17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਤਰਨਾ ਦਲ ਮੁਖੀ ਬਾਬਾ ਜੋਗਾ ਸਿੰਘ ਨੇ ਗਾਇਕ ਮਨਜੀਤ ਪੱਪੂ ਦਾ ਧਾਰਮਿਕ ਗੀਤ 'ਵਾਰ ਬਾਬਾ ਜੀਵਨ ਸਿੰਘ' ਗੀਤ ਸੰਗਤਾਂ ਨੂੰ ਅਰਪਿਤ ਕੀਤਾ

Ad Position 21
No active advertisement
ਅਜੀਤ ਡੈਸਕ 20-12-2025
ਬਾਬਾ ਬਕਾਲਾ ਸਾਹਿਬ, 19 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਸਰੋਵਰ ਬਾਬਾ ਗੁਰਮੁੱਖ ਸਿੰਘ ਬਾਬਾ ਬਕਾਲਾ ਸਾਹਿਬ ਵਿਖੇ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ 16ਵੇਂ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਜੋਗਾ ਸਿੰਘ ਨੇ ਗਾਇਕ ਮਨਜੀਤ ਪੱਪੂ ਦੀ ਅਵਾਜ਼ ਵਿਚ ਗਾਇਆ ਤੇ ਸੱਤਾ ਕੋਟਲੀਵਾਲਾ ਦਾ ਲਿਖਿਆ ਧਾਰਮਿਕ ਗੀਤ 'ਵਾਰ ਬਾਬਾ ਜੀਵਨ ਸਿੰਘ' ਸੰਗਤਾਂ ਨੂੰ ਅਰਪਿਤ ਕੀਤਾ | ਇਸ ਮੌਕੇ ਸਿੰਘ ਸਾਹਿਬ ਬਾਬਾ ਜੋਗਾ ਸਿੰਘ ਨੇ ਪੋਹ ਦੇ ਮਹੀਨੇ ਵਿਚ ਚਾਰੇ ਸਾਹਿਬਜ਼ਾਦਿਆਂ, ਮਾਤਾ ਗੁਜਰੀ ਜੀ, ਬਾਬਾ ਜੀਵਨ ਸਿੰਘ ਤੇ ਪੋਹ ਦੇ ਮਹੀਨੇ ਦੇ ਸਮੂਹ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਕਿਹਾ ਕਿ ਸਾਡਾ ਸਿਰ ਮਹਾਨ ਸ਼ਹੀਦਾਂ ਦੀਆਂ ਕੁਰਬਾਨੀਆਂ ਅੱਗੇ ਝੁਕਦਾ ਹੈ | ਇਨ੍ਹਾਂ ਦਿਨਾਂ ਵਿਚ ਅਜਿਹੇ ਧਾਰਮਿਕ ਗੀਤਾਂ ਦੀ ਪੇਸ਼ਕਾਰੀ ਭਾਵੁਕ ਕਾਰਜ ਹਨ | ਇਸ ਮੌਕੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਸੁਖਵੰਤ ਕੌਰ ਵੱਸੀ (ਪ੍ਰਧਾਨ ਮਹਿਲਾ ਵਿੰਗ), ਸੀ: ਮੀਤ ਪ੍ਰਧਾਨ ਮੱਖਣ ਸਿੰਘ ਭੈਣੀਵਾਲਾ, ਖਜ਼ਾਨਚੀ ਮਾ: ਮਨਜੀਤ ਸਿੰਘ ਵੱਸੀ, ਬਲਵਿੰਦਰ ਸਿੰਘ ਅਠੌਲਾ, ਗਾਇਕ ਗੁਰਮੇਜ ਸਿੰਘ ਸਹੋਤਾ, ਮਾ: ਬਲਬੀਰ ਸਿੰਘ ਬੀਰ, ਗੁਰੂ ਕੇ ਬੇਟੇ ਸਮਾਜ ਸੁਧਾਰ ਮਿਸ਼ਨਮ ਦੇ ਮੁਖੀ ਸੂਬੇਦਾਰ ਹਰਜੀਤ ਸਿੰਘ, ਪਰਮਜੀਤ ਸਿੰਘ, ਮਕਾਰੋ ਸਿੰਘ, ਸੰਨਪ੍ਰੀਤ ਸਿੰਘ, ਬਲਜਿੰਦਰ ਸਿੰਘ ਗਹਿਰੀ, ਜ: ਜਰਨੈਲ ਸਿੰਘ ਚੀਮਾਂਬਾਠ, ਪਿ੍ੰਸੀਪਲ ਦਿਲਬਾਗ ਸਿੰਘ ਭੁੱਲਰ, ਅੰਮਿ੍ਤਪਾਲ ਸਿੰਘ ਚੀਮਾਂਬਾਠ ਅਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੰਘਣੀ ਧੁੰਦ ਦੌਰਾਨ ਤੇਜ਼ ਰਫ਼ਤਾਰ ਸਕੂਲ ਬੱਸ ਵਲੋਂ ਆਲਟੋ ਗੱਡੀ ਨੂੰ ਮਾਰੀ ਟੱਕਰ, ਵਿਦਿਆਰਥੀ ਵਾਲ-ਵਾਲ ਬਚੇ ਅਗਲੀ ਖ਼ਬਰ ਸੱਚਰ ਦੀ ਅਗਵਾਈ 'ਚ ਦਿਨ-ਰਾਤ ਇੱਕ ਕਰਾਂਗੇ: ਜੱਜਬੀਰ ਸੋਹੀਆਂ ਲੋਕ ਧੱਕੇਸ਼ਾਹੀ ਦਾ ਬਦਲਾ 2027 ਵਿਚ ਲੈਣਗੇ: ਸੱਚਰ
Ad Position 24