28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਹਲਕਾ ਅਟਾਰੀ ’ਚ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੂੰ ਭਰਵਾਂ ਹੁੰਗਾਰਾ , ਅਰਧ ਸੈਂਕੜਾ ਪਰਿਵਾਰ ਹੋਏ ਪਾਰਟੀ ’ਚ ਸ਼ਾਮਿਲ

ਨਵਾਂ ਪਿੰਡ, ਜੇਠੂਵਾਲ, 28 ਸਤੰਬਰ (ਜਸਪਾਲ ਸਿੰਘ, ਮਿੱਤਰਪਾਲ ਸਿੰਘ ਰੰਧਾਵਾ)-ਹਲਕਾ ਅਟਾਰੀ ’ਚ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਉਦੋਂ ਭਾਰੀ ਬਲ ਮਿਲਿਆ ਜਦੋਂ ਪਿੰਡ ਫ਼ਤਹਿਗੜ੍ਹ ਸ਼ੁੱਕਰ ਚੁੱਕ ਵਿਖੇ ਰਾਜਵਿੰਦਰ ਸਿੰਘ ਰਾਜੂ ਦੇ ਗ੍ਰਹਿ ’ਚ ਪਾਰਟੀ ਦੀ ਹੋਈ ਭਾਰੀ ਇਕੱਤਰਤਾ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸੰਬੰਧਿਤ 50 ਦੇ ਕਰੀਬ ਪਰਿਵਾਰ ਅਕਾਲੀ ਦਲ ਵਾਰਿਸ ਪੰਜਾਬ ਦੇ ’ਚ ਸ਼ਾਮਿਲ ਹੋ ਗਏ। ਇਸ ਮੌਕੇ ਰਾਜੂ ਤੇ ਮਾਸਟਰ ਜਸਵਿੰਦਰ ਸਿੰਘ ਜਹਾਂਗੀਰ ਵਲੋਂ ਸ਼ਾਮਿਲ ਹੋਏ ਪਰਿਵਾਰਾਂ ਨੂੰ ਪਾਰਟੀ ’ਚ ਆਉਣ ’ਤੇ ਜੀ ਆਇਆਂ ਆਖਦਿਆਂ ਉਨ੍ਹਾਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰੀ।

Ad Position 21
No active advertisement
ਅਜੀਤ ਡੈਸਕ 29-09-2026
ਨਵਾਂ ਪਿੰਡ, ਜੇਠੂਵਾਲ, 28 ਸਤੰਬਰ (ਜਸਪਾਲ ਸਿੰਘ, ਮਿੱਤਰਪਾਲ ਸਿੰਘ ਰੰਧਾਵਾ)-ਹਲਕਾ ਅਟਾਰੀ ’ਚ ਅਕਾਲੀ ਦਲ ਵਾਰਿਸ ਪੰਜਾਬ ਦੇ ਨੂੰ ਉਦੋਂ ਭਾਰੀ ਬਲ ਮਿਲਿਆ ਜਦੋਂ ਪਿੰਡ ਫ਼ਤਹਿਗੜ੍ਹ ਸ਼ੁੱਕਰ ਚੁੱਕ ਵਿਖੇ ਰਾਜਵਿੰਦਰ ਸਿੰਘ ਰਾਜੂ ਦੇ ਗ੍ਰਹਿ ’ਚ ਪਾਰਟੀ ਦੀ ਹੋਈ ਭਾਰੀ ਇਕੱਤਰਤਾ ਮੌਕੇ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਸੰਬੰਧਿਤ 50 ਦੇ ਕਰੀਬ ਪਰਿਵਾਰ ਅਕਾਲੀ ਦਲ ਵਾਰਿਸ ਪੰਜਾਬ ਦੇ ’ਚ ਸ਼ਾਮਿਲ ਹੋ ਗਏ। ਇਸ ਮੌਕੇ ਰਾਜੂ ਤੇ ਮਾਸਟਰ ਜਸਵਿੰਦਰ ਸਿੰਘ ਜਹਾਂਗੀਰ ਵਲੋਂ ਸ਼ਾਮਿਲ ਹੋਏ ਪਰਿਵਾਰਾਂ ਨੂੰ ਪਾਰਟੀ ’ਚ ਆਉਣ ’ਤੇ ਜੀ ਆਇਆਂ ਆਖਦਿਆਂ ਉਨ੍ਹਾਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੀਆਂ ਉਮੀਦਾਂ ’ਤੇ ਖਰੀ ਨਹੀਂ ਉਤਰੀ। ਉਹ ਸੱਤਾ ਦੀ ਦੁਰਵਰਤੋਂ ਕਰ ਰਹੀ ਹੈ। ਇਸ ਮੌਕੇ ਗੁਰਪ੍ਰੀਤ ਸਿੰਘ ਮੁਹਾਵਾ, ਗੁਰਲਾਲ ਸਿੰਘ, ਸਵਰਨ ਸਿੰਘ ਕੋਟਲੀ, ਪ੍ਰਨਾਮ ਸਿੰਘ ਖਾਲਸਾ, ਨਰਿੰਦਰ ਸਿੰਘ, ਈਸ਼ਮਨ ਬਲ, ਸੁਲਤਾਨ ਬੀਰ ਸਿੰਘ, ਜਸ਼ਨਦੀਪ ਸਿੰਘ ਸਮੇਤ ਵੱਡੀ ਗਿਣਤੀ ’ਚ ਵਰਕਰ ਸ਼ਾਮਿਲ ਸਨ।
Ad Position 22
No active advertisement
ਪਿਛਲੀ ਖ਼ਬਰ ਨੌਜਵਾਨਾਂ ਨੇ ਸ਼ਹੀਦ - ਏ - ਆਜ਼ਮ ਸ . ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਅਗਲੀ ਖ਼ਬਰ ਚੋਣ ਕਮਿਸ਼ਨ ਬਾਰੇ ਮਨਘੜਤ ਕਹਾਣੀਆਂ ਕਾਂਗਰਸ ਦੀ ਹਤਾਸ਼ਾ ਦਾ ਨਤੀਜਾ – ਬੋਨੀ ਅਜਨਾਲਾ
Ad Position 24