ਜੇਠੂਵਾਲ, 21 ਦਸੰਬਰ (ਮਿੱਤਰਪਾਲ ਸਿੰਘ ਰੰਧਾਵਾ)-ਗੁਰਦੁਆਰਾ ਬਾਬਾ ਹਰਜੂ ਹਰਿ ਹਰਜੀਤ ਸਿੰਘ ਜੇਠੂਵਾਲ ਵਿਖੇ ਸਮੂਹ ਨਗਰ ਦੇ ਸਹਿਯੋਗ ਨਾਲ ਚਾਰ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ, ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਹਿ ਸਿੰਘ ਜੀ ਤੇ ਮਾਤਾ ਗੁਜਰਜੀ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਤਿੰਨ ਰੋਜ਼ਾ ਚੱਲੇ ਇਨ੍ਹਾਂ ਸਮਾਗਮਾਂ 'ਚ ਕੀਰਤਨੀ ਭਾਈ ਭੁਪਿੰਦਰ ਸਿੰਘ ਸੁਧਾਰਪੁਰੀ ਜੇਠੂਵਾਲ, ਕੀਰਤਨੀ ਭੁਪਿੰਦਰ ਸਿੰਘ ਸੁਧਾਰਪੁਰੀ, ਕਥਾਵਾਚਕ ਭਾਈ ਸਤਵੰਤ ਸਿੰਘ, ਢਾਡੀ ਗਿਆਨੀ ਕੇਵਲ ਸਿੰਘ ਢੱਡੇ, ਢਾਡੀ ਰੂਪ ਸਿੰਘ ਸੋਹਲ, ਕਵੀਸ਼ਰ ਭਾਈ ਕੋਮਲ ਸਿੰਘ ਢੱਡੇ, ਕਥਾਵਾਚਕ ਭਾਈ ਖ਼ਜ਼ਾਨ ਸਿੰਘ ਸਮੇਤ ਹੋਰ ਜਥਿਆਂ ਵਲੋਂ ਕੀਰਤਨ ਤੇ ਵਾਰਾਂ ਰਾਹੀਂ ਸਾਹਿਬਜ਼ਾਦਿਆਂ ਦੀ ਸ਼ਹੀਦੀ 'ਤੇ ਸੰਗਤਾਂ ਨੂੰ ਚਾਨਣਾ ਪਾਇਆ | ਸਮਾਗਮਾਂ ਦੀ ਸਮਾਪਤੀ 'ਤੇ ਬਾਬਾ ਅਮਰੀਕ ਸਿੰਘ ਸੁਧਾਰੀਪੁਰੀ ਵਾਲਿਆਂ ਨੇ ਕੀਰਤਨੀ, ਢਾਡੀ, ਕਵੀਸ਼ਰ ਸਮੇਤ ਹੋਰ ਪੁੱਜੀਆਂ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕਰਦਿਆਂ ਸੰਗਤਾਂ ਨੂੰ ਸੰਦੇਸ਼ ਦਿੱਤਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਬਜ਼ਾਦਿਆਂ ਵਲੋਂ ਜ਼ੁਲਮ ਦਾ ਟਾਕਰਾ ਕਰਦਿਆਂ ਹੋਇਆਂ ਸ਼ਹੀਦੀ ਦਾ ਜਾਮ ਪੀਤਾ ਹੈ ਅਤੇ ਹਰੇਕ ਗੁਰਸਿੱਖ ਨੂੰ ਉਨ੍ਹਾਂ ਦੇ ਦਰਸਾਏ ਮਾਰਗ 'ਤੇ ਚੱਲਦਿਆਂ ਹੋਇਆਂ ਖੰਡੇ ਬਾਟੇ ਦਾ ਅੰਮਿ੍ਤਪਾਨ ਕਰਨਾ ਚਾਹੀਦਾ ਹੈ | ਇਸ ਮੌਕੇ ਬਲਰਾਜ ਸਿੰਘ ਹੈਪੀ, ਹਿੰਦਰਜੀਤ ਸਿੰਘ ਢਿੱਲੋ ਕਨੈਡਾ, ਬਲਜਿੰਦਰ ਸਿੰਘ ਬੁੱਟਰ ਜੇਠੂਵਾਲ, ਨੰਬਰਦਾਰ ਬਿਕਰਮ ਸਿੰਘ, ਸੁਰਜੀਤ ਸਿੰਘ ਫੋਜੀ, ਕਰਮ ਸਿੰਘ ਗਿੱਲ, ਬਲਵਿੰਦਰ ਸਿੰਘ ਫੌਜੀ, ਜਸਬੀਰ ਸਿੰਘ, ਬਾਬਾ ਕਰਨੈਲ ਸਿੰਘ, ਪ੍ਰਧਾਨ ਗੁਰਮੇਜ ਸਿੰਘ, ਤਸਵੀਰ ਸਿੰਘ ਫੌਜੀ, ਮਲਕੀਤ ਸਿੰਘ, ਅਮਰੀਕ ਸਿੰਘ, ਜੇ. ਈ. ਕੁਲਦੀਪ ਸਿੰਘ, ਬਲਵਿੰਦਰ ਸਿੰਘ ਪਟਵਾਰੀ, ਸੰਤੋਖ ਸਿੰਘ, ਮਿਸਤਰੀ ਸੁਰਜੀਤ ਸਿੰਘ, ਹਰਪ੍ਰੀਤ ਸਿੰਘ ਹੈਪੀ, ਸਰਵਣ ਸਿੰਘ, ਰਵੀ ਸਿੰਘ, ਗੁਰਮੀਤ ਸਿੰਘ, ਮਨਪ੍ਰੀਤ ਸਿੰਘ, ਹਰਜਿੰਦਰ ਸਿੰਘ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਸ਼ਾਮਿਲ ਸਨ |