03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਅਭਿਆਸੀ ਤੌਰ 'ਤੇ ਵਾਤਾਵਰਨ ਸਾਂਭ-ਸੰਭਾਲ ਲਈ ਵਿਚਾਰ ਗੋਸ਼ਟੀ ਲਈ ਸੈਮੀਨਾਰ <br/>

Ad Position 21
No active advertisement
ਅਜੀਤ ਡੈਸਕ 24-12-2025
ਬਾਬਾ ਬਕਾਲਾ ਸਾਹਿਬ, 23 ਦਸੰਬਰ (ਸ਼ੇਲਿੰਦਰਜੀਤ ਸਿੰਘ ਰਾਜਨ)-ਗੁਰਵਾਕ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ¨' ਨੂੰ ਸਮਰਪਿਤ ਨੂੰ ਬਾਬਾ ਬਕਾਲਾ ਸਾਹਿਬ ਦੀ ਵਾਰਡ ਨੰ: 13 (ਹਵੇਲੀਆਣਾ) ਵਿਚ ਸਮੂਹ ਜਾਗਰੂਕ ਵਾਤਾਵਰਣ ਪ੍ਰੇਮੀਆਂ ਵੱਲੋਂ ਵਾਤਾਵਰਣ ਦੀ ਅਭਿਆਸੀ ਤੌਰ 'ਤੇ ਸਾਂਭ ਸੰਭਾਲ ਲਈ ਵਿਚਾਰ ਗੋਸ਼ਟੀ ਲਈ ਭਾਵਪੂਰਤ ਸੈਮੀਨਾਰ ਆਯੋਜਿਤ ਕੀਤਾ ਗਿਆ | ਜਿਸ ਵਿਚ ਮਨੁੱਖੀ ਕੁਤਾਹੀਆਂ ਕਾਰਨ ਕੁਦਰਤੀ ਸੰਤੁਲਨ ਵਿਚ ਆ ਰਹੇ ਵੱਡੇ ਵੱਡੇ ਵਿਗਾੜਾਂ ਨਾਲ ਦਰਪੇਸ਼ ਆਉਣ ਵਾਲੀਆਂ ਖ਼ਤਰਨਾਕ ਚੁਣੌਤੀਆਂ 'ਤੇ ਗੰਭੀਰ ਵਿਚਾਰ ਚਰਚਾ ਹੋਈ | ਉਪਰੰਤ 'ਬਲਿਹਾਰੀ ਕੁਦਰਤ ਵਸਿਆ¨' ਨੂੰ ਹਾਜ਼ਰ ਨਾਜ਼ਰ ਜਾਣ ਕੇ ਵਾਤਾਵਰਣ ਪ੍ਰੇਮੀਆਂ ਨੇ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਆਪਣੇ ਆਲੇ ਦੁਆਲੇ, ਰਾਹ ਰਸਤਿਆਂ ਨੂੰ ਸਾਫ਼ ਸੁਥਰਾ ਅਤੇ ਹਰਿਆ ਭਰਿਆ ਕਰਕੇ 'ਪਵਣੁ ਗੁਰੂ' ਦੀ ਸੇਵਾ ਕਮਾਉਣ, ਬੂਟੇ ਲਾਉਣ ਤੇ ਪਾਲਣ ਨੂੰ ਕਰਮ ਧਰਮ ਬਣਾਉਣ, ਸਭ ਜਲ ਸਰੋਤਾਂ ਦੀ ਸ਼ੁੱਧਤਾ ਕਾਇਮ ਰੱਖਣ, ਬੇਲੋੜੀਆਂ ਚਲਦੀਆਂ ਟੂਟੀਆਂ ਆਦਿ ਨੂੰ ਬੰਦ ਕਰਕੇ ਅੰਮਿ੍ਤ ਰੂਪੀ 'ਪਾਣੀ ਪਿਤਾ' ਦੀ ਹੋ ਰਹੀ ਬੇਅਦਬੀ ਅਤੇ ਬਰਬਾਦੀ ਨੂੰ ਰੋਕਣ ,'ਮਾਤਾ ਧਰਤਿ ਮਹਤੁ' ਨੂੰ ਲਿਫ਼ਾਫ਼ਾ / ਪੋਲੀਥੀਨ ਪਲਾਸਟਿਕ ਆਦਿ ਦੇ ਕੂੜੇ ਤੋਂ ਮੁਕਤ ਕਰਕੇ ਮੁੜ ਸੁਹਾਵੀ ਬਣਾਉਣ ਅਤੇ ਪ੍ਰਦੂਸ਼ਣ ਰਹਿਤ ਸਿਹਤਮੰਦ ਸੰਤੁਲਿਤ ਵਾਤਾਵਰਣ ਸਿਰਜਣ ਲਈ ਹਲਫ਼ ਵੀ ਲਿਆ ਗਿਆ | ਇਸ ਵਾਰਡ ਤੋਂ ਐੱਮ.ਸੀ. ਬੀਬਾ ਸੁਖਜੀਤ ਕੌਰ ਕੰਗ, ਬੀਬਾ ਗੁਰਮੀਤ ਕੌਰ, ਲਖਵਿੰਦਰ ਕੌਰ, ਕਸ਼ਮੀਰ ਕੌਰ, ਰੁਪਿੰਦਰ ਰਾਣੀ, ਨਗਰ ਪੰਚਾਇਤ ਬਾਬਾ ਬਕਾਲਾ ਸਾਹਿਬ ਦੇ ਚੇਅਰਮੈਨ ਸੁਰਜੀਤ ਸਿੰਘ ਕੰਗ, ਸੁਖਵਿੰਦਰ ਸਿੰਘ ਮੱਤੇਵਾਲ ਪ੍ਰਧਾਨ ਸਮਾਜ ਸੇਵਕ ਸਭਾ ਰਈਆ, ਲੈਕਚਰਾਰ ਰਾਕੇਸ਼ ਕੁਮਾਰ, ਅਮਰਜੀਤ ਸਿੰਘ ਢਿੱਲੋਂ ਭਲਾਈਪੁਰ, ਨਿਰੰਜਣ ਸਿੰਘ ਰਈਆ, ਭਗਵੰਤ ਸਿੰਘ ਨੰਬਰਦਾਰ ਕੈਨੇਡਾ, ਆਤਮਾ ਸਿੰਘ, ਪਟਵਾਰੀ ਚੰਦਰ ਭੂਸ਼ਨ ਅਤੇ ਭੋਲਾ ਸਿੰਘ ਠੱਠੀਆਂ ਵਿਦਾਦ ਮਾਸਟਰ ਲਖਵਿੰਦਰ ਸਿੰਘ ਰਈਆ ਆਦਿ ਵਾਤਾਵਰਣ ਪ੍ਰੇਮੀਆਂ ਨੇ ਉਚੇਚੇ ਤੌਰ 'ਤੇ ਇਸ ਸੈਮੀਨਾਰ 'ਚ ਸ਼ਮੂਲੀਅਤ ਕੀਤੀ | ਉਘੇ ਕਥਾਕਾਰ ਮਲਕੀਤ ਸਿੰਘ ਨੇ

Ad Position 22
No active advertisement
ਪਿਛਲੀ ਖ਼ਬਰ ਕੀਰਤਨ ਦਰਬਾਰ ਸੇਵਾ ਸੁਸਾਇਟੀ ਵਲੋਂ ਗੁਰਮਤਿ ਸਮਾਗਮ ਨੂੰ ਸਮਰਪਿਤ ਜੰਤਰੀ ਰਿਲੀਜ਼ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਅੱਜ-ਮੈਨੇਜਰ ਭਾਈ ਮੱਲੇਵਾਲ <br/>
Ad Position 24
No active advertisement