06-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2025

ਹਰਪ੍ਰੀਤ ਕੌਰ ਢੱਡੇ ਹਲਕਾ ਮਜੀਠਾ ਤੋਂ 'ਆਪ' ਦੇ ਮਹਿਲਾ ਵਿੰਗ ਦੇ ਕੋਆਰਡੀਨੇਟਰ ਨਿਯੁਕਤ

Ad Position 21
No active advertisement
ਅਜੀਤ ਡੈਸਕ 21-12-2025
ਚਵਿੰਡਾ ਦੇਵੀ, 20 ਦਸੰਬਰ (ਸਤਪਾਲ ਸਿੰਘ ਢੱਡੇ)-ਆਮ ਆਦਮੀ ਪਾਰਟੀ ਦੇ ਹਲਕਾ ਮਜੀਠਾ ਤੋਂ ਇੰਚਾਰਜ ਤਲਬੀਰ ਸਿੰਘ ਗਿੱਲ ਨੇ 'ਆਪ' ਨੂੰ ਹਲਕਾ ਮਜੀਠਾ 'ਚ ਮਜ਼ਬੂਤ ਕਰਨ ਲਈ ਹਰਪ੍ਰੀਤ ਕੌਰ ਢੱਡੇ ਨੂੰ ਮਹਿਲਾ ਵਿੰਗ ਹਲਕਾ ਮਜੀਠਾ ਦੇ ਕੋਆਰਡੀਨੇਟਰ ਨਿਯੁਕਤ ਕੀਤਾ ਹੈ | ਇਹ ਨਿਯੁਕਤੀ ਪਾਰਟੀ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕੀਤੀ ਗਈ ਹੈ | ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਪ੍ਰੀਤ ਕੌਰ ਢੱਡੇ ਨੇ ਹਲਕਾ ਮਜੀਠਾ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਇਸ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਈਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੀ | ਮੇਰਾ ਮੁੱਖ ਟੀਚਾ ਜਨਤਾ ਨੂੰ ਆਪ ਦੇ ਵਿਕਾਸ ਅਤੇ ਸੁਧਾਰ ਦੇ ਏਜੰਡੇ ਨਾਲ ਜੋੜਨਾ ਹੈ | ਉਨ੍ਹਾਂ ਇਹ ਵੀ ਵਾਅਦਾ ਕੀਤਾ ਕਿ ਉਹ ਹਲਕੇ ਦੀਆਂ ਔਰਤਾਂ ਦੀਆਂ ਸਮੱਸਿਆਵਾਂ ਨੂੰ ਪਾਰਟੀ ਪਲੇਟਫਾਰਮ 'ਤੇ ਉਠਾਉਣਗੇ ਅਤੇ ਉਨ੍ਹਾਂ ਦੇ ਹੱਕਾਂ ਲਈ ਉਪਰਾਲੇ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਖਾਂ ਤੇ ਮੈਡੀਕਲ ਦਾ ਮੁਫ਼ਤ ਕੈਂਪ ਲਗਾਇਆ ਅਗਲੀ ਖ਼ਬਰ ਕੋਟਲਾ ਸੁਲਤਾਨ ਸਿੰਘ ਦੇ ਵਿਦਿਆਰਥੀਆਂ ਨੇ ਸ਼੍ਰੋਮਣੀ ਕਮੇਟੀ ਦੀ ਧਾਰਮਿਕ ਪ੍ਰੀਖਿਆ 'ਚ ਜਿੱਤੇ ਨਕਦ ਇਨਾਮ
Ad Position 24