25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਪਸ਼ੂ ਫੀਡ ਦੀ ਮਹਿੰਗਾਈ ਨੇ ਡੇਅਰੀ ਫਾਰਮਰਾਂ ਦਾ ਤੋੜਿਆ ਲੱਕ, ਦੁੱਧ ਵੇਚ ਕੇ ਵੀ ਪੱਲੇ ਪੈ ਰਿਹਾ ਘਾਟਾ

ਅਜਨਾਲਾ, 25 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਜਿੱਥੇ ਪਸ਼ੂ ਫੀਡ ਅਤੇ ਹੋਰ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿਚ ਹੋਏ ਵਾਧੇ ਨੇ ਪਸ਼ੂ ਪਾਲਕ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ, ਉੱਥੇ ਦੂਜੇ ਪਾਸੇ ਦੁੱਧ ਦੇ ਖ਼ਰੀਦ ਭਾਅ ਵਿਚ ਖ਼ਰਚਿਆਂ ਦੇ ਅਨੁਪਾਤ ਅਨੁਸਾਰ ਵਾਧਾ ਨਾ ਹੋਣ ਕਾਰਨ ਪਸ਼ੂ ਪਾਲਕਾਂ ਨੂੰ ਦੁੱਧ ਵੇਚ ਕੇ ਵੀ ਘਾਟਾ ਸਹਿਣਾ ਪੈ ਰਿਹਾ ਹੈ। ਪਿਛਲੇ ਦੋ ਮਹੀਨਿਆਂ ਦੌਰਾਨ ਪ੍ਰਤੀ ਕੁਇੰਟਲ ਪਸ਼ੂ ਫੀਡ ਦੀ ਕੀਮਤ ਵਿਚ 200 ਤੋਂ 500 ਰੁਪਏ ਤੱਕ ਵਾਧਾ ਹੋਇਆ ਹੈ, ਜਦਕਿ ਖਲ, ਚੂਰੀ, ਤੂੜੀ ਅਤੇ ਹੋਰ ਖੁਰਾਕੀ ਵਸਤਾਂ ਵੀ ਮਹਿੰਗੀਆਂ ਹੋ ਗਈਆਂ ਹਨ।

Ad Position 21
No active advertisement
ਪਿੰਡ ਸੋਹੀਆਂ ਕਲਾਂ ਵਿਖੇ ਕਿਰਤੀ ਕਿਸਾਨ ਯੂਨੀਅਨ ਦੀ ਇਕੱਤਰਤਾ ਦੌਰਾਨ ਗੱਲਬਾਤ ਕਰਦੇ ਹੋਏ ਬਲਾਕ ਪ੍ਰਧਾਨ ਜਸਪਾਲ ਸਿੰਘ ਨਾਲ ਮੁਖਵੰਤ ਸਿੰਘ, ਰਾਜਾ ਨਾਗ ਤੇ ਹੋਰ। ਤਸਵੀਰ : ਮਨਿੰਦਰ ਸਿੰਘ ਸੋਖੀ 26-11-2026
ਅਜਨਾਲਾ, 25 ਨਵੰਬਰ (ਗੁਰਪ੍ਰੀਤ ਸਿੰਘ ਢਿੱਲੋਂ)-ਜਿੱਥੇ ਪਸ਼ੂ ਫੀਡ ਅਤੇ ਹੋਰ ਖੁਰਾਕੀ ਵਸਤਾਂ ਦੀਆਂ ਕੀਮਤਾਂ ਵਿਚ ਹੋਏ ਵਾਧੇ ਨੇ ਪਸ਼ੂ ਪਾਲਕ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ, ਉੱਥੇ ਦੂਜੇ ਪਾਸੇ ਦੁੱਧ ਦੇ ਖ਼ਰੀਦ ਭਾਅ ਵਿਚ ਖ਼ਰਚਿਆਂ ਦੇ ਅਨੁਪਾਤ ਅਨੁਸਾਰ ਵਾਧਾ ਨਾ ਹੋਣ ਕਾਰਨ ਪਸ਼ੂ ਪਾਲਕਾਂ ਨੂੰ ਦੁੱਧ ਵੇਚ ਕੇ ਵੀ ਘਾਟਾ ਸਹਿਣਾ ਪੈ ਰਿਹਾ ਹੈ। ਪਿਛਲੇ ਦੋ ਮਹੀਨਿਆਂ ਦੌਰਾਨ ਪ੍ਰਤੀ ਕੁਇੰਟਲ ਪਸ਼ੂ ਫੀਡ ਦੀ ਕੀਮਤ ਵਿਚ 200 ਤੋਂ 500 ਰੁਪਏ ਤੱਕ ਵਾਧਾ ਹੋਇਆ ਹੈ, ਜਦਕਿ ਖਲ, ਚੂਰੀ, ਤੂੜੀ ਅਤੇ ਹੋਰ ਖੁਰਾਕੀ ਵਸਤਾਂ ਵੀ ਮਹਿੰਗੀਆਂ ਹੋ ਗਈਆਂ ਹਨ। ‘ ਅਜੀਤ’ ਨਾਲ ਗੱਲਬਾਤ ਕਰਦਿਆਂ ਅਜਨਾਲਾ ਖੇਤਰ ਦੇ ਉੱਘੇ ਪਸ਼ੂ ਪਾਲਕ ਅਤੇ ਪੀ.ਡੀ.ਐਫ.ਏ. ਦੇ ਸੂਬਾ ਐਗਜ਼ੈਕਟਿਵ ਕਮੇਟੀ ਮੈਂਬਰ ਅਮਨਦੀਪ ਸਿੰਘ ਮਾਛੀਵਾਹਲਾ ਨੇ ਦੱਸਿਆ ਕਿ ਪਹਿਲਾਂ ਸਾਰੇ ਖਰਚੇ ਕੱਢਣ ਤੋਂ ਬਾਅਦ ਕੁੱਝ ਬੱਚਤ ਹੋ ਜਾਂਦੀ ਸੀ, ਪਰ ਫੀਡ ਦੀਆਂ ਵਧੀਆਂ ਕੀਮਤਾਂ ਨੇ ਸਾਰਾ ਹਿਸਾਬ ਵਿਗਾੜ ਦਿੱਤਾ ਹੈ।ਉਨ੍ਹਾਂ ਦੱਸਿਆ ਕਿ ਇਸ ਸਮੇਂ ਆਮ ਡੇਅਰੀ ਫਾਰਮਰ (ਪਸ਼ੂ ਪਾਲਕ) ਨੂੰ ਦੁੱਧ ਦਾ ਭਾਅ ਕਰੀਬ 45 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ, ਜਦਕਿ ਪਸ਼ੂ ਫੀਡ ਦੀ ਕੀਮਤ 5 ਹਜ਼ਾਰ ਰੁਪਏ ਪ੍ਰਤੀ ਕੁਇੰਟਲ ਤੋਂ ਪਾਰ ਹੋ ਚੁੱਕੀ ਹੈ। ਪਹਿਲਾਂ ਇਸੇ ਦੁੱਧ ਦੇ ਭਾਅ ਦੌਰਾਨ ਫੀਡ ਸਸਤੀ ਹੋਣ ਕਾਰਨ ਕਿਸਾਨਾਂ ਨੂੰ ਬੱਚਤ ਹੋ ਜਾਂਦੀ ਸੀ, ਪਰ ਹੁਣ ਕਈ ਪਸ਼ੂ ਪਾਲਕਾਂ ਨੂੰ ਪ੍ਰਤੀ ਲੀਟਰ ਦੁੱਧ ਪਿੱਛੇ ਇੱਕ ਤੋਂ ਦੋ ਰੁਪਏ ਤੱਕ ਦਾ ਘਾਟਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕਰੀਬ ਤਿੰਨ ਕਿੱਲੋ ਦੁੱਧ ਪੈਦਾ ਕਰਨ ਲਈ ਇੱਕ ਕਿੱਲੋ ਫੀਡ ਦੀ ਖਪਤ ਹੁੰਦੀ ਹੈ, ਜਿਸ ਕਾਰਨ ਫੀਡ ਦੀ ਮਹਿੰਗਾਈ ਦਾ ਸਿੱਧਾ ਅਸਰ ਪਸ਼ੂ ਪਾਲਕਾਂ ਦੀ ਆਮਦਨ ਉੱਪਰ ਪੈਂਦਾ ਹੈ। ਅਮਨਦੀਪ ਸਿੰਘ ਨੇ ਦੱਸਿਆ ਕਿ ਪਸ਼ੂਆਂ ਦੀ ਖ਼ੁਰਾਕ ਤੋਂ ਇਲਾਵਾ ਇਲਾਜ, ਦੇਖਭਾਲ, ਚਾਰੇ ਅਤੇ ਮਜ਼ਦੂਰੀ ਦੇ ਖ਼ਰਚੇ ਵੀ ਲਗਾਤਾਰ ਵਧ ਰਹੇ ਹਨ। ਉਨ੍ਹਾਂ ਅਨੁਸਾਰ 100 ਗਾਵਾਂ ਦਾ ਫਾਰਮ ਘੱਟੋ-ਘੱਟ 10 ਵਿਅਕਤੀਆਂ ਨੂੰ ਸਿੱਧਾ ਰੁਜ਼ਗਾਰ ਦਿੰਦਾ ਹੈ, ਅਜਿਹੇ ਵਿਚ ਡੇਅਰੀ ਦਾ ਕਿੱਤਾ ਘਾਟੇ ਵਿਚ ਜਾਣ ਨਾਲ ਨੌਜਵਾਨਾਂ ਵਲੋਂ ਇਸ ਕਿੱਤੇ ਨੂੰ ਅਪਣਾਉਣ ਦਾ ਰੁਝਾਨ ਵੀ ਪ੍ਰਭਾਵਿਤ ਹੋ ਸਕਦਾ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਵੀ ਡੇਅਰੀ ਫਾਰਮਰਾਂ ਲਈ ਸਬਸਿਡੀ ਯੋਜਨਾ ਲਾਗੂ ਕਰਨ ਅਤੇ ਮਿਲਕਫੈੱਡ ਨੂੰ ਦੁੱਧ ਦੇ ਖ਼ਰੀਦ ਭਾਅ ਵਿਚ ਕੀਤੇ ਵਾਧੇ ਦਾ ਬਣਦਾ ਲਾਭ ਪਸ਼ੂ ਪਾਲਕਾਂ ਤੱਕ ਪਹੁੰਚਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਦੁੱਧ ਦੇ ਰੇਟ ਵਿਚ ਕੀਤੇ 4 ਰੁਪਏ ਦੇ ਵਾਧੇ ਵਿਚੋਂ ਕਰੀਬ 3 ਰੁਪਏ ਪਸ਼ੂ ਪਾਲਕਾਂ ਨੂੰ ਦਿੱਤੇ ਜਾਣ ਤਾਂ ਉਨ੍ਹਾਂ ਨੂੰ ਕਾਫ਼ੀ ਰਾਹਤ ਮਿਲ ਸਕਦੀ ਹੈ। ਇਸ ਮੌਕੇ ਪਸ਼ੂ ਪਾਲਕ ਜਗਦੀਪ ਸਿੰਘ ਗਿੱਲ, ਨਰਜੀਤ ਸਿੰਘ ਪ੍ਰਿੰਸ ਜਗਦੇਵ ਖ਼ੁਰਦ ਅਤੇ ਰਜਿੰਦਰ ਸਿੰਘ ਜਗਦੇਵ ਖ਼ੁਰਦ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੱਤਾ ਦੇ ਲਾਲਚ ਵਿਚ ਅਕਾਲੀ ਦਲ ਨੇ 750 ਕਿਸਾਨਾਂ ਦੀ ਸ਼ਹੀਦੀ ਨੂੰ ਭਾਜਪਾ ਕੋਲ ਵੇਚਿਆ- ਸਰਕਾਰੀਆ ਅਗਲੀ ਖ਼ਬਰ ਆਪ ਉਮੀਦਵਾਰ ਸੋਨੀਆ ਮਾਨ ਵਲੋਂ ਪਿੰਡ ਮੁਹਾਰ ਵਿਖੇ ਲੋਕ ਮਿਲਣੀ
Ad Position 24