ਚੌਂਕ ਮਹਿਤਾ, 18 ਦਸੰਬਰ (ਜਗਦੀਸ਼ ਸਿੰਘ ਬਮਰਾਹ)-ਮਹਿਤਾ ਚੌਕ ਇਲਾਕੇ 'ਚੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਤੇ ਬਲਾਕ ਸੰਮਤੀ ਮੈਂਬਰਾਂ ਵਲੋਂ ਚੋਣਾਂ ਵਿਚੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕਰਕੇ ਪਾਰਟੀ ਵਰਕਰਾਂ ਅਨੁਸਾਰ ਵੱਡਾ ਮੋਰਚਾ ਫਤਹਿ ਕਰ ਲਿਆ ਹੈ | ਜ਼ਿਲ੍ਹਾ ਪ੍ਰੀਸ਼ਦ ਚੋਣ ਜ਼ੋਨ ਮਹਿਤਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਰਮਨਜੀਤ ਸਿੰਘ ਨੇ ਵੱਡੀ ਲੀਡ ਪ੍ਰਾਪਤ ਕਰਕੇ ਇਹ ਸੀਟ ਜਿੱਤ ਲਈ ਹੈ | ਇਸ ਤੋਂ ਇਲਾਵਾ ਬਲਾਕ ਸੰਮਤੀ ਜ਼ੋਨ ਉਦੋਨੰਗਲ ਤੋਂ ਰਜਵੰਤ ਕੌਰ ਪਤਨੀ ਬਲਜੀਤ ਸਿੰਘ ਚਾਹਲ ਜਨਰਲ ਸਕੱਤਰ ਕਿਸਾਨ ਵਿੰਗ ਪੰਜਾਬ, ਜੋਨ ਜਲਾਲ ਤੋਂ ਗੁਰਜਿੰਦਰ ਸਿੰਘ ਕੁਹਾਟਵਿੰਡ, ਜੋਨ ਖੱਬੇ ਰਾਜਪੂਤਾਂ ਤੋਂ ਰਾਜਵਿੰਦਰ ਕੌਰ ਪਤਨੀ ਜਥੇਦਾਰ ਹਰਜੀਤ ਸਿੰਘ, ਜੋਨ ਮਹਿਤਾ ਤੋਂ ਰਾਜਵਿੰਦਰ ਕੌਰ ਪਤਨੀ ਬਲਦੇਵ ਸਿੰਘ ਪੱਪੀ, ਜੋਨ ਧਰਦਿਓ ਤੋਂ ਕੁਲਬੀਰ ਕੌਰ ਪਤਨੀ ਕੁਲਵੰਤ ਸਿੰਘ, ਜੋਨ ਗੱਗੜ ਭਾਣਾ ਤੋਂ ਰੁਪਿੰਦਰ ਕੌਰ ਖਾਲਸਾ ਅਤੇ ਜੋਨ ਬੁੱਟਰ ਤੋਂ ਮੰਗਲ ਸਿੰਘ ਨੇ ਚੰਗੀ ਲੀਡ ਲੈ ਕੇ ਵਿਰੋਧੀ ਉਮੀਦਵਾਰਾਂ ਤੋਂ ਜਿੱਤਾਂ ਪ੍ਰਾਪਤ ਕੀਤੀਆਂ ਹਨ | ਇਸ ਮੌਕੇ ਇਨ੍ਹਾਂ ਉਮੀਦਵਾਰਾਂ ਤੋਂ ਇਲਾਵਾ ਮਹਿਤਾ ਚੌਂਕ ਦੇ ਸਰਪੰਚ ਅਜੇ ਕੁਮਾਰ ਗਾਂਧੀ ਅਤੇ ਸਿੱਖਿਆ ਕੋਆਰਡੀਨੇਟਰ ਜੁਗਰਾਜ ਸਿੰਘ ਵੜੈਚ ਨੇ ਸਾਂਝੇ ਤੌਰ ਤੇ ਦੱਸਿਆ ਕਿ ਸਮੁੱਚੇ ਰੂਪ ਵਿਚ ਇਹ ਜਿੱਤਾਂ ਆਮ ਆਦਮੀ ਪਾਰਟੀ ਵਲੋਂ ਕੀਤੇ ਲੋਕ ਭਲਾਈ ਦੇ ਕੰਮਾਂ ਦੀ ਜਿੱਤ ਹੈ | ਇਸ ਮੌਕੇ ਜਰਮਨਜੀਤ ਸਿੰਘ, ਅਜੇ ਕੁਮਾਰ ਗਾਂਧੀ, ਜੁਗਰਾਜ ਸਿੰਘ ਵੜੈਚ, ਜਸਕਰਨ ਸਿੰਘ ਸੰਧੂ ਮੀਡੀਆ ਸਲਾਹਕਾਰ,ਰਵੀ ਬਾਵਾ, ਬਲਜੀਤ ਸਿੰਘ ਚਾਹਲ, ਗੁਰਜਿੰਦਰ ਸਿੰਘ ਕੋਹਾਟਵਿੰਡ, ਗੁਰਜਸਟਿਨਦੀਪ ਸਿੰਘ ਪੱਡਾ, ਪੰਚਾਇਤ ਮੈਂਬਰਾਨ, ਜੋਗਿੰਦਰ ਪਾਲ, ਸੋਨਾ ਸਿੰਘ ਅਤੇ ਹੋਰ ਬਹੁਤ ਸਾਰੇ ਸਮਰਥਕ ਮੌਜੂਦ ਸਨ |