੍ਰਤਾਪ ਸਿੰਘ ਭਿੱਲਾ, ਮਹਿੰਗਾ ਸਿੰਘ, ਸੰਤੋਖ ਸਿੰਘ, ਜਸਬੀਰ ਸਿੰਘ ਸ਼ੀਰਾ, ਹਰਜਿੰਦਰ ਸਿੰਘ ਰਾਜੂ, ਮੈਂਬਰ ਪਵਿੱਤਰ ਸਿੰਘ, ਮੇਜਰ ਸਿੰਘ, ਗੁਰਮੇਜ ਸਿੰਘ ਬੱਟ, ਹਰਪਾਲ ਸਿੰਘ ਬਾਰੀਆ, ਇੰਸ: ਸਰਬਜੀਤ ਸਿੰਘ ਬੱਲ, ਠਾਣੇਦਾਰ ਤਜਿੰਦਰ ਸਿੰਘ, ਟੋਨੀ ਬੱਲ, ਪ੍ਰਧਾਨ ਸੋਨਾ ਬੱਲ, ਬਾਬਾ ਬਲਵਿੰਰ ਸਿੰਘ ਸੱਚੀਆਂ ਮਾਈਆਂ ਆਦਿ ਵਲੋਂ ਸੰਮਤੀ ਮੈਂਬਰ ਬੀਬੀ ਰਣਜੀਤ ਕੌਰ ਤੇ ਉਨ੍ਹਾਂ ਦੇ ਪਤੀ ਗਿਆਨੀ ਬੂਟਾ ਸਿੰਘ ਬੱਲ ਨੂੰ ਸਨਮਾਨਿਤ ਕੀਤਾ |