25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਅਕਾਲੀ-ਭਾਜਪਾ ਗੱਠਜੋੜ ਬਿਹਤਰ ਸਰਕਾਰ ਲਈ ਰਾਹ ਪੱਧਰਾ ਕਰੇਗਾ- ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ

ਬਾਬਾ ਬਕਾਲਾ ਸਾਹਿਬ, 25 ਨਵੰਬਰ (ਰਾਜਨ)-‘ਅੱਜ ਇਕ ਬਹੁਤ ਇਤਿਹਾਸਕ ਦਿਨ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਐਨ. ਡੀ.

Ad Position 21
No active advertisement
ਅਜੀਤ ਡੈਸਕ 26-11-2026
ਬਾਬਾ ਬਕਾਲਾ ਸਾਹਿਬ, 25 ਨਵੰਬਰ (ਰਾਜਨ)-‘ਅੱਜ ਇਕ ਬਹੁਤ ਇਤਿਹਾਸਕ ਦਿਨ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਐਨ.ਡੀ.ਏ. ਦੇ ਅੰਦਰ ਇਕ ਗੱਠਜੋੜ ਬਣਾਇਆ ਹੈ। ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸ਼ੁੱਭ ਦਿਹਾੜੇ ਮੌਕੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਇਕ ਬਿਹਤਰ ਸਰਕਾਰ ਲਈ ਰਾਹ ਪੱਧਰਾ ਕਰੇਗਾ, ਇਕ ਅਜਿਹੀ ਸਰਕਾਰ ਜੋ ਸੂਬੇ ਦੀ ਭਲਾਈ ਲਈ ਕੰਮ ਕਰੇਗੀ ਅਤੇ ਇਸ ਦੀ ਖੁਸ਼ਹਾਲੀ ਨੂੰ ਬਹਾਲ ਕਰੇਗੀ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੱਥੇ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸਾਬਕਾ ਵਿਧਾਇਕ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਨੇ ਅਕਾਲੀ ਦਲ ਦੇ ਵਰਕਰਾਂ ਨਾਲ ਮੀਟਿੰਗ ਕਰਨ ਪਿੱਛੋਂ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਗੁਰਜਿੰਦਰ ਸਿੰਘ ਸਠਿਆਲਾ ਹਲਕਾ ਇੰਚਾਰਜ ਯੂਥ ਵਿੰਗ, ਪ੍ਰਿੰਸੀਪਲ ਦਿਲਬਾਗ ਸਿੰਘ ਮਾਨ, ਸਰਕਲ ਪ੍ਰਧਾਨ ਜਥੇਦਾਰ ਹਰਦੇਵ ਸਿੰਘ ਨਾਗੋਕੇ, ਨਿਰਮਲ ਸਿੰਘ ਬਿੱਲੂ ਧੂਲਕਾ, ਜ: ਪੂਰਨ ਸਿੰਘ ਖਲਚੀਆਂ, ਸਰਪੰਚ ਸੁਖਵਿੰਦਰ ਸਿੰਘ ਬੁਤਾਲਾ, ਪਲਵਿੰਦਰ ਸਿੰਘ ਮੀਆਂਵਿੰਡ, ਸੁਖਬੀਰ ਸਿੰਘ ਸੇਰੋਂ, ਸੁਖਵੰਤ ਸਿੰਘ ਮੱਲਾ (ਸਾਰੇ ਸਰਕਲ ਪ੍ਰਧਾਨ), ਮੋਹਣ ਸਿੰਘ ਕੰਗ ਸ਼ਹਿਰੀ ਪ੍ਰਧਾਨ, ਰਣਜੀਤ ਸਿੰਘ ਪ੍ਰਧਾਨ ਹਲਕਾ ਕੋਡੀਨੇਟਰ, ਕੁਲਵੰਤ ਸਿੰਘ ਰੰਧਾਵਾ ਕੌਂਸਲਰ, ਤਰਸੇਮ ਸਿੰਘ ਕਾਲੇਕੇ ਹਲਕਾ ਪ੍ਰਧਾਨ ਐਸ.ਸੀ ਵਿੰਗ, ਜਸਵਿੰਦਰ ਸਿੰਘ ਹਲਕਾ ਪ੍ਰਧਾਨ ਬੀ.ਸੀ.ਵਿੰਗ, ਹਰਪ੍ਰੀਤ ਸਿੰਘ ਰਈਆ (ਕਜਾਰੀਆ ਟਾਇਲ), ਦਿਆਲ ਸਿੰਘ ਖਿਲਚੀਆਂ, ਕਿਰਪਾਲ ਸਿੰਘ ਖਾਲਸਾ, ਹਰਦੇਵ ਸਿੰਘ ਨਾਗੋਕੇ, ਮਨਜਿੰਦਰ ਸਿੰਘ ਕਾਜੀਵਾਲ, ਅਜਮਿੰਦਰ ਸਿੰਘ ਸਾਹਬਾ (ਸਾਰੇ ਮੈਂਬਰ ਜਰਨਲ ਕੌਂਸਲਰ), ਬੂਟਾ ਸਿੰਘ ਸਠਿਆਲਾ, ਰਾਣਾ ਬੂਲੇ ਨੰਗਲ, ਸਤਪਾਲ ਸਿੰਘ ਨੱਥੋਕੇ, ਹੀਰਾ ਸਿੰਘ ਗਗੜੇਵਾਲ ਸਰਕਲ ਪ੍ਰਧਾਨ, ਮੰਗਲ ਸਿੰਘ ਜੋਧੇ ਸਰਕਲ ਪ੍ਰਧਾਨ, ਪਰਮਦੀਪ ਸਿੰਘ ਟਾਕਪੁਰ, ਹਰਪ੍ਰੀਤ ਸਿੰਘ ਵਡਾਲਾ ਸਰਕਲ ਪ੍ਰਧਾਨ, ਜੋਗਾ ਸਿੰਘ ਲੋਹਗੜ੍ਹ, ਤੇਜਿੰਦਰ ਸਿੰਘ ਅਠੌਲਾ, ਮਾ: ਇਕਬਾਲ ਸਿੰਘ, ਕੌਂਸਲਰ ਕਰਮ ਸਿੰਘ, ਕੌਂਸਲਰ ਸੁਖਚੈਨ ਸਿੰਘ ਗਿੱਲ, ਦਲਬੀਰ ਸਿੰਘ ਨਾਗੋਕੇ, ਬਚਨ ਸਿੰਘ ਮੱਲਾ, ਧਰਮਿੰਦਰ ਸਿੰਘ, ਸਾਬੀ ਰਾਣਾ ਦੌਲੋ ਨੰਗਲ ਅਤੇ ਹੋਰ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਪਿੰਡ ਬੰਡਾਲਾ ਵਿਖੇ ਲੋਕ ਨਿਰਮਾਣ ਮੰਤਰੀ ਡਾ. ਹਰਭਜਨ ਸਿੰਘ ਈ.ਟੀ.ਓ. ਵਲੋਂ ਵਿਸ਼ਾਲ ਜਨਤਕ ਇਕੱਠ ਅਗਲੀ ਖ਼ਬਰ ਦਿੱਲੀ ਕਿਸਾਨ ਮੋਰਚੇ ਦੀ ਸ਼ੁਰੂਆਤ ਦੀ ਵਰ੍ਹੇਗੰਢ ਨੂੰ ਸਮਰਪਿਤ ਕਿਸਾਨ ਰੈਲੀ ਅੱਜ
Ad Position 24