ਸਠਿਆਲਾ 21 ਦਸੰਬਰ (ਜਗੀਰ ਸਿੰਘ ਸਫਰੀ)-ਬਾਬਾ ਗੋਬਿੰਦ ਐਂਡ ਬਿ੍ਗੇਡੀਅਰ ਜੀ.ਐੱਸ. ਬੱਲ ਮੈਮੋਰੀਅਲ ਸੀਨੀ: ਸੈਕੰਡਰੀ ਸਕੂਲ ਸਠਿਆਲਾ ਵਿਖੇ ਸਲਾਨਾ ਅਥਲੈਟਿਕਸ ਮੀਟ ਕਰਵਾਈ ਗਈ | ਇਸ ਮੌਕੇ ਪਿ੍ੰਸੀਪਲ ਸ਼ੁਭਨੀਤ ਕੌਰ ਨੇ ਦੱਸਿਆ ਕਿ ਸਕੂਲ ਦੇ ਪ੍ਰਧਾਨ ਰਿਟਾ: ਮੇਜਰ ਜਰਨਲ ਗੁਰਪਾਲ ਸਿੰਘ ਬੱਲ ਦੇ ਨਿਰਦੇਸ਼ਾਂ 'ਤੇ ਸਾਲਾਨਾ ਖੇਡਾਂ ਚਾਰ ਹਾਊਸ ਬਣਾ ਕੇ ਕਰਵਾਈਆਂ ਗਈਆਂ ਹਨ | ਉਨ੍ਹਾਂ ਨੇ ਦੱਸਿਆ ਕਿ ਪਹਿਲਾ ਹਾਊਸ ਸਾਹਿਬਜ਼ਾਦਾ ਅਜੀਤ ਸਿੰਘ, ਦੂਜਾ ਹਾਊਸ ਸਾਹਿਬਜ਼ਾਦਾ ਜੁਝਾਰ ਸਿੰਘ, ਤੀਜਾ ਹਾਊਸ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਚੌਥਾ ਹਾਊਸ ਸਾਹਿਬਜ਼ਾਦਾ ਫਤਿਹ ਸਿੰਘ ਦੇ ਬੱਚਿਆਂ ਨੇ 100, 200, 400, 800 ਤੇ 1500 ਮੀਟਰ ਦੌੜਾਂ, ਉਚੀ ਛਾਲ, ਲੰਮੀ ਛਾਲ , ਗੋਲਾ ਸੁੱਟਣਾ ਤੇ ਹੋਰ ਖੇਡਾਂ ਦੇ ਮੁਕਾਬਲੇ 'ਚ ਭਾਗ ਲਿਆ ਗਏ ਤੇ ਇਨ੍ਹਾਂ ਖੇਡਾਂ 'ਚ ਸਾਹਿਬਜ਼ਾਦਾ ਫਤਹ ਸਿੰਘ ਹਾਊਸ ਵਲੋਂ ਸਭ ਤੋਂ ਵੱਧ ਅੰਕ ਲੈ ਕੇ ਓਵਰ ਆਲ ਟਰਾਫੀ ਜਿੱਤ ਕੇ ਹਾਸਿਲ ਕੀਤੀ ਗਈ | ਇਸ ਮੌਕੇ ਸਾਬਕਾ ਸਰਪੰਚ ਦਲਵਿੰਦਰ ਸਿੰਘ ਤੇ ਸਰਪੰਚ ਦਲਬੀਰ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਸਕੂਲ ਵਲੋਂ ਬੱਚਿਆਂ ਦੇ ਚੰਗੇ ਭਵਿੱਖ ਲਈ ਅਜਿਹੀਆਂ ਗਤੀਵਿਧੀਆਂ ਕਰਨ ਦੀ ਸ਼ਲਾਘਾ ਕੀਤੀ | ਇਸ ਮੌਕੇ ਸਾ: ਸਰਪੰਚ ਮਹਿੰਗਾ ਸਿੰਘ, ਪ੍ਰਧਾਨ ਪੂਰਨ ਸਿੰਘ, ਹਰਜਿੰਦਰ ਸਿੰਘ ਰਾਜੂ, ਸਰਬਜੀਤ ਸਿੰਘ ਆੜ੍ਹਤੀ, ਇੰਸ ਸਰਬਜੀਤ ਸਿੰਘ ਬੱਲ, ਹਰਪਾਲ ਸਿੰਘ ਬਾਰੀਆ ਤੇ ਪਿ੍ੰਸੀਪਲ ਸ਼ੁਭਨੀਤ ਕੌਰ ਵਲੋਂ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ 'ਤੇ ਮੈਡਮ ਗੁਰਪ੍ਰੀਤ ਕੌਰ, ਸੰਦੀਪ ਕੌਰ, ਸੁਰਜੀਤ ਕੌਰ, ਗੁਰਪ੍ਰੀਤ ਕੌਰ, ਬਲਜਿੰਦਰ ਕੌਰ, ਹਰਜੀਤ ਕੌਰ, ਪਰਮਵੀਰ ਕੌਰ ਖਾਸਾ, ਪ੍ਰਭਜੋਤ ਸਿੰਘ, ਅਰਜਨ ਸਿੰਘ ਡੀ.ਪੀ, ਰੋਹਿਤ ਕੁਮਾਰ, ਸੁਖਦੇਵ ਸਿੰਘ ਆਦਿ ਹਾਜ਼ਰ ਸਨ |