ਚੱਬਾ, 18 ਦਸੰਬਰ (ਜੱਸਾ ਅਣਜਾਣ)ਵਿਧਾਨ ਸਭਾ ਹਲਕਾ ਅਤੇ ਬਲਾਕ ਅਟਾਰੀ ਦੇ ਜੋਨ ਵਰਪਾਲ ਕਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਨੰਬਰਦਾਰ ਮਨਜੀਤ ਸਿੰਘ ਬੋਪਾਰਾਏ ਚਾਟੀਵਿੰਡ ਨੇ ਹਾਲ ਵਿਚ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿਚ ਆਪਣੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੇ ਲਵਪ੍ਰੀਤ ਸਿੰਘ ਵਰਪਾਲ ਨੂੰ ਵੱਡੇ ਫਰਕ ਨਾਲ ਹਰਾ ਕੇ ਚੋਣ ਜਿੱਤ ਕੇ ਪਾਰਟੀ ਦੀ ਝੋਲੀ ਪਾਈ ਹੈ | ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪਣੇ ਗ੍ਰਹਿ ਵਿਖੇ ਜੇਤੂ ਉਮੀਦਵਾਰ ਨੰਬਰਦਾਰ ਮਨਜੀਤ ਸਿੰਘ ਬੋਪਾਰਾਏ ਚਾਟੀਵਿੰਡ ਨੇ ਸਭ ਤੋਂ ਪਹਿਲਾਂ ਜੋਨ ਦੇ ਵੱਖ-ਵੱਖ ਪਿੰਡਾਂ ਦੇ ਵੋਟਰਾਂ ਅਤੇ ਸਮਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮੇਰੀ ਜਿੱਤ ਨਹੀਂ ਇਹ ਅਕਾਲੀ ਦਲ ਦੀ ਜਿੱਤ ਹੈ | ਇਸ ਮੌਕੇ ਜੋਨ ਦੇ ਪਿੰਡਾਂ ਵਿਚੋਂ ਆਏ ਸੀਨੀਅਰ ਅਕਾਲੀ ਆਗੂਆਂ ਨੇ ਨੰਬਰਦਾਰ ਮਨਜੀਤ ਸਿੰਘ ਬੋਪਾਰਾਏ ਚਾਟੀਵਿੰਡ ਨੂੰ ਵਧਾਈਆਂ ਦਿੱਤੀਆਂ | ਇਸ ਮੌਕੇ ਉਨ੍ਹਾਂ ਨਾਲ ਸਰਕਲ ਪ੍ਰਧਾਨ ਬਖ਼ਸ਼ੀਸ਼ ਸਿੰਘ ਚਾਟੀਵਿੰਡ, ਵਰਿਆਮ ਸਿੰਘ ਨੰਬਰਦਾਰ, ਚੇਅਰਮੈਨ ਜਗੀਰ ਸਿੰਘ ਬੋਪਾਰਾਏ, ਦਿਲਬਾਗ ਸਿੰਘ ਆੜਤੀਆ, ਅਮਨਦੀਪ ਸਿੰਘ ਝੀਤੇ, ਪੁੰਨਾ ਸਿੰਘ ਝੀਤੇ, ਪ੍ਰਧਾਨ ਗੁਰਚਰਨ ਸਿੰਘ, ਬਲਬੀਰ ਸਿੰਘ ਚੱਬਾ, ਡਾ. ਸ਼ਰਨਜੀਤ ਸਿੰਘ, ਚੇਅਰਮੈਨ ਮਲਕੀਤ ਸਿੰਘ ਮਾਨਾਂਵਾਲਾ, ਸਰਪੰਚ ਪ੍ਰੀਤ ਸਿੰਘ, ਹਰਪਾਲ ਸਿੰਘ ਚੱਬਾ, ਸਵਿੰਦਰ ਸਿੰਘ ਫ਼ੌਜੀ, ਪ੍ਰਤਾਪ ਸਿੰਘ ਪੰਡੋਰੀ, ਸੁਰਜੀਤ ਸਿੰਘ, ਕੰਵਲਜੀਤ ਸਿੰਘ, ਬਾਬਾ ਮਹਿਲ ਸਿੰਘ, ਬਲਰਾਜ ਸਿੰਘ ਸੁਲਤਾਨਵਿੰਡ, ਪਰਮਜੀਤ ਸਿੰਘ ਬਿਸ਼ੰਬਰਪੁਰਾ, ਅਵਤਾਰ ਸਿੰਘ ਦੋਧੀ, ਸਰਪੰਚ ਹਰਮੇਸ਼ ਸਿੰਘ ਰੱਖ ਝੀਤੇ, ਸਾਹਿਬ ਸਿੰਘ, ਅਸ਼ਵਨੀ ਕੁਮਾਰ ਚੱਬਾ, ਮਨਿੰਦਰ ਸਿੰਘ ਠਾਣਾ, ਗੋਰਾ ਸਿੰਘ, ਅਮਰ ਸਿੰਘ, ਸੂਬੇਦਾਰ ਸਵਿੰਦਰ ਸਿੰਘ, ਰਣਜੀਤ ਸਿੰਘ ਭਗਤਪੁਰਾ, ਜਸਬੀਰ ਸਿੰਘ ਪੰਚ, ਇੰਦਰ ਸਿੰਘ ਸਮੇਤ ਹੋਰ ਹਾਜ਼ਰ ਸਨ |