25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-12-2025

ਦਾਉਕੇ ਤੋਂ ਅਕਾਲੀ ਦਲ ਦਾ ਉਮੀਦਵਾਰ 980 ਵੋਟਾਂ ਨਾਲ ਜੇਤੂ <br/>

Ad Position 21
No active advertisement
ਅਜੀਤ ਡੈਸਕ 18-12-2025
ਅਟਾਰੀ ਸਰਹੱਦ, ਅੰਮਿ੍ਤਸਰ 17 ਦਸੰਬਰ (ਰਾਜਿੰਦਰ ਸਿੰਘ ਰੂਬੀ, ਗੁਰਦੀਪ ਸਿੰਘ)- ਵਿਧਾਨ ਸਭਾ ਅਟਾਰੀ ਤੋਂ ਹੁਣ ਤੱਕ ਸਭ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਜਥੇ. ਗੁਲਜਾਰ ਸਿੰਘ ਰਣੀਕੇ ਦੀ ਅਗਵਾਈ ਵਿਚ ਆਪਣੀਆਂ ਜਿੱਤਾਂ ਹਾਸਿਲ ਕਰ ਚੁੱਕੇ ਹਨ | ਇੱਥੇ ਦੱਸਣਯੋਗ ਹੈ ਕਿ ਭਾਰਤ ਦੇ ਆਖਰੀ ਸਰਹੱਦੀ ਪਿੰਡ ਦਾਉਕੇ ਜੋ ਕਿ ਅੱਧਾ ਪਿੰਡ ਪਾਕਿਸਤਾਨ ਵਾਲੇ ਪਾਸੇ ਤੇ ਅੱਧਾ ਭਾਰਤ ਵਾਲੇ ਪਾਸੇ ਵਸਿਆ ਹੋਇਆ ਹੈ, ਉਥੋਂ ਸ਼੍ਰੋਮਣੀ ਅਕਾਲੀ ਦਲ ਦੇ ਬਲਾਕ ਸੰਮਤੀ ਮੈਂਬਰ ਹਰਪਾਲ ਸਿੰਘ ਨੇ ਅੰਮਿ੍ਤਸਰ ਜ਼ਿਲ੍ਹੇ 'ਚੋਂ ਸਭ ਤੋਂ ਵੱਧ 980 ਵੋਟਾਂ ਦੀ ਹੁਣ ਤੱਕ ਲੀਡ ਲੈ ਕੇ ਜਿੱਤ ਹਾਸਿਲ ਕੀਤੀ | ਹਰਪਾਲ ਸਿੰਘ ਦਾਊਕੇ, ਬਾਊ ਦਾਊਕੇ ਤੇ ਬਾਕੀ ਸਾਥੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਬਕਾ ਮੰਤਰੀ ਜਥੇ. ਗੁਲਜਾਰ ਸਿੰਘ ਰਣੀਕੇ ਵਲੋਂ ਸਿਰੋਪਾਓ ਤੇ ਫੁੱਲਾਂ ਦੇ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਲੋਂ ਬੀਬੀ ਕੁਲਜੀਤ ਕੌਰ ਬੁਟਾਰੀ ਰਹੇ ਜੇਤੂ <br/> ਅਗਲੀ ਖ਼ਬਰ ਬਲਾਕ ਸੰਮਤੀ ਜ਼ੋਨ ਸਠਿਆਲਾ ਤੋਂ ਅਕਾਲੀ ਦਲ ਦੇ ਬੀਬੀ ਰਣਜੀਤ ਕੌਰ ਬੱਲ ਜੇਤੂ <br/>
Ad Position 24