18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਚਮਿਆਰੀ ’ਚ 41ਵਾਂ ਕੀਰਤਨ ਤੇ ਢਾਡੀ ਦਰਬਾਰ ਕਰਵਾਇਆ

ਚਮਿਆਰੀ, 17 ਸਤੰਬਰ (ਜਗਪ੍ਰੀਤ ਸਿੰਘ)-ਗੁਰਦੁਆਰਾ ਬਾਜ਼ ਸਾਹਿਬ ਚਮਿਆਰੀ ਵਿਖੇ 41ਵਾਂ ਸਾਲਾਨਾ ਕੀਰਤਨ ਤੇ ਢਾਡੀ ਦਰਬਾਰ ਇਲਾਕੇ ਦੀਆਂ ਸਮੂਹ ਸੰਗਤਾਂ ਤੇ ਐੱਨ. ਆਰ.

Ad Position 21
No active advertisement
ਅਜੀਤ ਡੈਸਕ 18-09-2026
ਚਮਿਆਰੀ, 17 ਸਤੰਬਰ (ਜਗਪ੍ਰੀਤ ਸਿੰਘ)-ਗੁਰਦੁਆਰਾ ਬਾਜ਼ ਸਾਹਿਬ ਚਮਿਆਰੀ ਵਿਖੇ 41ਵਾਂ ਸਾਲਾਨਾ ਕੀਰਤਨ ਤੇ ਢਾਡੀ ਦਰਬਾਰ ਇਲਾਕੇ ਦੀਆਂ ਸਮੂਹ ਸੰਗਤਾਂ ਤੇ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਪੂਰੀ ਸ਼ਰਧਾ ਨਾਲ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣ ਉਪਰੰਤ ਹੋਏ ਸਮਾਗਮ ਦੌਰਾਨ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਭਾਈ ਜਬਰਤੋੜ ਸਿੰਘ ਦੇ ਜਥੇ ਤੋਂ ਇਲਾਵਾ ਕਥਾ ਵਾਚਕ ਭਾਈ ਪ੍ਰਗਟ ਸਿੰਘ ਤਿੰਮੋਵਾਲ, ਢਾਡੀ ਜਥਾ ਭਾਈ ਗੁਰਜੀਤ ਸਿੰਘ ਮਾਨੋਚਾਹਲ ਤੇ ਜਤਿੰਦਰ ਸਿੰਘ ਨੂਰਪੁਰੀ ਦੇ ਜਥਿਆਂ ਵਲੋਂ ਸੰਗਤਾਂ ਨੂੰ ਗੁਰੂ ਸ਼ਬਦ ਰਾਹੀਂ ਗੁਰੂ ਬਾਣੀ ਨਾਲ ਜੋੜਿਆ। ਪ੍ਰਬੰਧਕਾਂ ਵਲੋਂ ਪਹੁੰਚੇ ਹੋਏ ਜਥਿਆਂ ਨੂੰ ਸਿਰੋਪਾਓ ਦੇ ਕੇ ਵੀ ਸਨਮਾਨਿਤ ਕੀਤਾ। ਇਸ ਮੌਕੇ ਬਾਬਾ ਅਮਰਜੀਤ ਸਿੰਘ ਢਿੱਲੋਂ, ਨਿਰਮਲ ਸਿੰਘ ਢਿੱਲੋਂ, ਬਾਬਾ ਰੇਸ਼ਮ ਸਿੰਘ ਢਿੱਲੋਂ, ਗੁਰਜੰਟ ਸਿੰਘ ਸੋਹੀ, ਦਿਲਬਾਗ ਸਿੰਘ ਢਿੱਲੋਂ, ਗੁਰਵਿੰਦਰ ਸਿੰਘ ਕਾਹਲੋਂ, ਜਸਬੀਰ ਸਿੰਘ ਢਿੱਲੋਂ, ਰਣਜੀਤ ਸਿੰਘ ਰਾਣਾ ਢਿੱਲੋਂ, ਬਲਦੇਵ ਸਿੰਘ ਸੋਹੀ, ਪ੍ਰਭਦੀਪ ਸਿੰਘ ਸੋਹਲ, ਦਿਲਬਾਗ ਸਿੰਘ ਕਾਹਲੋਂ, ਬਾਬਾ ਜਸਪਾਲ ਸਿੰਘ, ਭਾਈ ਜੋਗਾ ਸਿੰਘ,ਗੁਰਮੀਤ ਸਿੰਘ ਸੋਹੀ,ਦਲੀਪ ਸਿੰਘ ਨਿਹੰਗ ਸਿੰਘ,ਭਾਈ ਨਰਿੰਦਰ ਸਿੰਘ ਜੋਧਪੁਰੀ, ਹਰਕ੍ਰਿਸ਼ਨ ਸਿੰਘ, ਸਿਮਰਨਜੀਤ ਸਿੰਘ ਢਿੱਲੋਂ, ਜੋਗਿੰਦਰ ਸਿੰਘ, ਸੁਖਦੇਵ ਸਿੰਘ ਢਿੱਲੋਂ, ਗੁਰਬੀਰ ਸਿੰਘ ਸੋਹੀ, ਹਰਪਿੰਦਰ ਸਿੰਘ ਸੋਹੀ, ਅਰਜਨ ਸਿੰਘ ਢਿੱਲੋਂ, ਕੰਵਲਜੀਤ ਸਿੰਘ, ਉਂਕਾਰ ਸਿੰਘ ਢਿੱਲੋਂ, ਬਲਦੇਵ ਸਿੰਘ ਮੁਕਾਮ, ਸਤਨਾਮ ਸਿੰਘ ਮੁਕਾਮ, ਅਜੀਤ ਸਿੰਘ ਮੁਕਾਮ, ਗੁਰਦੀਪ ਸਿੰਘ ਢਿੱਲੋਂ, ਪਿਆਰਾ ਸਿੰਘ ਢਿੱਲੋਂ, ਚਰਨਜੀਤ ਸਿੰਘ ਨਾਸਰ, ਮੇਜਰ ਸਿੰਘ, ਜਸਪਾਲ ਸਿੰਘ ਢਿਲੋਂ, ਸਵਰਨ ਸਿੰਘ ਸੰਧੂ ਸਮੇਤ ਸੰਗਤਾਂ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬੇਮੌਸਮੀ ਬਾਰਿਸ਼ ਤੇ ਤੇਜ਼ ਹਵਾਵਾਂ ਨਾਲ ਅਜਨਾਲਾ ਖੇਤਰ ’ਚ ਕਈ ਥਾਵਾਂ ’ਤੇ ਫ਼ਸਲਾਂ ਜ਼ਮੀਨ ’ਤੇ ਵਿਛੀਆਂ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ ਵਿਚ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਅਜਨਾਲਾ ਦੀ ਫੁੱਟਬਾਲ ਟੀਮ ਦਾ ਪਹਿਲਾ ਸਥਾਨ
Ad Position 24