ਟਾਂਗਰਾ, 18 ਦਸੰਬਰ (ਹਰਜਿੰਦਰ ਸਿੰਘ ਕਲੇਰ)-ਬਲਾਕ ਜੰਡਿਆਲਾ ਗੁਰੂ ਦੇ ਜ਼ੋਨ ਤਾਰਾਗੜ੍ਹ ਤੋਂ ਬਲਾਕ ਸੰਮਤੀ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਪਾਲ ਸਿੰਘ ਚੌਹਾਨ ਨੂੰ 1382 ਵੋਟਾਂ ਪ੍ਰਾਪਤ ਹੋਈਆਂ | ਉਸ ਦੇ ਖ਼ਿਲਾਫ਼ ਕਾਂਗਰਸ ਪਾਰਟੀ ਦੇ ਸਮਾਜ ਸੇਵੀ ਮਨਜੀਤ ਸਿੰਘ ਚੌਹਾਨ ਨੂੰ 1386 ਵੋਟਾਂ ਪਈਆਂ | ਭਾਜਪਾ ਦੇ ਚਰਨ ਸਿੰਘ ਨੂੰ 267 ਵੋਟਾਂ ਪਈਆਂ | ਕਾਂਗਰਸ ਪਾਰਟੀ ਦੇ ਉਮੀਦਵਾਰ ਮਨਜੀਤ ਸਿੰਘ ਚੌਹਾਨ ਦੀ ਜਿੱਤ 'ਚ ਚੱਲੀ ਕਾਟੋ ਕਲੇਸ਼ ਦੌਰਾਨ ਰਾਤ ਕਰੀਬ 12 ਵਜੇ ਦੇ ਕਰੀਬ 4 ਵੋਟਾਂ ਫਰਕ ਨਾਲ ਜਿੱਤ ਦਾ ਐਲਾਨ ਕਰਨਾ ਪਿਆ |