28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸਟੈਂਡਰਡ ਪਬਲਿਕ ਹਾਈ ਸਕੂਲ ਧੂਲਕਾ ਵਿਖੇ ਅਸਰ ਚੈਰੀਟੇਬਲ ਟਰੱਸਟ ਵਲੋਂ ਅੱਖਾਂ ਦਾ ਫ੍ਰੀ ਚੈਕਅਪ ਕੈਂਪ

ਰਈਆ, 28 ਸਤੰਬਰ (ਸ਼ਰਨਬੀਰ ਸਿੰਘ ਕੰਗ) ਸਟੈਂਡਰਡ ਪਬਲਿਕ ਹਾਈ ਸਕੂਲ ਧੂਲਕਾ ਦੇ ਐੱਮ. ਡੀ.

Ad Position 21
No active advertisement
ਅਜੀਤ ਡੈਸਕ 29-09-2026
ਰਈਆ, 28 ਸਤੰਬਰ (ਸ਼ਰਨਬੀਰ ਸਿੰਘ ਕੰਗ) ਸਟੈਂਡਰਡ ਪਬਲਿਕ ਹਾਈ ਸਕੂਲ ਧੂਲਕਾ ਦੇ ਐੱਮ. ਡੀ. ਚਰਨਜੀਤ ਸਿੰਘ ਹੁੰਦਲ ਵਲੋਂ ਆਪਣੀ ਪਤਨੀ ਸਕੂਲ ਦੀ ਸਹਿ ਸੰਸਥਾਪਕ ਸਾਬਕਾ ਮੈਨੇਜਰ ਸਟੈਡਰਡ ਪਬਲਿਕ ਹਾਈ ਸਕੂਲ ਨਵਨੀਤ ਕੌਰ ਹੁੰਦਲ ਦੀ ਯਾਦ ਨੂੰ ਸਮਰਪਿਤ ਮੁਫਤ ਮੈਡੀਕਲ ਅਤੇ ਅੱਖਾਂ ਦਾ ਕੈਂਪ ਲਗਾਇਆ ਗਿਆ। ਡਾ. ਇੰਦਰਪਾਲ ਸਿੰਘ ਅਤੇ ਡਾ. ਹਰਮਿੰਦਰਪਾਲ ਕੌਰ ਯੂ. ਕੇ. ਅਸਰ ਟਰੱਸਟ ਦੀ ਅਗਵਾਈ ਹੇਠ ਕੈਂਪ ਜਿਸ ਵਿਚ 700 ਦੇ ਲੱਗਭਗ ਮਰੀਜਾਂ ਦਾ ਚੈਕਅਪ ਕੀਤਾ ਗਿਆ ਅਤੇ ਹੋਰ ਗੋਡਿਆਂ ਮੋਢਿਆਂ ਦੇ ਦਰਦਾਂ ਦਾ ਸਰੀਰਕ ਚੈਕ ਅਪ ਕਰਕੇ ਮੁਫਤ ਦਵਾਈਆਂ ਦਿੱਤੀਆਂ ਗਈਆਂ। ਜਿਨ੍ਹਾਂ ਦੇ ਅਪਰੇਸ਼ਨ ਹੋਣੇ ਹਨ ਉਨ੍ਹਾਂ ਨੂੰ ਤਰੀਕ ਦੇ ਦਿੱਤੀ ਗਈ। ਇਸ ਸਮੇਂ ਪ੍ਰਮੁਖ ਭਾਈ ਰਾਜਪਾਲ ਸਿੰਘ,ਦਲਜੀਤ ਸਿੰਘ ਟਾਂਗਰਾ,ਸਕੂਲ ਦਾ ਸਟਾਫ ਮੈਨਜਿੰਗ ਡਾਇਰੈਕਟਰ ਚਰਨਜੀਤ ਸਿੰਘ ਹੁੰਦਲ, ਬੀਬੀ ਅਮਨਪ੍ਰੀਤ ਕੌਰ ਪ੍ਰਿੰਸੀਪਲ, ਸ੍ਰੀ ਮਤੀ ਜਤਿੰਦਰ ਕੌਰ, ਮਾਸਟਰ ਰਣਧੀਰ ਸਿੰਘ ਕਾਲੇਕੇ, ਜਗਦੀਪ ਸਿੰਘ, ਸੀਮਾ ਦੇਵੀ,ਪ੍ਰਭਜੋਤ ਕੌਰ, ਨੀਰਜ ਕੁਮਾਰੀ, ਕਰਮਜੀਤ ਕੌਰ, ਰਣਬੀਰ ਸਿੰਘ, ਸੰਦੀਪ ਕੌਰ,ਹਰਜੀਤ ਕੌਰ,ਸਰਬਜੀਤ ਕੌਰ,ਬਬਲਜੀਤ ਕੌਰ,ਸਿਮਰਪ੍ਰੀਤ ਕੌਰ, ਹਰਮਨਪ੍ਰੀਤ ਕੌਰ, ਅਮਰਪ੍ਰੀਤ ਕੌਰ ਆਦਿ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਫਾਦਰ ਅਨਟੋਨੀ ਤੁਰਕੀ ਵਲੋਂ ਪਿੰਡ ਵੰਝਾਂਵਾਲਾ ਵਿਖੇ ਕਮਿਊਨਿਟੀ ਹਾਲ ਦੇ ਨਵ-ਨਿਰਮਾਣ ਕਾਰਜਾਂ ਦੀ ਕਰਵਾਈ ਸ਼ੁਰੂਆਤ ਅਗਲੀ ਖ਼ਬਰ ਹਰੇਕ ਵਰਕਰ ਦੀ ਮਿਹਨਤ ਅਤੇ ਸਹਿਯੋਗ ਨਾਲ ਹੀ ਜਥੇਬੰਦੀ ਨੂੰ ਮਜ਼ਬੂਤੀ ਮਿਲਦੀ ਹੈ – ਜੋਧ ਸਿੰਘ ਸਮਰਾ
Ad Position 24