01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਪਿੰਡ ਸਰਜਾ 'ਚ ਜ਼ਮੀਨੀ ਵਿਵਾਦ ਮਾਮਲੇ 'ਚ ਅਦਾਲਤ ਨੇ ਵਿਰੋਧੀਆਂ ਨੂੰ ਦਖ਼ਲ ਤੋਂ ਰੋਕਿਆ

Ad Position 21
No active advertisement
ਅਜੀਤ ਡੈਸਕ 25-12-2025
ਟਾਂਗਰਾ, 24 ਦਸੰਬਰ (ਹਰਜਿੰਦਰ ਸਿੰਘ ਕਲੇਰ)-ਸਿਵਲ ਜੱਜ (ਜੂਨੀਅਰ ਡਿਵੀਜ਼ਨ)-ਕਮ ਜੇ. ਐੱਮ.ਆਈ.ਸੀ. ਬਾਬਾ ਬਕਾਲਾ ਸਾਹਿਬ ਦੀ ਅਦਾਲਤ ਵਲੋਂ ਜ਼ਮੀਨੀ ਵਿਵਾਦ ਦੇ ਇਕ ਮਾਮਲੇ 'ਚ ਮੁਅੱਕਲ ਦੇ ਹੱਕ ਵਿਚ ਅੰਤਰਿਮ ਹੁਕਮ ਜਾਰੀ ਕਰਦੇ ਹੋਏ ਵਿਰੋਧੀ ਧਿਰ ਨੂੰ ਵਿਵਾਦਤ ਜਾਇਦਾਦ 'ਚ ਕਿਸੇ ਵੀ ਕਿਸਮ ਦਾ ਦਖ਼ਲ ਕਰਨ ਤੋਂ ਰੋਕ ਦਿੱਤਾ ਗਿਆ ਹੈ | ਅਦਾਲਤ ਵਿਚ ਦਾਇਰ ਮਾਮਲੇ ਅਨੁਸਾਰ ਪਿੰਡ ਸਰਜਾ, ਤਹਿਸੀਲ ਬਾਬਾ ਬਕਾਲਾ ਸਾਹਿਬ, ਜ਼ਿਲ੍ਹਾ ਅੰਮਿ੍ਤਸਰ ਵਾਸੀ ਸੁਖਵਿੰਦਰ ਸਿੰਘ ਪੁੱਤਰ ਹਾਕਮ ਸਿੰਘ ਵਲੋਂ ਮਿਰਜ਼ਾ ਸਿੰਘ ਅਤੇ ਬਲਦੇਵ ਸਿੰਘ ਉਰਫ਼ ਡੇਬਾ ਦੇ ਖਿਲਾਫ਼ ਦਾਅਵਾ ਦਾਇਰ ਕੀਤਾ ਗਿਆ ਸੀ | ਮੁਅੱਕਲ ਨੇ ਅਦਾਲਤ ਵਿਚ ਦੱਸਿਆ ਕਿ ਉਹ ਅਤੇ ਉਸ ਦਾ ਭਾਣਜਾ ਲਖਵਿੰਦਰ ਸਿੰਘ ਵਿਵਾਦਤ ਪਲਾਟ ਦੇ ਕਾਨੂੰਨੀ ਮਾਲਕ ਅਤੇ ਕਬਜ਼ੇਦਾਰ ਹਨ | ਜਮਾਬੰਦੀ ਸਾਲ 2021-22 ਅਨੁਸਾਰ ਮੁਅੱਕਲ ਦਾ ਖਸਰਾ ਨੰਬਰ 92 (1-9) ਵਿੱਚੋਂ 19.44 ਮਰਲੇ ਜ਼ਮੀਨ 'ਤੇ ਹੱਕ ਅਤੇ ਕਬਜ਼ਾ ਦਰਜ ਹੈ, ਜੋ ਕਿ ਪਿੰਡ ਸਰਜਾ ਵਿਚ ਸਥਿਤ ਹੈ | ਅਦਾਲਤ ਦੇ ਧਿਆਨ ਵਿਚ ਲਿਆਂਦਾ ਗਿਆ ਕਿ ਵਿਰੋਧੀ ਧਿਰ ਦਾ ਉਕਤ ਜ਼ਮੀਨ ਨਾਲ ਕੋਈ ਹੱਕ, ਟਾਈਟਲ ਜਾਂ ਦਿਲਚਸਪੀ ਨਹੀਂ ਹੈ ਅਤੇ ਉਹ ਗ਼ੈਰ-ਕਾਨੂੰਨੀ ਤੌਰ 'ਤੇ ਕਬਜ਼ੇ 'ਚ ਦਖ਼ਲ ਦੇਣ ਦੀ ਕੋਸ਼ਿਸ਼ ਕਰ ਰਹੇ ਹਨ | ਅਦਾਲਤ ਨੇ ਦਸਤਾਵੇਜ਼ਾਂ, ਜਮਾਬੰਦੀ ਰਿਕਾਰਡ, ਸਾਈਟ ਪਲਾਨ ਅਤੇ ਦਲੀਲਾਂ ਦੀ ਪੜਤਾਲ ਤੋਂ ਬਾਅਦ ਮੁਅੱਕਲ ਦੇ ਹੱਕ ਵਿਚ ਪ੍ਰਾਇਮਾ ਫੇਸੀ ਕੇਸ ਬਣਦਾ ਮੰਨਦਿਆਂ ਵਿਰੋਧੀ ਧਿਰ ਨੂੰ ਅਗਲੀ ਸੁਣਵਾਈ ਤੱਕ ਜਾਇਦਾਦ ਵਿਚ ਦਖ਼ਲ ਕਰਨ ਤੋਂ ਰੋਕਣ ਦੇ ਹੁਕਮ ਜਾਰੀ ਕਰ ਦਿੱਤੇ ਹਨ | ਨਾਲ ਹੀ ਵਿਰੋਧੀਆਂ ਨੂੰ ਨੋਟਿਸ ਜਾਰੀ ਕਰਨ ਦੇ ਹੁਕਮ ਵੀ ਦਿੱਤੇ ਗਏ ਹਨ | ਜ਼ਮੀਨੀ ਵਿਵਾਦ ਮਾਮਲੇ 'ਚ ਅਦਾਲਤ ਵਲੋਂ ਸਟੇਅ, ਵਿਰੋਧੀਆਂ ਨੂੰ ਦਖ਼ਲ ਤੋਂ ਰੋਕਿਆ ਗਿਆ ਹੈ | ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਸੁਖਵਿੰਦਰ ਸਿੰਘ ਨੂੰ ਦੱਸਿਆ ਕਿ ਇਸ ਪਲਾਟ ਉੱਪਰ ਪਹਿਲਾਂ ਹੀ ਪਿੰਡ ਦੇ ਆਮ ਆਦਮੀ ਪਾਰਟੀ ਦੇ ਮੈਂਬਰ ਪੰਚਾਇਤ ਵਲੋਂ ਮੇਰੇ ਤੇ ਮੇਰੇ ਪਰਿਵਾਰ 'ਤੇ ਇਸ ਪਲਾਟ ਦੇ ਝਗੜੇ ਨੂੰ ਲੈ ਕੇ ਪਰਚੇ ਦਰਜ ਕਰਾਏ ਗਏ ਹਨ | ਜੇਕਰ ਅੱਗੇ ਤੋਂ ਕੋਈ ਵੀ ਮੇਰੇ ਜਾਂ ਮੇਰੇ ਪਰਿਵਾਰ ਦਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਉਸ ਦਾ ਜ਼ਿੰਮੇਵਾਰ ਇਹ ਪਿੰਡ ਦਾ ਮੈਂਬਰ ਹੋਵੇਗਾ | ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪਰਦੀਪ ਸਿੰਘ ਵਲੋਂ ਦਾਇਰ ਕੀਤੀ ਗਈ ਅਰਜ਼ੀ 'ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ | ਇਹ ਅਰਜ਼ੀ ਬੀ.ਐਨ.ਐਸ.ਐਸ , 2023 ਦੀ ਧਾਰਾ 528 ਤਹਿਤ ਦਾਇਰ ਕੀਤੀ ਗਈ ਸੀ | ਅਰਜ਼ੀ ਵਿਚ ਪਰਦੀਪ ਸਿੰਘ ਨੇ ਮੰਗ ਕੀਤੀ ਹੈ ਕਿ ਪੁਲਿਸ ਦੇ ਸੰਬੰਧਿਤ ਅਧਿਕਾਰੀ ਉਸ ਦੀ 12 ਨਵੰਬਰ 2025 ਨੂੰ ਦਿੱਤੀ ਗਈ ਅਰਜ਼ੀ 'ਤੇ ਕਾਨੂੰਨ ਅਨੁਸਾਰ ਕਾਰਵਾਈ ਕਰਨ |
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਅਜਨਾਲਾ ਦੀ ਅਹਿਮ ਮੀਟਿੰਗ <br/> ਅਗਲੀ ਖ਼ਬਰ ਪਾਵਰਕਾਮ ਕਰਮਚਾਰੀਆਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਕੀਤੀ ਮੀਟਿੰਗ
Ad Position 24