ਚੋਗਾਵਾਂ, 20 ਦਸੰਬਰ (ਗੁਰਵਿੰਦਰ ਸਿੰਘ ਕਲਸੀ)-ਗੁਰਦੁਆਰਾ ਸ਼ਹੀਦ ਗੰਜ ਸਾਹਿਬ ਲੋਪੋਕੇ ਵਿਖੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰ ਕੌਰ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਅਤੇ ਮੈਡੀਕਲ ਕੈਂਪ ਮੁੱਖ ਸੇਵਾਦਾਰ ਬਾਬਾ ਜੋਗਿੰਦਰ ਸਿੰਘ ਦੀ ਅਗਵਾਈ ਹੇਠ ਲਗਾਇਆ ਗਿਆ | ਕੈਂਪ ਵਿਚ ਡਾ. ਸ਼ੌਕੀਨ ਸਿੰਘ ਅੱਖਾਂ ਦੇ ਹਸਪਤਾਲ ਅਤੇ ਸਰਬਜੋਤ ਮਲਟੀਸਪੈਸ਼ਲਿਸਟੀ ਹਸਪਤਾਲ ਦੇ ਮਾਹਿਰ ਡਾ. ਸੋਦਾਮਾ ਠਾਕੁਰ, ਡਾ. ਰਣਜੀਤ ਸਿੰਘ, ਰੋਹਿਤ ਬੇਦੀ ਐੱਮ. ਡੀ. ਡਾ. ਪ੍ਰੀਆ, ਡਾ. ਅਰਪਨ ਜੋਸ਼ਨ, ਡਾ. ਅਰਸ਼ਪ੍ਰੀਤ ਕੌਰ ਐੱਮ. ਡੀ. ਮੈਡੀਸਨ ਵਲੋਂ ਡਾ. ਕੁਲਵਿੰਦਰ ਸਿੰਘ ਓਠੀਆਂ ਦੇ ਸਹਿਯੋਗ ਨਾਲ ਆਏ ਹੋਏ ਮਰੀਜ਼ਾਂ ਦੀ ਜਾਂਚ ਕਰਕੇ ਆਪ੍ਰੇਸ਼ਨ ਵਾਲੇ ਮਰੀਜ਼ਾਂ ਦੀ ਚੋਣ ਕਰਕੇ ਮੁਫਤ ਲੈਂਜ ਪਾਏ ਗਏ | ਮਰੀਜ਼ਾਂ ਦੇ ਮੁਫਤ ਟੈਸਟ ਕਰਕੇ ਦਵਾਈਆਂ ਤੇ ਦਾਰੂ ਦਿੱਤੇ ਗਏ | ਇਸ ਮੌਕੇ ਬਾਬਾ ਜੋਗਿੰਦਰ ਸਿੰਘ ਨੇ ਕਿਹਾ ਕਿ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਭਵਿੱਖ ਵਿਚ ਇਹੋ ਜਿਹੇ ਕੈਂਪ ਨਿਰੰਤਰ ਜਾਰੀ ਰਹਿਣਗੇ | ਇਸ ਮੌਕੇ ਪ੍ਰਧਾਨ ਜਰਨੈਲ ਸਿੰਘ, ਅਵਤਾਰ ਸਿੰਘ ਬੀਰਾ, ਅਮਨਜੋਤ ਸਿੰਘ ਲਾਡੀ, ਰਾਜੂ ਬੋਹੜ ਚੱਕ, ਤਰਸੇਮ ਸਿੰਘ ਚੱਕ, ਜਸਕਰਨ ਸਿੰਘ ਝੰਡੂ, ਰੇਸ਼ਮ ਸਿੰਘ ਅਵਾਣ ਲੱਖਾ ਸਿੰਘ, ਗੁਰਪਿੰਦਰ ਸਿੰਘ ਗੋਪੀ, ਬਾਬਾ ਹਰਜਾਪ ਸਿੰਘ ਲੋਪੋਕੇ, ਰਜਿੰਦਰ ਸਿੰਘ ਰਾਜੂ, ਕਰਨਜੀਤ ਸਿੰਘ ਚੱਕ, ਜੋਗਾ ਸਿੰਘ, ਮੈਂਬਰ ਹਰਪਾਲ ਸਿੰਘ, ਖੁਸ਼ਬੀਰ ਸਿੰਘ, ਮਨਜੀਤ ਸਿੰਘ ਮਾਨਾਵਾਲਾ ਆਦਿ ਹਾਜ਼ਰ ਸਨ |