18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਸਰਬਜੀਤ ਸਿੰਘ ਖਾਨਪੁਰ ਸਮਰਥਕਾਂ ਸਮੇਤ ਗੁਰਦੁਆਰਾ ਨੌਵੀਂ ਪਾਤਿਸ਼ਾਹੀ ਬਾਬਾ ਬਕਾਲਾ ਹੋਏ ਨਤਮਸਤਕ <br/>

Ad Position 21
No active advertisement
ਅਜੀਤ ਡੈਸਕ 23-12-2025
ਬਾਬਾ ਬਕਾਲਾ ਸਾਹਿਬ, 22 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਹਲਕਾ ਬਾਬਾ ਬਕਾਲਾ ਸਾਹਿਬ ਦੇ ਸੀਨੀਅਰ ਆਗੂ ਅਤੇ ਪਿੰਡ ਖਾਨਪੁਰ ਦੇ ਸਾਬਕਾ ਸਰਪੰਚ ਸਰਬਜੀਤ ਸਿੰਘ ਖਾਨਪੁਰ ਨੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਵਲੋਂ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਹਲਕਾ ਇੰਚਾਰਜ ਥਾਪੇ ਜਾਣ ਬਾਅਦ ਅੱਜ ਆਪਣੇ ਸਮਰਥਕਾਂ ਸਮੇਤ ਇਤਿਹਾਸਕ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਸ਼ੁਕਰਾਨਾ ਕੀਤਾ | ਇਸ ਮੌਕੇ ਗੱਲਬਾਤ ਕਰਦਿਆਂ ਸਰਪੰਚ ਸਰਬਜੀਤ ਸਿੰਘ ਖਾਨਪੁਰ ਨੇ 'ਅਕਾਲੀ ਦਲ ਵਾਰਿਸ ਪੰਜਾਬ ਦੇ' ਜਥੇਬੰਦੀ ਦੀ ਸੀਨੀਅਰ ਲੀਡਰਸ਼ਿਪ ਵਲੋਂ ਉਨ੍ਹਾਂ 'ਤੇ ਭਰੋਸਾ ਪ੍ਰਗਟਾਏ ਜਾਣ 'ਤੇ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਹੁਣ 2027 ਦੀਆਂ ਚੋਣਾਂ ਸਿਰ 'ਤੇ ਹਨ ਅਤੇ ਉਹ ਹਲਕਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੇਵਾਦਾਰ ਨਿਯੁਕਤ ਹੋਣ ਪਿੱਛੋਂ ਪਿੰਡ ਪਿੰਡ 'ਅਕਾਲੀ ਦਲ ਵਾਰਿਸ ਪੰਜਾਬ ਦੇ' ਜਥੇਬੰਦੀਆਂ ਦੀਆਂ 11-11 ਮੈਂਬਰੀ ਕਮੇਟੀਆਂ ਦਾ ਗਠਨ ਕਰਕੇ ਪਾਰਟੀ ਨੂੰ ਹੋਰ ਮਜ਼ਬੂਤ ਕਰਨਗੇ ਅਤੇ 2027 ਦੀਆਂ ਚੋਣਾਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ | ਇਸ ਮੌਕੇ ਸੰਬੋਧਨ ਕਰਦਿਆਂ ਦਫਤਰ ਇੰਚਾਰਜ ਪ੍ਰਗਟ ਸਿੰਘ ਮੀਆਂਵਿੰਡ ਨੇ ਕਿਹਾ ਕਿ 'ਅਕਾਲੀ ਦਲ ਵਾਰਿਸ ਪੰਜਾਬ ਦੇ' ਇਕੱਲਿਆਂ ਹੀ ਪੰਜਾਬ ਦੀਆਂ ਸਾਰੀਆਂ ਸੀਟਾਂ 'ਤੇ ਚੋਣਾਂ ਲੜੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਗਟ ਸਿੰਘ ਮੀਆਂ ਵਿੰਡ, ਪਵਿੱਤਰਜੀਤ ਸਿੰਘ ਬਹਾਦਰਪੁਰ, ਕੈਪਟਨ ਗੁਰਮੁੱਖ ਸਿੰਘ ਸੁਧਾਰ, ਗੁਰਦਰਸ਼ਨ ਸਿੰਘ ਖਿਲਚੀਆਂ, ਚਰਨਦੀਪ ਸਿੰਘ ਭਿੰਡਰ, ਦਲਬੀਰ ਸਿੰਘ ਖੋਜਕੀਪੁਰ, ਬਲਦੇਵ ਸਿੰਘ ਧਿਆਨਪੁਰ, ਗੁਰਜੀਤ ਸਿੰਘ ਭਲੋਜਲਾ, ਹਰਜੀਤ ਸਿੰਘ ਅੱਲੋਵਾਲ, ਜਗਦੀਪ ਸਿੰਘ ਨਾਗੋਕੇ, ਜਰਮਨਜੀਤ ਸਿੰਘ ਸਰਾਂ ਤਲਵੰਡੀ, ਮਨਜਿੰਦਰ ਸਿੰਘ ਰਾਮਪੁਰ, ਸਤਨਾਮ ਸਿੰਘ ਮੀਆਂ ਵਿੰਡ, ਸੂਬੇਦਾਰ ਬਲਕਾਰ ਸਿੰਘ, ਜਗੀਰ ਸਿੰਘ ਸੰਘਰਕੋਟ, ਦਲੀਪ ਸਿੰਘ ਏਕਲਗੱਡਾ, ਬਲਕਾਰ ਸਿੰਘ ਖਾਨਪੁਰ, ਸੋਨੀ ਬੱਲ, ਗੋਪੀ ਬਾਠ ਸੇਰੋਂ ਗੁਰਪ੍ਰੀਤ ਸਿੰਘ ਖਾਨਪੁਰ, ਸੁੱਖ ਪ੍ਰਧਾਨ ਖਾਨਪੁਰ, ਮੰੰਨੂੰ ਫੌਜੀ ਖਾਨਪੁਰ, ਜਤਿੰਦਰ ਸਿੰਘ ਖਾਨਪੁਰ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜੱਬੋਵਾਲ 'ਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ <br/> ਅਗਲੀ ਖ਼ਬਰ ਲਿੰਕ ਸੜਕ ਦਾ ਨਿਰਮਾਣ ਨਾ ਹੋਣ ਤੋਂ ਦੁਖੀ ਸਰਹੱਦੀ ਪਿੰਡਾਂ ਦੇ ਲੋਕ <br/>
Ad Position 24