12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-12-2025

ਪੰਜਾਬੀ ਸਾਹਿਤ ਸਭਾ ਪੋਹ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਾਹਿਤਕ ਸਮਾਗਮ <br/>

Ad Position 21
No active advertisement
ਸ਼ਹੀਦਾਂ ਨੂੰ ਸਮਰਪਿਤ ਕਰਵਾਏ ਗਏ ਸਾਹਿਤਕ ਸਮਾਗਮ ਦੌਰਾਨ ਡਾ. ਰਘਬੀਰ ਕੌਰ ਜਲੰਧਰ ਨੂੰ ਮਾਤਾ ਸੁਰਜੀਤ ਕੌਰ ਜੋਧੇ ਯਾਦਗਾਰੀ ਐਵਾਰਡ ਨਾਲ ਸਨਮਾਨਿਤ ਕਰਦਿਆਂ ਪ੍ਰੋ: ਹਰਮੇਸ਼ ਕੌਰ ਜੋਧੇ, ਪ੍ਰਧਾਨ ਸੁਖਵੰਤ ਕੌਰ ਵੱਸੀ ਅਤੇ ਮਹਿਲਾ ਵਿੰਗ ਦੀਆਂ ਕਵਿੱਤਰੀਆਂ | ਤਸਵੀਰ : ਸ਼ੇਲਿੰਦਰਜੀਤ ਸਿੰਘ ਰਾਜਨ<br/> 22-12-2025

ਬਾਬਾ ਬਕਾਲਾ ਸਾਹਿਬ, 21 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ (ਮਹਿਲਾ ਵਿੰਗ) ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਪੋਹ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਸਾਹਿਤਕ ਸਮਾਗਮ ਮੀਟਿੰਗ ਹਾਲ, ਬਾਬਾ ਮੱਖਣ ਸ਼ਾਹ ਲੁਬਾਣਾ ਸਰਾਂ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ | ਇਸ ਮੌਕੇ ਸਮਾਗਮ 'ਚ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਭਾਈ ਗੁਰਪ੍ਰੀਤ ਸਿੰਘ ਮੱਲੇਵਾਲ ਮੈਨੇਜਰ ਗੁ: ਨੌਵੀਂ ਪਾਤਿਸ਼ਾਹੀ ਬਤੌਰ ਮੁੱਖ ਮਹਿਮਾਨ ਵਜੋਂ ਪੁਜੇ, ਜਦਕਿ ਪ੍ਰਧਾਨਗੀ ਮੰਡਲ ਵਿਚ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਮੀਤ ਪ੍ਰਧਾਨ ਸ਼ੇਲਿੰਦਰਜੀਤ ਸਿੰਘ ਰਾਜਨ, ਡਾ: ਰਘਬੀਰ ਕੌਰ (ਸਾਬਕਾ ਮੁਖੀ ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਲੱਧੇਵਾਲੀ (ਜਲੰਧਰ), ਪ੍ਰੋ: ਹਰਮੇਸ਼ ਕੌਰ ਜੋਧੇ ਸਾ: ਜ਼ਿਲ੍ਹਾ ਭਾਸ਼ਾ ਅਫਸਰ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ (ਮਹਿਲਾ ਵਿੰਗ) ਦੀ ਪ੍ਰਧਾਨ ਸੁਖਵੰਤ ਕੌਰ ਵੱਸੀ, ਗਾਇਕ ਮਨਜੀਤ ਪੱਪੂ, ਸੁਖਦੇਵ ਸਿੰਘ ਭੁੱਲਰ ਸੀ: ਮੈਨੇਜਰ ਪੰਜਾਬ ਸਕੂਲ ਸਿਖਿਆ ਬੋਰਡ, ਮੱਖਣ ਭੈਣੀਵਾਲਾ ਸਾਬਕਾ ਬੀ.ਈ.ਓ. ਅਤੇ ਸਰਬਪ੍ਰੀਤ ਸਿੰਘ ਸੰਧੂ ਆਦਿ ਸ਼ੁਸ਼ੋਭਿਤ ਹੋਏ | ਇਸ ਮੌਕੇ ਪ੍ਰੋ: ਹਰਮੇਸ਼ ਕੌਰ ਜੋਧੇ ਦੀ ਮਾਤਾ ਸੁਰਜੀਤ ਕੌਰ ਜੋਧੇ ਦੀ ਯਾਦ ਵਿੱਚ ਪਹਿਲਾ ਯਾਦਗਾਰੀ ਐਵਾਰਡ, ਡਾ: ਰਘਬੀਰ ਕੌਰ (ਸਾਬਕਾ ਮੁਖੀ ਪੰਜਾਬੀ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਜਲੰਧਰ ਨੂੰ ਦਿੱਤਾ ਗਿਆ | ਇਸ ਦੌਰਾਨ ਸ਼ਹੀਦਾਂ ਨੂੰ ਸਮਰਪਿਤ ਹੋਏ ਕਵੀ ਦਰਬਾਰ ਵਿਚ ਬਲਵਿੰਦਰ ਕੌਰ ਸਰਘੀ, ਰਾਜਵਿੰਦਰ ਕੌਰ ਰਾਜ, ਗੁਰਮੀਤ ਕੌਰ ਬੱਲ, ਨਵਜੋਤ ਕੌਰ, ਰਵਿੰਦਰ ਕੌਰ, ਮੁਸਕਾਨਪ੍ਰੀਤ ਕੌਰ ਜੋਧੇ, ਅਮਨ ਢਿੱਲੋਂ ਕਸੇਲ, ਹਰਵਿੰਦਰ ਕੌਰ ਬਾਠ, ਸਿਮਰਨਜੀਤ ਕੌਰ ਮਾਹਲਾ, ਦਰਸ਼ਨ ਕੌਰ, ਪਰਮਜੀਤ ਕੌਰ, ਜਸਮੇਲ ਸਿੰਘ ਜੋਧੇ, ਰਾਮ ਸਿੰਘ ਸੋਖੀ ਜੋਧੇ, ਅਜੀਤ ਸਿੰਘ ਸਠਿਆਲਵੀ, ਪ੍ਰੇਮਪਾਲ ਸਿੰਘ ਰਈਆ, ਸਰਵਪ੍ਰੀਤ ਸਿੰਘ, ਆਨੰਦ ਸੰਤੋਖ ਸਿੰਘ, ਸਰਬਜੀਤ ਸਿੰਘ ਪੱਡਾ, ਨਵਦੀਪ ਸਿੰਘ ਬਦੇਸ਼ਾ, ਮਾ: ਬਲਬੀਰ ਸਿੰਘ ਬੀਰ ਬੋਲੇਵਾਲੀਆ, ਗੁਰਪ੍ਰੀਤ ਸਿੰਘ ਖਾਲਸਾ, ਗੁਰਮੀਤ ਸਿੰਘ ਨਿੱਕਾ ਮਾਨ, ਡਾ: ਅਰਜਿੰਦਰ ਬੁਤਾਲਵੀ, ਗੁਰਉਪਦੇਸ਼ ਸਿੰਘ ਜੋਧੇ, ਬਲਵਿੰਦਰ ਸਿੰਘ ਅਠੌਲਾ, ਸਕੱਤਰ ਸਿੰਘ ਪੁਰੇਵਾਲ, ਅਜੈਬ ਸਿੰਘ ਬੋਦੇਵਾਲ, ਸੁਬੇਗ ਸਿੰਘ ਮੀਆਂਵਿੰਡ, ਹਰਦੀਪ ਸਿੰਘ, ਗੁਰਦੇਵ ਸਿੰਘ, ਪ੍ਰਤਾਪ ਸਿੰਘ, ਦਵਿੰਦਰ ਸਿੰਘ, ਜੋਗਿੰਦਰ ਸਿੰਘ ਪਾਇਲਟ ਆਦਿ ਨੇ ਕਾਵਿ ਰਚਨਾਵਾਂ ਰਾਹੀਂ ਸ਼ਹੀਦਾਂ ਨੂੰ ਯਾਦ ਕੀਤਾ |

Ad Position 22
No active advertisement
ਪਿਛਲੀ ਖ਼ਬਰ ਗੁਰਸ਼ਰਨ ਸਿੰਘ ਖਜਾਲਾ ਆਮ ਆਦਮੀ ਪਾਰਟੀ 'ਚ ਸ਼ਾਮਿਲ <br/> ਅਗਲੀ ਖ਼ਬਰ ਲੋਕਾਂ ਦਾ ਬਾਕੀ ਰਾਜਨੀਤਿਕ ਪਾਰਟੀਆਂ ਤੋਂ ਮੋਹ ਭੰਗ ਹੋ ਰਿਹਾ - ਇੰਸ: ਬੱਲ, ਸਠਿਆਲਾ <br/>
Ad Position 24