19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-12-2025

ਰਈਆ ਦੇ ਵੱਖ-ਵੱਖ-ਜੋਨਾਂ 'ਚ ਕਾਂਗਰਸ ਦੇ 6 ਅਤੇ ਜ਼ਿਲ੍ਹਾ ਪ੍ਰੀਸ਼ਦ ਤੋਂ ਇਕ ਉਮੀਦਵਾਰ ਜੇਤੂ ਸਾਬਕਾ ਵਿਧਾਇਕ ਭਲਾਈਪੁਰ ਨੇ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 19-12-2025

ਬਾਬਾ ਬਕਾਲਾ ਸਾਹਿਬ, 18 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)- ਹਲਕਾ ਬਾਬਾ ਬਕਾਲਾ ਸਾਹਿਬ ਵਿੱਚ ਬਲਾਕ ਸੰਮਤੀ ਰਈਆ ਨਾਲ ਸਬੰਧਿਤ 19 ਜੋਨਾਂ 'ਤੇ ਹੋਈਆਂ ਚੋਣਾਂ 'ਚ ਕਾਂਗਰਸ ਪਾਰਟੀ ਦੇ 6 ਉਮੀਦਵਾਰਾਂ ਨੇ ਸ਼ਾਨ ਨਾਲ ਜਿੱਤ ਪ੍ਰਾਪਤ ਕੀਤੀ ਹੈ ਅਤੇ ਜ਼ਿਲ੍ਹਾ ਪ੍ਰੀਸ਼ਦ ਜੋਨ-18 ਵਡਾਲਾ ਕਲਾਂ ਵਿਚ ਵੀ ਕਾਂਗਰਸ ਜੇਤੂ ਰਹੀ ਹੈ | ਇਨ੍ਹਾਂ ਜੇਤੂ ਉਮੀਦਵਾਰਾਂ 'ਚ ਜ਼ਿਲ੍ਹਾ ਪ੍ਰੀਸ਼ਦ ਜੋਨ-18 ਤੋਂ ਬੀਬਾ ਕੰਵਲਪ੍ਰੀਤ ਕੌਰ ਸਾ: ਸਰਪੰਚ ਵਡਾਲਾ ਖੁਰਦ ਅਤੇ ਬਲਾਕ ਸੰਮਤੀ ਜੋਨ-2 ਭਲਾਈਪੁਰ ਤੋਂ ਦਲਜੀਤ ਸਿੰਘ ਭੱਪੀ (ਸਾਬਕਾ ਸਰਪੰਚ), ਬਲਾਕ ਸੰਮਤੀ ਜੋਨ-6 ਸੱਤੋਵਾਲ ਤੋਂ ਇਕਬਾਲ ਸਿੰਘ ਬੱਲ (ਸਰਪੰਚ ਸੱਤੋਵਾਲ), ਜੋਨ ਬਲਸਰਾਏ-11 ਤੋਂ ਕਾਂਗਰਸ ਦੀ ਬੀਬੀ ਅਮਨਦੀਪ ਕੌਰ (ਪਤਨੀ ਗੁਰਿੰਦਰ ਸਿੰਘ), ਜੋਨ ਬਿਆਸ-15 ਤੋਂ ਕਾਂਗਰਸ ਦੇ ਅੰਮਿ੍ਤਪਾਲ ਸਿੰਘ, ਜੋਨ ਛੱਜਲਵੱਡੀ-22 ਤੋਂ ਬਲਜੀਤ ਕੌਰ (ਪਤਨੀ ਰਣਜੀਤ ਸਿੰਘ) ਜੇਤੂ ਰਹੇ ਹਨ ਅਤੇ ਜੋਨ ਨੰ: 10 ਜੋਧੇ ਤੋਂ ਬਲਕਾਰ ਸਿੰਘ ਬੱਲ ਪਹਿਲਾਂ ਹੀ ਬਿਨਾਂ ਮੁਕਾਬਲੇ ਜੇਤੂ ਰਹੇ ਹਨ | ਹਲਕਾ ਬਾਬਾ ਬਕਾਲਾ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ, ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਜੇਤੂ ਉਮੀਦਵਾਰਾਂ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਚੇਅਰਮੈਨ ਬਲਕਾਰ ਸਿੰਘ ਬੱਲ, ਪ੍ਰਧਾਨ ਅਰਸ਼ ਬੱਲ, ਜੈਵਿੰਦਰ ਸਿੰਘ ਭੁੱਲਰ ਪ੍ਰਧਾਨ ਸ਼ਹਿਰੀ, ਚੇਅਰਮੈਨ ਯੁਵਰਾਜ ਸਿੰਘ ਰਈਆ, ਸਰਪੰਚ ਜਸਪਾਲ ਸਿੰਘ ਟੋਨਾ ਦਨਿਆਲ, ਸਰਪੰਚ ਗੁਰਬਿੰਦਰ ਸਿੰਘ ਸਾਹਬੀ ਕੋਟ ਮਹਿਤਾਬ, ਗੁਰਮੇਜ ਸਿੰਘ ਚੀਮਾਂ ਵੜੈਚ, ਚੈਂਚਲ ਸਿੰਘ ਗਗਨ ਪੈਲੇਸ, ਸਰਪੰਚ ਇਕਬਾਲ ਸਿੰਘ ਬੱਲ, ਸਰਪੰਚ ਦਲਬੀਰ ਸਿੰਘ ਸਠਿਆਲਾ ਅਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਨਜੀਤ ਸਿੰਘ ਚੌਹਾਨ ਬਲਾਕ ਸੰਮਤੀ ਚੋਣ ਜਿੱਤੇ ਅਗਲੀ ਖ਼ਬਰ ਮਹਿਤਾ ਚੌਕ ਇਲਾਕੇ ਦੇ ਸਾਰੇ ਜ਼ੋਨਾਂ 'ਚੋਂ 'ਆਪ' ਦੀ ਹੂੰਝਾ ਫੇਰ ਜਿੱਤ
Ad Position 24