29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਅੰਮਿ੍ਤਸਰ ਤੋਂ ਡੇਰਾ ਬਾਬਾ ਨਾਨਕ ਰੂਟ 'ਤੇ ਮੁਸਾਫਰ ਨਿੱਜੀ ਬੱਸਾਂ ਵਾਲਿਆਂ ਦੀ ਮਨਮਾਨੀ ਤੋਂ ਪ੍ਰੇਸ਼ਾਨ, ਰੋਡਵੇਜ਼ ਲਾਰੀਆਂ ਦੀ ਘਾਟ

Ad Position 21
No active advertisement
ਅਜੀਤ ਡੈਸਕ 29-12-2025

ਗੱਗੋਮਾਹਲ, 28 ਦਸੰਬਰ (ਬਲਵਿੰਦਰ ਸਿੰਘ ਸੰਧੂ)-ਅੰਮਿ੍ਤਸਰ ਤੋਂ ਡੇਰਾ ਬਾਬਾ ਨਾਨਕ ਵਾਇਆ ਅਜਨਾਲਾ ਰਮਦਾਸ 'ਤੇ ਨਿੱਜੀ ਬੱਸਾਂ ਵਾਲਿਆਂ ਦੀ ਮਨਮਾਨੀ ਤੋਂ ਮੁਸਾਫਿਰ ਪ੍ਰੇਸ਼ਾਨ ਹਨ | ਬੱਸ 'ਤੇ ਸਫਰ ਕਰਨ ਵਾਲੇ ਜਗਤਾਰ ਸਿੰਘ ਫੌਜੀ ਪਿੰਡ ਅਵਾਣ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਇਕ ਨਿੱਜੀ ਬੱਸ 'ਚ ਸਵਾਰ ਹੋਇਆ ਜੋ ਅੰਮਿ੍ਤਸਰ ਤੋਂ ਡੇਰਾ ਬਾਬਾ ਨਾਨਕ ਜਾਣ ਲਈ ਕੰਡਕਟਰ ਆਵਾਜ਼ ਦੇ ਰਿਹਾ ਸੀ, ਕੰਡਕਟਰ ਨੇ ਬਕਾਇਦਾ ਤੌਰ 'ਤੇ ਅਵਾਣ (ਰਮਦਾਸ) ਦੀਆਂ ਟਿਕਟਾਂ ਬਣਾ ਕੇ ਪੈਸੇ ਵਸੂਲ ਕਰ ਲਏ ਪ੍ਰੰਤੂ ਪਿੰਡ ਥੋਬਾ ਪਹੁੰਚ ਕੇ ਸਵਾਰੀਆਂ ਨੂੰ ਬੱਸ 'ਚੋਂ ਉਤਰ ਕੇ ਪਿੱਛੇ ਆਉਂਦੀ ਬੱਸ 'ਚ ਸਵਾਰ ਹੋਣ ਦਾ ਫਰਮਾਨ ਜਾਰੀ ਕਰ ਦਿੱਤਾ | ਜਿਸ ਨਾਲ ਬਜ਼ੁਰਗ, ਬੱਚਿਆਂ ਵਾਲੀਆਂ ਸਵਾਰੀਆਂ ਤੇ ਸਾਮਾਨ ਨਾਲ ਸਫਰ ਕਰਨ ਵਾਲੇ ਮੁਸਾਫਰਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਦੋਂ ਕੰਡਕਟਰ ਸਾਹਿਬ ਨੂੰ ਇਸ ਦਾ ਕਾਰਨ ਪੁੱਛਿਆ ਤਾਂ ਉਸ ਨੇ ਹੈਂਕੜਭਰੀ ਸ਼ਬਦਾਵਲੀ 'ਚ ਜਵਾਬ ਦਿੱਤਾ ਕਿ ਕਰਲੋ ਜੋ ਕਰਨਾ ਇਹ ਇਸੇ ਤਰ੍ਹਾਂ ਹੀ ਚੱਲੂ | ਉਨ੍ਹਾਂ ਕਿਹਾ ਕਿ ਅਕਸਰ ਅੰਮਿ੍ਤਸਰ ਤੋਂ ਡੇਰਾ ਬਾਬਾ ਨਾਨਕ ਦੀ ਆਵਾਜ਼ ਦੇ ਕੇ ਸਵਾਰੀਆਂ ਬਿਠਾਉਣ ਵਾਲੇ ਬੱਸ ਚਾਲਕ ਉਨ੍ਹਾਂ ਨੂੰ ਕਦੀ ਅਜਨਾਲਾ, ਕਦੀ ਗੱਗੋਮਾਹਲ ਤੇ ਕਦੀ ਰਮਦਾਸ ਪਹੁੰਚ ਕੇ ਦੂਜੀਆਂ ਬੱਸਾਂ 'ਚ ਸਵਾਰ ਹੋਣ ਦਾ ਹੁਕਮ ਸੁਣਾਉਂਦੇ ਹਨ | ਇਸ ਸੰਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਪਿੰਡ ਥੋਬਾ ਦੇ ਜੋਗੀ ਆਸਣ ਵਿਖੇ ਹੋਈ ਜਿਸ ਵਿਚ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਧੰਗਾਈ, ਪ੍ਰਗਟ ਸਿੰਘ ਚਾਹੜਪੁਰ, ਜਸਪਾਲ ਸਿੰਘ ਧੰਗਾਈ ਨੇ ਕਿਹਾ ਕਿ ਭਰੋਸੇਯੋਗ ਸੂਤਰਾਂ ਅਨੁਸਾਰ ਪ੍ਰਾਈਵੇਟ ਅਪ੍ਰੇਟਰਾਂ ਨੇ ਆਪਣੀਆ ਬੱਸਾਂ ਠੇਕੇ ਉਤੇ ਦੇ ਰੱਖੀਆਂ ਹਨ, ਜਿਸ ਕਰਕੇ ਠੇਕੇਦਾਰ ਨੂੰ ਆਪਣੀ ਕਮਾਈ ਨਾਲ ਮਤਲਬ ਹੈ | ਮੁਸਾਫਿਰਾਂ ਦੀ ਸੁੱਖ ਸਹੂਲਤ ਨਾਲ ਨਹੀਂ | ਅਕਸਰ 2-3 ਟਾਈਮਾਂ 'ਚ ਇਕ ਬੱਸ ਹੀ ਚਲਾਈ ਜਾਂਦੀ ਹੈ ਤੇ ਉਸ ਵਿਚ 60-70 ਸਵਾਰੀਆਂ ਨੂੰ ਤੂਸ ਕੇ ਚੜ੍ਹਾਇਆ ਜਾਂਦਾ | ਇਸ ਦੌਰਾਨ ਘੱਟ ਉਜਰਤ 'ਤੇ ਰੱਖੇ ਅਣਸਿੱਖਿਅਤ ਡਰਾਈਵਰ-ਕੰਡਕਟਰ ਅਕਸਰ ਸਵਾਰੀਆਂ ਨਾਲ ਗਲਤ ਵਿਵਹਾਰ ਕਰਦੇ ਹਨ ਤੇ ਵਿਰੋਧ ਕਰਨ 'ਤੇ ਬੱਸ 'ਚ ਬੈਠੇ ਇਨ੍ਹਾਂ ਦੇ ਹਮਾਇਤੀ ਮੁਸਾਫਰ ਨੂੰ ਬੱਸ 'ਚੋਂ ਥੱਲੇ ਉਤਾਰਨ ਤੱਕ ਦੀਆਂ ਧਮਕੀਆਂ ਦਿੰਦੇ ਹਨ | ਉਨ੍ਹਾਂ ਦੀ ਭਾਸ਼ਾ ਸਵਾਰੀਆਂ ਪ੍ਰਤੀ ਅਤਿ ਨਿੰਦਣਯੋਗ ਹੈ ਪਰ ਪਰਿਵਾਰ ਨਾਲ ਬੈਠੇ ਮੁਸਾਫਰ ਦਿਲ 'ਤੇ ਪੱਥਰ ਧਰ ਇਨ੍ਹਾਂ ਦੀ ਭਾਸ਼ਾ ਸੁਣਨ ਲਈ ਮਜਬੂਰ ਹਨ | ਆਗੂਆਂ ਨੇ ਕਿਹਾ ਕਿ ਟਾਈਮ ਟੇਬਲ ਮੁਤਾਬਿਕ ਅੰਮਿ੍ਤਸਰ ਤੋਂ ਅਜਨਾਲਾ, ਰਮਦਾਸ, ਡੇਰਾ ਬਾਬਾ ਨਾਨਕ, ਕਲਾਨੌਰ, ਗੁਰਦਾਸਪੁਰ ਲਈ 120 ਦੇ ਕਰੀਬ ਟਾਈਮ ਹਨ ਜਿਨ੍ਹਾਂ ਵਿਚੋਂ ਰੋਡਵੇਜ ਤੇ ਨਿੱਜੀ ਅਪਰੇਟਰਾਂ ਦੇ ਅੱਧੋ ਅੱਧ ਟਾਈਮ ਹਨ ਪ੍ਰੰਤੂ ਰੋਡਵੇਜ 'ਤੇ 2-4 ਟਾਈਮਾਂ ਤੋਂ ਇਲਾਵਾ ਕੋਈ ਵੀ ਬੱਸ ਨਹੀਂ ਚਲਦੀ, ਸਗੋਂ ਰੋਡਵੇਜ ਦੀਆਂ ਚਲਦੀਆਂ ਬੱਸਾਂ ਨਿੱਜੀ ਅਪ੍ਰੇਟਰਾਂ ਦੀ ਮਿਲੀ ਭੁਗਤ ਨਾਲ ਨਿੱਜੀ ਬੱਸਾਂ ਦੇ ਇੱਕ ਦੋ ਮਿੰਟ ਪਿਛੇ ਚੱਲਣ ਲਈ ਮਜਬੂਰ ਹਨ | ਇਸ ਸੰਬੰਧੀ ਟਰਾਂਸਪੋਰਟ ਮੰਤਰੀ ਪੰਜਾਬ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਗਈ ਪਰ ਕੋਈ ਸੁਣਵਾਈ ਨਹੀਂ ਹੋਈ | ਉਕਤ ਆਗੂਆਂ ਤੇ ਖੇਤਰ ਦੇ ਰੋਜਾਨਾਂ ਮੁਸਾਫਰਾਂ ਨੇ ਇਸ ਮਾਧਿਅਮ ਰਾਹੀਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪਾਸੋਂ ਮੰਗ ਕੀਤੀ ਹੈ ਕਿ ਇਸ ਰੂਟ 'ਤੇ ਜਾਂ ਤਾਂ ਬੱਸਾਂ ਦੀ ਸੇਵਾ ਨਿਰੰਤਰ ਕੀਤੀ ਜਾਵੇ ਜਾਂ ਫਿਰ ਇਨ੍ਹਾਂ ਨੂੰ ਪੱਕੇ ਤੌਰ 'ਤੇ ਬੰਦ ਕੀਤਾ ਜਾਵੇ | ਉਨ੍ਹਾਂ ਟਰੈਫਿਕ ਵਿਭਾਗ ਨੂੰ ਗੂੜੀ ਨੀਂਦ ਤੋਂ ਜਗਾਉਂਦਿਆਂ ਕਿਹਾ ਕਿ ਮਨਮਾਨੀ ਕਰਨ ਵਾਲੇ ਨਿੱਜੀ ਅਪਰੇਟਰਾਂ ਖ਼ਿਲਾਫ਼ ਕਾਰਵਾਈ ਕਰਕੇ ਇਨ੍ਹਾਂ ਦੇ ਪਰਮਿਟ ਰੱਦ ਕਰਨ ਦੀ ਸਿਫਾਰਸ਼ ਕੀਤੀ ਜਾਵੇ |

Ad Position 22
No active advertisement
ਪਿਛਲੀ ਖ਼ਬਰ ਰਾਜਾਸਾਂਸੀ 'ਚ ਸ਼ਹਾਦਤਾਂ ਨੂੰ ਸਮਰਪਿਤ ਸਾਲਾਨਾ ਕੀਰਤਨ ਸਮਾਗਮ ਅਗਲੀ ਖ਼ਬਰ ਸ੍ਰੀ ਹੇਮਕੁੰਟ ਸਾਹਿਬ ਲੰਗਰ ਸੇਵਾ ਸੁਸਾਇਟੀ ਅਜਨਾਲਾ ਵਲੋਂ ਗੁਰਮਤਿ ਸਮਾਗਮ
Ad Position 24