ਸਠਿਆਲਾ, 21 ਦਸੰਬਰ (ਜਗੀਰ ਸਿੰਘ ਸਫਰੀ)-ਪੰਜਾਬ ਦੇ ਲੋਕਾਂ ਦਾ ਦਿਨ-ਬ-ਦਿਨ ਬਾਕੀ ਰਾਜਨੀਤਿਕ ਪਾਰਟੀ ਨਾਲ ਮੋਹ ਭੰਗ ਹੁੰਦਾ ਜਾ ਰਿਹਾ ਹੈ | ਇਨ੍ਹਾਂ ਉਕਤ ਸਤਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਕਲ ਪ੍ਰਧਾਨ ਬੂਟਾ ਸਿੰਘ ਸਠਿਅਲਾ ਅਤੇ ਗੁਰੂ ਤੇਗ ਬਹਾਦਰ ਨਗਰ ਸਠਿਆਲਾ ਦੇ ਅਕਾਲੀ ਆਗੂ ਇੰਸ: ਸਰਬਜੀਤ ਸਿੰਘ ਬੱਲ ਨੇ ਪ੍ਰੈਸ ਕੋਲ ਕੀਤਾ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਬਣਾਉਣ ਲਈ ਭਾਰੀ ਉਤਸ਼ਾਹ ਹੈ | ਉਨ੍ਹਾਂ ਨੇ ਕਿਹਾ ਕਿ ਮਾਨ ਸਰਕਾਰ ਨੇ ਧੱਕੇਸ਼ਾਹੀ ਕਰਕੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਸੀਟਾਂ ਅਕਾਲੀ ਉਮੀਦਵਾਰਾਂ ਦੇ ਕਾਗਜ਼ ਰੱਦ ਕਰਵਾ ਕੇ ਜਿੱਤੀਆਂ ਹਨ | ਉਨ੍ਹਾਂ ਨੇ ਕਿਹਾ ਕਿ ਹਲਕਾ ਬਾਬਾ ਬਕਾਲਾ ਸਾਹਿਬ ਇੰਚਾੲਜ ਤੇ ਸਾਬਕਾ ਵਿਧਾਇਕ ਜਥੇ: ਬਲਜੀਤ ਸਿੰਘ ਜਲਾਲਉਸਮਾ ਦੀ ਅਗਵਾਈ 'ਚ ਹੁਣ ਤੋਂ ਅਕਾਲੀ ਵਰਕਰਾਂ ਨੇ ਪਿੰਡਾਂ 'ਚ ਬੂਥ ਪੱਧਰ 'ਤੇ ਅਕਾਲੀ ਦਲ ਬਾਦਲ ਦੀ ਮਜ਼ਬੂਤੀ ਲਈ ਲਾਮਬੰਦੀ ਕੀਤੀ ਹੈ ਤਾਂ ਕਿ 2027 ਅਗਾਮੀ ਵਿਧਾਨ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਬਾਦਲ ਦੀ ਬਹੁਮਤ ਨਾਲ ਸਰਕਾਰ ਬਣੇਗੀ ਤੇ ਜਿਸ ਦੇ ਮੁੱਖ ਮੰਤਰੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਗੇ | ਇਸ ਮੌਕੇ ਇੰਸ: ਜੋਗਾ ਸਿੰਘ ਬੱਲ, ਰਘਬੀਰ ਸਿੰਘ ਫੌਜੀ, ਹਰਪਾਲ ਸਿੰਘ ਬਾਰੀਆ, ਬਲਵੰਤ ਸਿੰਘ, ਬਾਬਾ ਪੱਪੂ, ਹਰਜਿੰਦਰ ਸਿੰਘ ਬੱਲ ਆਦਿ ਹਾਜ਼ਰ ਸਨ |
ਲੋਕਾਂ ਦਾ ਬਾਕੀ ਰਾਜਨੀਤਿਕ ਪਾਰਟੀਆਂ ਤੋਂ ਮੋਹ ਭੰਗ ਹੋ ਰਿਹਾ - ਇੰਸ: ਬੱਲ, ਸਠਿਆਲਾ <br/>
ਅਜੀਤ ਡੈਸਕ
22-12-2025